ਹੈਪੀ ਰਾਏਕੋਟੀ ਲੈ ਕੇ ਆ ਰਹੇ ਨੇ 'ਬਾਈ ਹੁੱਡ' ਗੀਤ, ਜਲਦ ਹੋਵੇਗਾ ਰਿਲੀਜ਼
ਹੈਪੀ ਰਾਏਕੋਟੀ ਲੈ ਕੇ ਆ ਰਹੇ ਨੇ 'ਬਾਈ ਹੁੱਡ' ਗੀਤ, ਜਲਦ ਹੋਵੇਗਾ ਰਿਲੀਜ਼ : ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈਪੀ ਰਾਏਕੋਟੀ ਜਿੰਨ੍ਹਾਂ ਨੇ ਲੇਖਣੀ ਤੋਂ ਲੈ ਕੇ ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਕਈ ਸੁਪਰਹਿੱਟ ਗਾਣੇ ਦੇਣ ਤੋਂ ਬਾਅਦ ਹੈਪੀ ਰਾਏਕੋਟੀ ਇੱਕ ਵਾਰ ਫਿਰ ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ ਜਿਸ ਦਾ ਨਾਮ ਹੈ 'ਬਾਈ ਹੁੱਡ'। ਹੈਪੀ ਰਾਏਕੋਟੀ ਦੇ ਇਸ ਗੀਤ ਦਾ 12 ਅਪ੍ਰੈਲ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਵਰਲਡ ਟੀਵੀ ਪ੍ਰੀਮੀਅਰ ਕੀਤਾ ਜਾਣਾ ਹੈ।
View this post on Instagram
ਗਾਣੇ ਦੇ ਬੋਲ ਅਤੇ ਆਵਾਜ਼ ਹੈਪੀ ਰਾਏਕੋਟੀ ਨੇ ਹੀ ਦਿੱਤੀ ਹੈ। ਉੱਥੇ ਹੀ ਮਿਊਜ਼ਿਕ ਇੱਕਵਿੰਦਰ ਸਿੰਘ ਅਤੇ ਸਪਿਨ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਆਵੈਕਸ ਢਿੱਲੋਂ ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਯੂ ਟਿਊਬ 'ਤੇ ਹੈਪੀ ਰਾਏਕੋਟੀ ਦਾ ਇਹ ਗੀਤ 'ਬਾਈ ਹੁੱਡ' ਜੱਸ ਰਿਕਾਰਡਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਹੈਪੀ ਰਾਏਕੋਟੀ ਦੇ ਇਸ ਗੀਤ ਦਾ ਕਾਫੀ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਹਰੋ ਵੇਖੋ : ਰਣਜੀਤ ਬਾਵਾ ਦੀ ਨਵੀਂ ਐਲਬਮ 'ਮੇਰੇ ਲੋਕ ਗੀਤ' ਚ ਮਿਲੇਗਾ ਪੂਰਾ ਪੈਕੇਜ , ਦੇਖੋ ਵੀਡੀਓ
View this post on Instagram
ਹੈਪੀ ਰਾਏਕੋਟੀ ਵੱਲੋਂ ਗੀਤਕਾਰ ਦੇ ਤੌਰ 'ਤੇ ਇੰਡਸਟਰੀ 'ਚ ਕਦਮ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਗਾਇਕੀ ਅਤੇ ਅਦਾਕਾਰੀ 'ਚ ਵੀ ਕਾਮਯਾਬੀ ਹਾਸਿਲ ਹੋਈ ਹੈ। ਹੈਪੀ ਰਾਏਕੋਟੀ ਕੁੜੀ ਮਰਦੀ ਐ, ਜਾਨ, ਪਾਗਲ, ਮੈਂ ਤਾਂ ਵੀ ਪਿਆਰ ਕਰਦਾਂ ਵਰਗੇ ਕਈ ਸੁਪਰ ਹਿੱਟ ਗੀਤ ਗਾ ਚੁੱਕੇ ਹਨ। ਇਸ ਤੋਂ ਇਲਾਵਾ ਟੇਸ਼ਣ, ਦਾਰਾ, ਅਤੇ ਮੋਟਰ ਮਿੱਤਰਾਂ ਦੀ, ਵਰਗੀਆਂ ਫ਼ਿਲਮਾਂ ਵੀ ਕਰ ਚੁੱਕੇ ਹਨ।