ਹਰਭਜਨ ਮਾਨ ਦੀ ਫਿਲਮ ਪੀ.ਆਰ. 'ਚ ਫੀਮੇਲ ਲੀਡ ਰੋਲ 'ਚ ਨਜ਼ਰ ਆਵੇਗੀ ਇਹ ਖੂਬਸੂਰਤ ਅਦਾਕਾਰਾ, ਸੈੱਟ ਤੋਂ ਸਾਹਮਣੇ ਆਈ ਤਸਵੀਰ
ਹਰਭਜਨ ਮਾਨ ਦੀ ਫਿਲਮ ਪੀ.ਆਰ. 'ਚ ਫੀਮੇਲ ਲੀਡ ਰੋਲ 'ਚ ਨਜ਼ਰ ਆਵੇਗੀ ਇਹ ਖੂਬਸੂਰਤ ਅਦਾਕਾਰਾ, ਸੈੱਟ ਤੋਂ ਸਾਹਮਣੇ ਆਈ ਤਸਵੀਰ : ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਜਿੰਨ੍ਹਾਂ ਨੇ ਉਸ ਵੇਲੇ 'ਚ ਪੰਜਾਬੀ ਇੰਡਸਟਰੀ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ ਜਦੋਂ ਪੰਜਾਬੀ ਸਿਨੇਮਾ ਕਾਫੀ ਮੰਦੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਸੀ। ਹੁਣ ਇੱਕ ਵਾਰ ਫਿਰ ਹਰਭਜਨ ਮਾਨ ਆਪਣੀ ਨਵੀਂ ਫਿਲਮ ਪੀ.ਆਰ ਨਾਲ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਜਿਸ ਦਾ ਐਲਾਨ ਪਿਛਲੇ ਦਿਨੀ ਕੀਤਾ ਗਿਆ ਹੈ।
View this post on Instagram
ਫਿਲਮ ਪੀ.ਆਰ. ਨੂੰ ਦਿੱਗਜ ਨਿਰਦੇਸ਼ਕ ਮਨਮੋਹਨ ਸਿੰਘ ਡਾਇਰੈਕਟ ਕਰ ਰਹੇ ਹਨ। ਫਿਲਮ ਦਾ ਸ਼ੂਟ ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਜਿਸ ਦੀ ਤਸਵੀਰ ਸਾਹਮਣੇ ਆਈ ਹੈ। ਫਿਲਮ ਦੀ ਫੀਮੇਲ ਲੀਡ ਅਦਾਕਾਰਾ ਦਾ ਨਾਮ ਤੇ ਚਿਹਰਾ ਵੀ ਸਾਹਮਣੇ ਆ ਚੁੱਕਿਆ ਹੈ। ਹਰਭਜਨ ਮਾਨ ਨਾਲ ਫਿਲਮ 'ਚ ਖੂਬਸੂਰਤ ਅਦਾਕਾਰਾ ਦਿਲਬਰ ਆਰਿਆ ਲੀਡ ਰੋਲ 'ਚ ਨਜ਼ਰ ਆਉਣ ਵਾਲੀ ਹੈ।
ਹੋਰ ਵੇਖੋ : ਦੇਵ ਖਰੌੜ ਬਹੁਚਰਚਿਤ ਕਤਲ ਕਾਂਡ ਜੱਸੀ ਸਿੱਧੂ ਦੀ ਪੂਰੀ ਕਹਾਣੀ ਕਰਨਗੇ ਵੱਡੇ ਪਰਦੇ 'ਤੇ ਉਜਾਗਰ
harbhajan maan
ਫਿਲਮ ਨੂੰ ਸਰੰਗ ਫ਼ਿਲਮਜ਼ ਅਤੇ ਐਚ.ਐਮ.ਫ਼ਿਲਮਜ਼ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫਿਲਮ ਰਿਲੀਜ਼ ਡੇਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਰਭਜਨ ਮਾਨ ਜੀ ਆਇਆਂ ਨੂੰ, ਮਿੱਟੀ ਵਾਜਾਂ ਮਾਰਦੀ, ਮੇਰਾ ਪਿੰਡ, ਅਤੇ ਸਾਡੇ ਸੀ.ਐਮ.ਸਾਹਿਬ ਆਦਿ ਵਰਗੀਆਂ ਵਰਗੀਆਂ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ। ਉਹਨਾਂ ਦੀ ਇਸ ਨਵੀਂ ਫਿਲਮ ਦਾ ਵੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।