ਹੈਪੀ ਰਾਏਕੋਟੀ ਦੀ ਦਰਦ ਭਰੀ ਆਵਾਜ਼ ‘ਚ ਰਿਲੀਜ਼ ਹੋਇਆ ‘ਜ਼ਿੰਦਾ’ ਗਾਣਾ, ਦਰਸ਼ਕਾਂ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ

ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਦਾ ਨਵਾਂ ਗੀਤ ‘ਜ਼ਿੰਦਾ’ ਦਰਸ਼ਕਾਂ ਦੀ ਝੋਲੀ ਪੈ ਚੁੱਕਿਆ ਹੈ। ‘ਜ਼ਿੰਦਾ’ ਗਾਣਾ ਸੈਂਡ ਜ਼ੌਨਰ ਦਾ ਹੈ ਜਿਸ ਨੂੰ ਉਨ੍ਹਾਂ ਨੇ ਆਪਣੀ ਦਰਦ ਭਰੀ ਆਵਾਜ਼ ‘ਚ ਗਾਇਆ ਹੈ। ਹੈਪੀ ਰਾਏਕੋਟੀ ਨੇ ਆਪਣੇ ਮਨ ਦੇ ਭਾਵਾਂ ਨੂੰ ਆਪਣੀ ਕਲਮ ‘ਚ ਪਿਰੋ ਕੇ ਗੀਤ ਦਾ ਰੂਪ ਦਿੱਤਾ ਹੈ। ਉਨ੍ਹਾਂ ਦੇ ਗੀਤ ਦੇ ਬੋਲ ਬਹੁਤ ਹੀ ਭਾਵੁਕ ਕਰਨ ਵਾਲੇ ਹਨ। ਜਿਹੜੇ ਸਿੱਧਾ ਸਰੋਤਿਆਂ ਦੇ ਦਿਲਾਂ ਨੂੰ ਛੂਹ ਰਹੇ ਹਨ।
ਹੋਰ ਵੇਖੋ:ਰੂਹਾਨੀ ਪਿਆਰ ਦਾ ਦੀਦਾਰ ਹੋ ਰਿਹਾ ਹੈ ਲਖਵਿੰਦਰ ਵਡਾਲੀ ਦੇ ਨਵੇਂ ਗੀਤ ‘ਸਾਹਿਬਾ’ ‘ਚ, ਦੇਖੋ ਵੀਡੀਓ
ਇਸ ਗਾਣੇ ਦਾ ਮਿਊਜ਼ਿਕ ਗੋਲਡ ਬੁਆਏ ਹੋਰਾਂ ਨੇ ਦਿੱਤਾ ਹੈ। ਗਾਣੇ ਦੀ ਵੀਡੀਓ ਸੁੱਖ ਸੰਘੇੜਾ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ। ਸੁੱਖ ਸੰਖੇੜਾ ਵੱਲੋਂ ਬਣਾਈ ਵੀਡੀਓ ‘ਚ ਗੀਤ ਦੀ ਕਹਾਣੀ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਹੈਪੀ ਰਾਏਕੋਟੀ ਵੀਡੀਓ ‘ਚ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਵ੍ਹਾਈਟ ਹਿਲ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਸਰੋਤੇ ਇਸ ਗਾਣੇ ਦਾ ਅਨੰਦ ਟੀਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਲੈ ਸਕਦੇ ਨੇ। ਇਹ ਗਾਣਾ ਦੋਵੇਂ ਚੈਨਲਾਂ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
View this post on Instagram