ਪੰਜਾਬੀ ਗਾਇਕ ਹੈਪੀ ਰਾਏਕੋਟੀ ਆਪਣੇ ਨਵੇਂ ਟਰੈਕ ‘ਮਾਂ ਦਾ ਦਿਲ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਗਏ ਨੇ। ਜੀ ਹਾਂ ਇੱਕ ਵਾਰ ਫਿਰ ਤੋਂ ਉਨ੍ਹਾਂ ਦੀ ਕਲਮ ‘ਚੋਂ ਬਾਕਮਾਲ ਦਾ ਬੋਲ ਨਿਕਲੇ ਨੇ। ਇਸ ਵਾਰ ਉਹ ਇੱਕ ਬਹੁਤ ਹੀ ਇਮੋਸ਼ਨਲ ਗੀਤ ਮਾਂ ਦਾ ਦਿਲ ਲੈ ਕੇ ਆਏ ਨੇ।
Image Source: youtube
ਹੋਰ ਪੜ੍ਹੋ : ਚਾਹ ਦੇ ਸ਼ੌਕੀਨਾਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕਾ ਸੁਨੰਦਾ ਸ਼ਰਮਾ ਦਾ ਇਹ ਵੀਡੀਓ
ਹੋਰ ਪੜ੍ਹੋ : ਗਾਇਕ ਪ੍ਰਭ ਗਿੱਲ ਦੇ ਆਉਣ ਵਾਲੇ ਨਵੇਂ ਗੀਤ ‘Mera Good luck’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਹੋਵੇਗੇ ਰਿਲੀਜ਼
Image Source: .instagram
ਇਸ ਗੀਤ ‘ਚ ਉਨ੍ਹਾਂ ਨੇ ਅੱਜ ਸਮੇਂ ‘ਚ ਚੱਲ ਰਹੇ ਬੱਚਿਆਂ ਤੇ ਮਾਪਿਆਂ ਦੇ ਰਿਸ਼ਤੇ ਦੇ ਹਲਾਤਾਂ ਨੂੰ ਬਿਆਨ ਕੀਤਾ ਹੈ । ਕਿਵੇਂ ਅੱਜ ਦੇ ਸਮੇਂ ‘ਚ ਔਲਾਦ ਕੋਲ ਸਮਾਂ ਹੀ ਨਹੀਂ ਆਪਣੇ ਮਾਪਿਆਂ ਦਾ ਹਾਲਚਾਲ ਪੁੱਛਣ ਦਾ ਤੇ ਨਹੀਂ ਹੀ ਉਨ੍ਹਾਂ ਕੋਲ ਬੈਠਣ ਦਾ। ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ ਕੀਤਾ ਹੈ ਕਿ ਸਾਨੂੰ ਆਪਣੇ ਮਾਪਿਆਂ ਦਾ ਨਾਲ ਸਮਾਂ ਬਿਤਾਉਂਣਾ ਚਾਹੀਦਾ ਹੈ । ਨਹੀਂ ਤਾਂ ਜਦੋਂ ਸਮਾਂ ਲੰਘ ਜਾਂਦਾ ਹੈ ਤਾਂ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ।
Image Source: youtube
ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਉਸ ‘ਚ ਹੈਪੀ ਰਾਏਕੋਟੀ ਜੋ ਕਿ ਪੁੱਤਰ ਦੇ ਕਿਰਦਾਰ ‘ਚ ਤੇ ਪੰਜਾਬੀ ਅਦਾਕਾਰਾ ਸੁਨੀਤਾ ਧੀਰ ਮਾਂ ਦੇ ਕਿਰਦਾਰ ‘ਚ ਨਜ਼ਰ ਆ ਰਹੀ ਹੈ। ਇਹ ਵੀਡੀਓ ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ। ਇਸ ਗੀਤ ਨੂੰ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ । ਵੀਡੀਓ Sudh Singh ਨੇ ਸ਼ਾਨਦਾਰ ਤਿਆਰ ਕੀਤਾ ਹੈ। ਹੈਪੀ ਰਾਏਕੋਟੀ ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।