ਬਾਲੀਵੁੱਡ ਐਕਟਰੈੱਸ ਨੇਹਾ ਧੂਪੀਆ (Neha Dhupia)ਜੋ ਕਿ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਜੀ ਹਾਂ ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਪੋਸਟਾਂ ਪਾ ਕੇ ਨੇਹਾ ਧੂਪੀਆ ਨੂੰ ਵਧਾਈਆਂ ਦੇ ਰਹੇ ਨੇ।
ਹੋਰ ਪੜ੍ਹੋ : ‘ਯਾਰ-ਦੋਸਤਾਂ’ ਦੀ ਦੋਸਤੀ ਨੂੰ ਬਿਆਨ ਕਰਦਾ ਗਿੱਪੀ ਗਰੇਵਾਲ ਦਾ ਨਵਾਂ ਗੀਤ ‘Siraa Hoya Peya’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਵੇਖੋ ਵੀਡੀਓ
Image Source: instagram
ਅੰਗਦ ਬੇਦੀ (ANGAD BEDI)ਨੇ ਵੀ ਆਪਣੀ ਪਤਨੀ ਨੇਹਾ ਧੂਪੀਆ ਦੇ ਲਈ ਪਿਆਰੀ ਜਿਹੀ ਪੋਸਟ ਪਾਈ ਹੈ ਤੇ ਲਿਖਿਆ ਹੈ- ‘Happy birthday to my pillar of strength. You dont need to be celebrated only on 27 th aug.. but everyday for life!!! ਵਾਹਿਗੁਰੂ ਤੁਹਾਨੂੰ ਉਹ ਸਭ ਕੁਝ ਦੇਵੇ ਜਿਸਦੀ ਤੁਸੀਂ ਕਾਮਨਾ ਕਰਦੇ ਹੋ ਅਤੇ ਹੋਰ ਬਹੁਤ ਕੁਝ । ਆਪਣਾ ਸਿਰ ਉੱਚਾ ਰੱਖ ਕੇ ਅੱਗੇ ਵਧਦੇ ਰਹੋ. ਮੈਂ ਇਸ ਜੀਵਨ ਵਿੱਚ ਤੁਹਾਡੀ ਸ਼ਾਨਦਾਰ ਯਾਤਰਾ ਦਾ ਇੱਕ ਛੋਟਾ ਜਿਹਾ ਹਿੱਸਾ ਰਿਹਾ ਹਾਂ ... ਮੈਂ ਚਾਹੁੰਦਾ ਹਾਂ ਕਿ ਅਸੀਂ ਆਉਣ ਵਾਲੇ ਸਾਲਾਂ ਨੂੰ ਇਕੱਠੇ ਯਾਦਗਾਰੀ ਬਣਾਵਾਂ... ਮੈਂ ਹਮੇਸ਼ਾ ਤੁਹਾਡਾ ਹੱਥ ਫੜਦਾ ਰਹਾਂਗਾ... blessed ਅਤੇ ਉਸੇ ਤਰ੍ਹਾਂ ਅਸਲੀ ਰਹੋ ਜਿਵੇਂ ਤੁਸੀਂ ਹੋ !!!! ਮੈਂ ਤੁਹਾਨੂੰ ਪਿਆਰ ਕਰਦਾ ਹਾਂ - ਮੇਹਰ ਦੀ ਮੰਮੀ’ । ਇਸ ਤੋਂ ਇਲਾਵਾ ਅੰਗਦ ਨੇ ਨੇਹਾ ਦੀ ਬੇਬੀ ਬੰਪ ਵਾਲੀ ਤਸਵੀਰ ਸ਼ੇਅਰ ਕੀਤੀ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।
ਹੋਰ ਪੜ੍ਹੋ : ਸ਼ੈਰੀ ਮਾਨ ਆਪਣੇ ਨਵੇਂ ਗੀਤ ‘ਕਿਨਾਰੇ’ ਦੇ ਨਾਲ ਜਿੱਤ ਰਹੇ ਨੇ ਹਰ ਇੱਕ ਦਾ ਦਿਲ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਵੀਡੀਓ ਵੇਖੋ
Image Source: instagram
ਸਾਲ 2018 ਵਿੱਚ ਅੰਗਦ ਬੇਦੀ ਤੇ ਨੇਹਾ ਧੂਪੀਆ ਸੁਰਖੀਆਂ ਵਿੱਚ ਆ ਗਏ ਸੀ ਜਦੋਂ ਦੋਵਾਂ ਜਣਿਆਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਨੇ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ । ਦੋਵਾਂ ਦੀ ਇੱਕ ਧੀ ਹੈ ਜਿਸ ਦਾ ਨਾਂਅ ਉਨ੍ਹਾਂ ਨੇ ਮੇਹਰ ਰੱਖਿਆ ਹੈ । ਬਹੁਤ ਜਲਦ ਮੇਹਰ ਵੱਡੀ ਭੈਣ ਬਣਨ ਜਾ ਰਹੀ ਹੈ। ਕੁਝ ਮਹੀਨੇ ਪਹਿਲਾਂ ਹੀ ਦੋਵਾਂ ਨੇ ਆਪਣੀ ਦੂਜੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ।
View this post on Instagram
A post shared by ANGAD BEDI (@angadbedi)