Happy Birthday Shehnaaz Gill: 'ਬਿੱਗ ਬੌਸ 13' 'ਚ ਆਪਣੀ ਕਿਊਟ ਪਰਫਾਰਮੈਂਸ ਨਾਲ ਲੱਖਾਂ ਦਿਲ ਜਿੱਤਣ ਵਾਲੀ ਸ਼ਹਿਨਾਜ਼ ਗਿੱਲ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਦੇ ਫੈਨਜ਼ ਸੋਸ਼ਲ ਮੀਡੀਆ ਉੱਤੇ ਆਪਣੀ ਚੁਲਬੁਲੀ ਅਦਾਕਾਰਾ ਨੂੰ ਬਰਥਡੇਅ ਵਿਸ਼ ਕਰ ਰਹੇ ਹਨ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਦੋ ਵੀਡੀਓਜ਼ ਸ਼ੇਅਰ ਕੀਤੀਆਂ ਨੇ, ਜਿਸ ਵਿੱਚ ਉਸਦੇ ਦਾਦਾ-ਦਾਦੀ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਮੈਚ ਦੇ ਦੌਰਾਨ ਲੋਕ ਸ਼ੁਭਮਨ ਗਿੱਲ ਨੂੰ ‘ਸਾਰਾ’ ਦਾ ਨਾਂ ਲੈਕੇ ਚਿੜਾਉਂਦੇ ਆਏ ਨਜ਼ਰ; ਵਿਰਾਟ ਕੋਹਲੀ ਦੇ ਰਿਐਕਸ਼ਨ ਵਾਲਾ ਵੀਡੀਓ ਹੋਇਆ ਵਾਇਰਲ
image source: Instagram
'ਪੰਜਾਬ ਦੀ ਕੈਟਰੀਨਾ ਕੈਫ' ਦੇ ਨਾਂ ਨਾਲ ਮਸ਼ਹੂਰ ਸ਼ਹਿਨਾਜ਼ ਨੇ ਆਪਣੇ ਕਰੀਅਰ 'ਚ ਕਾਫੀ ਲੰਬਾ ਸਫਰ ਤੈਅ ਕੀਤਾ ਹੈ, ਅਤੇ ਹੁਣ ਉਹ ਆਪਣੇ ਬੈਕ-ਟੂ-ਬੈਕ ਪ੍ਰੋਜੈਕਟਾਂ 'ਚ ਰੁੱਝੀ ਹੋਈ ਹੈ। ਅੱਜ ਸ਼ਹਿਨਾਜ਼ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਦਿਨ 'ਤੇ ਗਾਇਕ-ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਲਈ ਇੱਕ ਖਾਸ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਸ਼ਹਿਨਾਜ਼ ਆਪਣੀ ਟੀਮ, ਪਰਿਵਾਰ ਅਤੇ ਦੋਸਤਾਂ ਨਾਲ ਇੱਕ ਹੋਟਲ ਦੇ ਰੂਮ ਵਿੱਚ ਕੇਕ ਕੱਟਦੀ ਨਜ਼ਰ ਆ ਰਹੀ ਹੈ। ਇਸ ਅੱਧੀ ਰਾਤ ਦੇ ਜਸ਼ਨ ਵਿੱਚ ਸ਼ਹਿਨਾਜ਼ ਦੇ ਨਾਲ ਅਦਾਕਾਰ ਵਰੁਣ ਸ਼ਰਮਾ ਵੀ ਨਜ਼ਰ ਆ ਰਹੇ ਹਨ। ਹੁਣ ਅਦਾਕਾਰਾ ਨੇ ਕੁਝ ਸਮੇਂ ਪਹਿਲਾਂ ਹੀ ਇੱਕ ਹੋਰ ਨਵੀਂ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਦੋ ਵੀਡੀਓਜ਼ ਸ਼ੇਅਰ ਕੀਤੀਆਂ ਹਨ।
image source: Instagram
ਪਹਿਲੇ ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਦੇ ਦਾਦੂ ਦਿਖਾਈ ਦੇ ਰਹੇ ਨੇ, ਜੋ ਕਿ ਕਹਿੰਦੇ ਨੇ ਸ਼ਹਿਨਾਜ਼ ਪੁੱਤ ਜਨਮਦਿਨ ਦੀਆਂ ਬਹੁਤ ਮੁਬਾਰਕਾਂ...ਪਰਮਾਤਮਾ ਤੇਰੀ ਲੰਬੀ ਉਮਰ ਕਰੇ...ਕਾਰੋਬਾਰ ਵਿੱਚ ਤਰੱਕੀਆਂ ਬਖ਼ਸ਼ੇ..ਚੜ੍ਹਦੀ ਕਲਾਂ ਕਰੇ। ਦੂਜੀ ਵੀਡੀਓ ਵਿੱਚ ਸ਼ਹਿਨਾਜ਼ ਦੀ ਦਾਦੀ ਵੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਵੀ ਆਪਣੀ ਪੋਤਰੀ ਨੂੰ ਜਨਮਦਿਨ ਮੌਕੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ। ਦਾਦਾ-ਦੀਦੀ ਦਾ ਇਹ ਸਾਦਗੀ ਵਾਲਾ ਵੀਡੀਓ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ।
image source: Instagram
ਸ਼ਹਿਨਾਜ਼ ਗਿੱਲ ਜੋ ਕਿ ਸਲਮਾਨ ਖ਼ਾਨ ਦੇ ਨਾਲ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਹਾਲ ਵਿੱਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਵਿੱਚ ਸਲਮਾਨ ਦੇ ਨਾਲ ਸ਼ਹਿਨਾਜ਼ ਵੀ ਨਜ਼ਰ ਆਈ ਹੈ। ਇਸ ਤੋਂ ਇਲਾਵਾ ਉਹ ਸਾਜਿਦ ਖ਼ਾਨ ਦੀ ਫ਼ਿਲਮ '100%' 'ਚ ਵੀ ਨਜ਼ਰ ਆਵੇਗੀ। ਇਸ ਪਰਿਵਾਰਕ ਮਨੋਰੰਜਨ ਵਾਲੀ ਫ਼ਿਲਮ ਵਿੱਚ ਜਾਨ ਅਬ੍ਰਾਹਮ, ਰਿਤੇਸ਼ ਦੇਸ਼ਮੁਖ ਅਤੇ ਨੋਰਾ ਫਤੇਹੀ ਵੀ ਅਹਿਮ ਭੂਮਿਕਾਵਾਂ ਨਿਭਾਉਣਗੇ।
View this post on Instagram
A post shared by Shehnaaz Gill (@shehnaazgill)