ਹਰਭਜਨ ਮਾਨ ਕਿਸ ਨਾਲ ਚੋਰੀ-ਚੋਰੀ ਵੇਖਣ ਜਾਂਦੇ ਸਨ ਪਿੰਡ ਦੇ ਵਿਆਹਾਂ 'ਚ ਜਾਗੋ ,ਭੈਣ ਨੇ ਕੀਤਾ ਖੁਲਾਸਾ ਵੇਖੋ ਵੀਡਿਓ 

By  Shaminder January 2nd 2019 04:13 PM

ਹਰਭਜਨ ਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਹ ਵੀਡਿਓ ਉਨ੍ਹਾਂ ਦੇ ਪਿੰਡ ਦੀ ਹੈ ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਹਰਭਜਨ ਮਾਨ ਆਪਣੇ ਪਿੰਡ 'ਚ ਕਿਸੇ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ ਗਏ ਹੋਏ ਸਨ । ਹਰਭਜਨ ਮਾਨ ਕਹਿ ਰਹੇ ਹਨ ਕਿ ਉਹ ਆਪਣੇ ਪਿੰਡ ਆ ਕੇ ਬਹੁਤ ਖੁਸ਼ ਨੇ ਅਤੇ ਇੱਥੇ ਆ ਕੇ ਉਨ੍ਹਾਂ ਨੂੰ ਆਪਣੀਆਂ ਚਾਚੀਆਂ ਤਾਈਆਂ ਨਾਲ ਮਿਲਣ ਦਾ ਮੌਕਾ ਮਿਲਿਆ  ਹੈ ।

ਹੋਰ ਵੇਖੋ :ਯੂਟਿਊਬ ‘ਤੇ ਇਹ ਗਾਣੇ ਵੇਖੇ ਗਏ ਸਭ ਤੋਂ ਵੱਧ, ਜਾਰੀ ਹੋਈ ਲਿਸਟ, ਦੇਖੋ ਵੀਡਿਓ

https://www.facebook.com/PunjabiMV/videos/2106431346335100/

ਇਹੀ ਨਹੀਂ ਉਨ੍ਹਾਂ ਨੇ ਆਪਣੀ ਮਾਸੀ ਨਾਲ ਵੀ ਸਭ ਨੂੰ ਮਿਲਾਇਆ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਵੱਡੀ ਭੈਣ ਨਾਲ ਵੀ ਸਭ ਨੂੰ ਇੰਟਰੋਡਿਊਸ ਕਰਵਾਇਆ । ਹਰਭਜਨ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣਾ ਪਿੰਡ ਬਹੁਤ ਯਾਦ ਆਉਂਦਾ ਹੈ ਅਤੇ ਪਿੰਡ ਤੋਂ ਖੁਬਸੂਰਤ ਨਜ਼ਾਰਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਨਹੀਂ ਮਿਲ ਸਕਦਾ ।

ਹੋਰ ਵੇਖੋ :ਜਦੋਂ ਗੋਡਿਆਂ ਭਾਰ ਬੈਠ ਕੇ ਗਾਇਕ ਜਸਬੀਰ ਜੱਸੀ ਨੇ ਦਿੱਤਾ ਨਿੱਕੀ ਜਿਹੀ ਫੈਨ ਦਾ ਸਾਥ ,ਵੇਖੋ ਵੀਡਿਓ

Harbhajan Maan Celebrates His 53th Birthday with Kapil Sharma ਕਪਿਲ ਸ਼ਰਮਾ ਦੇ ਨਾਲ ਮਨਾਇਆ ਹਰਭਜਨ ਮਾਨ ਨੇ ਆਪਣਾ ਜਨਮਦਿਨ, ਦੇਖੋ ਵੀਡੀਓ

ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੇ ਪਿੰਡ 'ਚ ਆ ਕੇ ਬਹੁਤ ਖੁਸ਼ ਨੇ ਅਤੇ ਉਨ੍ਹਾਂ ਦੀ ਵੱਡੀ ਭੈਣ ਜੋ ਕਿ ਬਚਪਨ 'ਚ ਉਨ੍ਹਾਂ ਦੇ ਨਾਲ ਚੋਰੀ ਚੋਰੀ ਜਾਗੋ ਵੇਖਣ ਜਾਇਆ ਕਰਦੇ ਸਨ ਉਹ ਵੀ ਉਨ੍ਹਾਂ ਨਾਲ ਮੌਜੂਦ ਨੇ ਅਤੇ ਅੱਜ ਬਚਪਨ ਦੀਆਂ ਯਾਦਾਂ ਮੁੜ ਤੋਂ ਤਾਜ਼ਾ ਹੋ ਗਈਆਂ ਨੇ । ਉਨ੍ਹਾਂ ਕਿਹਾ ਕਿ ਜਲੇਬੀਆਂ ਅਤੇ ਗਰਮ ਗਰਮ ਲੱਡੂਆਂ ਵਾਲੇ ਕਮਰੇ 'ਚ ਅੱਜ ਮੌਜੂਦ ਨੇ ਅਤੇ ਇਸ ਨੂੰ ਜਿੰਨਾ ਵਧੀਆ ਉਨ੍ਹਾਂ ਨੂੰ ਲੱਗ ਰਿਹਾ ਹੈ ਉਸ ਨੂੰ ਉਹ ਲਫਜ਼ਾ 'ਚ ਬਿਆਨ ਨਹੀਂ ਕਰ ਸਕਦੇ । ਉਨ੍ਹਾਂ ਕਿਹਾ ਕਿ 'ਕਾਸ਼ ਉਨ੍ਹਾਂ ਦਾ ਬਾਕੀ ਪਰਿਵਾਰ ਵੀ ਪਿੰਡ ਦੇ ਇਸ ਅਨੰਦ ਨੂੰ ਮਾਣ ਸਕਦਾ' ।

Related Post