Happy Teachers Day: ਅਜੇ ਦੇਵਗਨ ਤੋਂ ਲੈ ਕੇ ਪਰਮੀਸ਼ ਵਰਮਾ ਨੇ ਆਪਣੇ ਗੁਰੂਆਂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ
5 ਸਤੰਬਰ ਨੂੰ ਪੂਰੇ ਦੇਸ਼ 'ਚ ਅਧਿਆਪਕ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਜਿਸਦੇ ਚੱਲਦੇ ਫ਼ਿਲਮੀ ਸਿਤਾਰੇ ਵੀ ਆਪਣੇ ਅਧਿਆਪਕਾਂ ਨੂੰ ਯਾਦ ਕਰ ਰਹੇ ਹਨ।
View this post on Instagram
ਪਰਮੀਸ਼ ਵਰਮਾ ਨੇ ਆਪਣੇ ਗੁਰੂ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰ ਸਾਂਝੀ ਕੀਤੀ ਹੈ ਤੇ ਬਹੁਤ ਹੀ ਖ਼ਾਸ ਮੈਸੇਜ਼ ਲਿਖਿਆ ਹੈ, ‘ਏਹਿ ਭੀ ਦਾਤਿ ਤੇਰੀ ਦਾਤਾਰ ।। ?? #ਹੈਪੀ ਬਰਥਡੇ ਡੈਡੀ.. ਇਸ ਸੰਘਰਸ਼ ਯਾਤਰਾ ਜਿਸ ਨੂੰ ਜ਼ਿੰਦਗੀ ਕਹਿੰਦੇ ਨੇ ਤੁਸੀਂ ਮੇਰੇ ਮਹਾਨ ਅਧਿਆਪਕ ਤੇ ਮੇਰੇ ਸਭ ਤੋਂ ਚੰਗੇ ਮਿੱਤਰ ਰਹੇ ਹੋ..# ਹੈਪੀ ਟੀਚਰਜ਼ ਡੇਅ ਵੀ... ਤੁਹਾਨੂੰ ਬਹੁਤ ਪਿਆਰ ਕਰਦਾ ਹਾਂ...ਮੇਰੇ ਸਾਰੇ ਪ੍ਰਸ਼ੰਸਕਾਂ ਨੂੰ ਵਧਾਈ ਅਤੇ ਮੇਰੇ ਇੰਨੇ ਸਾਲਾਂ ਦੇ ਸੰਘਰਸ਼ ਨੂੰ ਮਹੱਤਵਪੂਰਣ ਬਣਾਉਣ ਲਈ ਤੁਹਾਡਾ ਧੰਨਵਾਦ...’ ਜੀ ਹਾਂ ਪਰਮੀਸ਼ ਵਰਮਾ ਆਪਣੇ ਪਿਤਾ ਨੂੰ ਆਪਣੇ ਗੁਰੂ ਮੰਨਦੇ ਨੇ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਪਿਤਾ ਨਾਲ ਨਜ਼ਰ ਆ ਰਹੇ ਹਨ।
View this post on Instagram
ਪੰਜਾਬੀ ਗਾਇਕ ਸੱਜਣ ਅਦੀਬ ਨੇ ਵੀ ਇੰਸਟਾਗ੍ਰਾਮ ਉੱਤੇ ਅਧਿਆਪਕ ਦਿਵਸ ਦੀ ਵਧਾਈ ਦਿੰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਇੱਕ ਚੰਗਾ ਅਧਿਆਪਕ ਉਮੀਦ ਨੂੰ ਉਤਸ਼ਾਹਿਤ ਕਰ ਸਕਦਾ ਹੈ, ਕਲਪਨਾ ਨੂੰ ਜਗਾ ਸਕਦਾ ਹੈ, ਤੇ ਸਿੱਖਣ ਦਾ ਪਿਆਰ ਪੈਦਾ ਕਰ ਸਕਦਾ ਹੈ। ਅੱਜ ਟੀਚਰ ਡੇਅ ਦੀਆਂ ਸਭ ਨੂੰ ਮੁਬਾਰਕਾਂ- ਅੱਜ ਮੈਂ ਜੋ ਵੀ ਹਾਂ, ਆਪਣੇ ਟੀਚਰਜ਼ ਦੀ ਬਦੌਲਤ ਹਾਂ- ਰੱਬ ਸਾਰੇ ਅਧਿਆਪਕਾਂ ਨੂੰ ਲੰਮੀ ਉਮਰ ਬਖ਼ਸ਼ੇ’
View this post on Instagram
My Father, My Guru. He gave me invaluable life lessons ? #HappyTeachersDay
ਅਜੇ ਦੇਵਗਨ ਨੇ ਵੀ ਆਪਣੇ ਪਿਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ‘ਮੇਰੇ ਪਿਤਾ, ਮੇਰੇ ਗੁਰੂ... ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਦੇ ਅਨਮੋਲ ਸਬਕ ਸਿਖਾਏ..ਹੈਪੀ ਟੀਚਰਜ਼ ਡੇਅ’
View this post on Instagram
ਇਸ ਤੋਂ ਇਲਾਵਾ ਬਾਲੀਵੁੱਡ ‘ਚ ਆਪਣਾ ਡੈਬਿਊ ਕਰਨ ਜਾ ਰਹੀ ਸਹਿਰ ਬਾਂਬਾ ਨੇ ਵੀ ਸੰਨੀ ਦਿਓਲ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਅਧਿਆਪਕ, ਮੈਂਟੋਰ, ਗਾਈਡ.. ਹਮੇਸ਼ਾ ਲਈ ਮੇਰੇ ਨਾਲ... ਹਰ ਚੀਜ਼ ਲਈ ਧੰਨਵਾਦ ਸੰਨੀ ਦਿਓਲ #ਟੀਚਰਜ਼ ਡੇਅ’