ਹਰਭਜਨ ਮਾਨ ਨੂੰ ਵੀ ਹੈ ਫੋਨ ‘ਤੇ ਲੱਗੇ ਰਹਿਣ ਦੀ ਆਦਤ, ਕਿਹਾ ‘ਇਹ ਸਮਾਰਟ ਫੋਨ ਵੀ ਬੀਮਾਰੀ ਈ ਆ ਯਾਰ’

By  Shaminder September 2nd 2022 05:11 PM

ਹਰਭਜਨ ਮਾਨ (Harbhajan Mann)  ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਅਕਸਰ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਪਤਨੀ (Wife)ਦੇ ਨਾਲ ਹਨ । ਪਰ ਆਪਣੇ ਫੋਨ ‘ਚ ਰੁੱਝੇ ਹੋਏ ਹਨ ।

harbhajan Mann image From instagram

ਹੋਰ ਪੜ੍ਹੋ : ਬੀਮਾਰ ਪਦਮਸ਼੍ਰੀ ਪੁਰਸਕਾਰ ਜੇਤੂ ਨੂੰ ਹਸਪਤਾਲ ਚੋਂ ਡਿਸਚਾਰਜ ਹੋਣ ਤੋਂ ਪਹਿਲਾਂ ਨੱਚਣ ਦੇ ਲਈ ਕੀਤਾ ਗਿਆ ਮਜਬੂਰ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਚਾਨਕ ਉਨ੍ਹਾਂ ਦਾ ਵੀਡੀਓ ਬਣਾਉਂਦੀ ਹੋਈ ਉਨ੍ਹਾਂ ਦੀ ਝੋਲੀ ‘ਚ ਜਾ ਡਿੱਗਦੀ ਹੈ ਅਤੇ ਇਸ ਤੋਂ ਬਾਅਦ ਹਰਭਜਨ ਮਾਨ ਵੀ ਮੁਸਕਰਾ ਪੈਂਦੇ ਹਨ । ਦੋਵਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਕਮੈਂਟਸ ਕੀਤੇ ਜਾ ਰਹੇ ਹਨ ।

harbhajan And harman mann-min (1)

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਧਮਕੀ ਭਰਿਆ ਈ-ਮੇਲ ਹੋ ਰਿਹਾ ਵਾਇਰਲ

ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲਵਿੰਗ ਹੈ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ।

harman mann And Harbhajan Mann ,-min

ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ।ਗਾਇਕੀ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ। ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਉਨ੍ਹਾਂ ਦਾ ਵੱਡਾ ਬੇਟਾ ਅਵਕਾਸ਼ ਮਾਨ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਗੀਤ ਦੇ ਰਿਹਾ ਹੈ ।

 

View this post on Instagram

 

A post shared by Harbhajan Mann (@harbhajanmannofficial)

Related Post