Happy Independence Day 2022: ਇਹ ਸਾਲ ਸਾਡੇ ਸਾਰਿਆਂ ਲਈ ਬਹੁਤ ਖਾਸ ਹੈ। ਦੇਸ਼ ਇਸ ਸਾਲ ਆਪਣੀ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਇਸ ਖਾਸ ਮੌਕੇ 'ਤੇ ਹਰ ਕੋਈ ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਹੈ। ਹਰ ਪਾਸੇ ਜਸ਼ਨ ਦਾ ਮਾਹੌਲ ਹੈ। ਭਾਰਤ ਸਰਕਾਰ ਜੋ ਕਿ ਆਜ਼ਾਦੀ ਦੇ ਇਸ ਸਾਲ ਨੂੰ ਅੰਮ੍ਰਿਤ ਮਹੋਤਸਵ ਵਜੋਂ ਸੈਲੀਬ੍ਰੇਟ ਕਰ ਰਹੀ ਹੈ ਜਿਸ ਕਰਕੇ 'ਹਰ ਘਰ ਤਿਰੰਗਾ' ਮੁਹਿੰਮ ਸ਼ੁਰੂ ਕੀਤੀ ਹੈ।
ਇਸ ਤਹਿਤ ਆਮ ਲੋਕ ਵੀ ਆਪਣੇ-ਆਪਣੇ ਤਰੀਕੇ ਨਾਲ ਘਰਾਂ 'ਤੇ ਤਿਰੰਗਾ ਲਹਿਰਾ ਰਹੇ ਹਨ। ਪਾਲੀਵੁੱਡ ਦੇ ਕਲਾਕਾਰ ਵੀ ਆਜ਼ਾਦੀ ਦਿਵਸ ਨੂੰ ਸੈਲੀਬ੍ਰੇਟ ਕਰ ਰਹੇ ਹਨ। ਜੀ ਹਾਂ ਬੀ ਪਰਾਕ ਨੇ ਵੀ 'ਹਰ ਘਰ ਤਿਰੰਗਾ' ਮੁਹਿੰਮ ਦੇ ਚੱਲਦੇ ਆਪਣੀ ਘਰ ਦੀ ਛੱਤ ਉੱਤੇ ਤਿਰੰਗਾ ਲਹਿਰਾਇਆ ਹੈ।
ਹੋਰ ਪੜ੍ਹੋ : Laal Singh Chaddha: ਆਸਕਰ ਅਕੈਡਮੀ ਨੇ ਸਾਂਝਾ ਕੀਤਾ ਵੀਡੀਓ ਆਮਿਰ ਖ਼ਾਨ ਦੀ ਫ਼ਿਲਮ ਦੀ ਕੀਤੀ ਤਾਰੀਫ
image source Instagram
ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ/ ਮਿਊਜ਼ਿਕ ਡਾਇਰੈਕਟਰ ਅਤੇ ਬਾਲੀਵੁੱਡ ਜਗਤ ਨੂੰ ‘ਤੇਰੀ ਮਿੱਟੀ’ ਵਰਗਾ ਦੇਸ਼ ਭਗਤੀ ਗੀਤ ਦੇਣ ਵਾਲੇ ਗਾਇਕ ਬੀ ਪਰਾਕ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੀ ਘਰ ਦੀ ਛੱਤ ਉੱਤੇ ਤਿਰੰਗਾ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘Happy 75th Independence Day ਸਭ ਨੂੰ...ਜੈ ਹਿੰਦ... #azadikaamritmahotsav..ਮਾਣ ਹੈ ਭਾਰਤੀ ਹੋਣ ‘ਤੇ’। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਗੀਤ 'ਤੇਰੀ ਮਿੱਟੀ' ਦੇ ਨਾਲ ਹੀ ਅਪਲੋਡ ਕੀਤਾ ਹੈ।
image source Instagram
ਉਧਰ ਪੰਜਾਬੀ ਤੇ ਬਾਲੀਵੁੱਡ ਦੇ ਨਾਮੀ ਗਾਇਕ ਗੁਰੂ ਰੰਧਾਵਾ ਵੀ ਵਿਦੇਸ਼ 'ਚ ਆਜ਼ਾਦੀ ਦਿਹਾੜੇ ਨੂੰ ਸੈਲੀਬ੍ਰੇਟ ਕਰਦੇ ਨਜ਼ਰ ਆਏ। ਉਨ੍ਹਾਂ ਨੇ ਸ਼ਿਕਾਗੋ ਤੋਂ ਆਪਣੀ ਵੀਡੀਓ ਅਪਲੋਡ ਕੀਤੀ ਹੈ। ਜਿਸ 'ਚ ਉਹ ਤਿਰੰਗੇ ਨੂੰ ਹੱਥ 'ਚ ਲੈ ਕੇ ਲਹਿਰਾਉਂਦੇ ਹੋਏ ਨਜ਼ਰ ਆਏ ਤੇ ਸਭ ਨੂੰ 75ਵੇਂ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਨਜ਼ਰ ਦਿਖਾਈ ਦੇ ਰਹੇ ਹਨ।
image source Instagram
View this post on Instagram
A post shared by B PRAAK(HIS HIGHNESS) (@bpraak)
View this post on Instagram
A post shared by Guru Randhawa (@gururandhawa)