ਕਰੀਨਾ ਕਪੂਰ ਖ਼ਾਨ ਨੇ ਆਪਣੀ ਭੈਣ ਰਿਧਿਮਾ ਕਪੂਰ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਦਰਸ਼ਕ ਨੂੰ ਆ ਰਹੀ ਹੈ ਖੂਬ ਪਸੰਦ
Lajwinder kaur
September 15th 2020 03:34 PM
ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕਰੀਨਾ ਕਪੂਰ ਖ਼ਾਨ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਚਚੇਰੀ ਭੈਣ ਰਿਧਿਮਾ ਕਪੂਰ ਨੂੰ ਬਰਥਡੇਅ ਵਿਸ਼ ਕਰਦੇ ਹੋਏ ਬਹੁਤ ਖ਼ਾਸ ਤਸਵੀਰ ਸਾਂਝੀ ਕੀਤੀ ਹੈ ।
ਇਹ ਤਸਵੀਰ ਰਿਧਿਮਾ ਕਪੂਰ ਦੇ ਬਚਪਨ ਦੀ ਹੈ ਜਿਸ ‘ਚ ਉਹ ਆਪਣੇ ਦਾਦੇ ਤੇ ਬਾਲੀਵੁੱਡ ਦੇ ਦਿੱਗਜ ਐਕਟਰ ਰਾਜ ਕਪੂਰ ਦੇ ਨਾਲ ਨਜ਼ਰ ਆ ਰਹੀ ਹੈ । ਫੈਨਜ਼ ਵੀ ਕਮੈਂਟ ਕਰਕੇ ਰਿਧਿਮਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ ।

ਨੀਤੂ ਸਿੰਘ ਨੇ ਵੀ ਆਪਣੀ ਬੇਟੀ ਨੂੰ ਬਰਥਡੇਅ ਵਿਸ਼ ਕਰਦੇ ਹੋਏ ਪਿਆਰੀ ਜਿਹੀ ਪੋਸਟ ਪਾਈ ਹੈ ਨਾਲ ਹੀ ਉਨ੍ਹਾਂ ਨੇ ਸ਼ਾਨਦਾਰ ਫੋਟੋ ਸਾਂਝੀ ਕੀਤੀ ਹੈ ।

ਰਿਧਿਮਾ ਕਪੂਰ ਦੇ ਜਨਮ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਖੂਬ ਵਾਇਰਲ ਹੋ ਰਹੀਆਂ ਨੇ ।

ਰਿਧਿਮਾ ਨੇ ਆਪਣਾ 40ਵਾਂ ਜਨਮ ਦਿਨ ਪਰਿਵਾਰ ਵਾਲਿਆਂ ਦੇ ਨਾਲ ਸੈਲੀਬ੍ਰੇਟ ਕੀਤਾ ਹੈ ।