ਮਾਈਕਲ ਜੈਕਸਨ ਜਿਸ ਨੇ ਸਭ ਤੋਂ ਵੱਡੇ ਪੌਪ ਸਟਾਰ ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ। 29 ਅਗਸਤ 1958 ਨੂੰ ਪੈਦਾ ਹੋਏ ਮਾਈਕਲ ਜੈਕਸਨ ਦਾ ਅੱਜ ਜਨਮਦਿਨ ਹੈ।ਹਾਲਾਂਕਿ ਜੂਨ 2009 'ਚ ਮਾਈਕਲ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ। ਮਾਈਕਲ ਜੈਕਸਨ ਇਕਲੌਤੇ ਅਜਿਹੇ ਗਾਇਕ, ਗੀਤਕਾਰ ਅਤੇ ਪੌਪ ਡਾਂਸਰ ਸੀ ਜਿੰਨ੍ਹਾਂ ਨੂੰ ਰੌਕ ਐਂਡ ਰੋਲ ਹਾਲ ਆਫ਼ ਫੇਮ 'ਚ ਸ਼ਾਮਿਲ ਕੀਤਾ ਗਿਆ ਸੀ।
ਮਾਈਕਲ ਜੈਕਸਨ ਦੇ ਨਾਮ 13 ਗ੍ਰੈਮੀ ਅਵਾਰਡ, ਗ੍ਰੈਮੀ ਲੀਜੈਂਡ ਅਵਾਰਡ, ਗ੍ਰੈਮੀ ਲਾਈਫ ਟਾਈਮ ਅਚੀਵਮੈਂਟ ਅਵਾਰਡ, 26 ਅਮਰੀਕਨ ਮਿਊਜ਼ਿਕ ਅਵਾਰਡ ਵੀ ਹਨ। ਪੂਰੀ ਦੁਨੀਆਂ ਨੂੰ ਸਿਰਫ ਰੋਬੋਟਿਕ ਡਾਂਸ ਤੇ ਮੂਨਵਾਕ ਹੀ ਨਹੀਂ ਬਲਕਿ ਹਿੱਪ-ਹਾਪ, ਪੋਸਟ-ਡਿਸਕੋ, ਕੰਟੈਪਰਰੀ ਆਰ.ਐੱਨ.ਡੀ.ਬੀ.ਪੌਪ ਅਤੇ ਰੌਕ ਵੀ ਮਾਈਕਲ ਜੈਕਸ਼ਨ ਨੇ ਹੀ ਸਿਖਾਇਆ। ਡਾਂਸ ਅਤੇ ਗਾਇਕੀ ਦੇ ਨਾਲ ਨਾਲ ਮਾਈਕਲ ਜੈਕਸ਼ਨ ਸ਼ਰੀਰਕ ਸ਼ੋਸ਼ਣ ਦੇ ਮਾਮਲੇ 'ਚ ਵੀ ਸੁਰਖ਼ੀਆਂ 'ਚ ਆਏ ਸਨ। ਦਰਅਸਲ ਉਨ੍ਹਾਂ 'ਤੇ 13 ਸਾਲ ਦੇ ਇੱਕ ਬੱਚੇ ਦੇ ਨਾਲ ਯੌਨ ਸ਼ਰੀਰਕ ਸ਼ੋਸ਼ਣ ਦਾ ਦੋਸ਼ ਲੱਗਿਆ ਸੀ। ਹਾਲਾਂਕਿ ਬਾਅਦ 'ਚ ਉਹਨਾਂ ਨੂੰ ਇਸ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਸੀ।
ਮਾਈਕਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਕਸਰ ਵਿਵਾਦਾਂ 'ਚ ਰਹਿੰਦੇ ਸਨ। ਉਹਨਾਂ ਆਪਣੇ ਆਪ ਨੂੰ ਬਿਹਤਰ ਦਿਖ ਦੇਣ ਲਈ ਕਈ ਪਲਾਸਟਿਕ ਸਰਜਰੀਆਂ ਕਰਵਾਈਆਂ ਸਨ। ਕਿਹਾ ਜਾਂਦਾ ਹੈ ਕਿ ਮਾਈਕਲ ਜੈਕਸਨ ਦੀ ਮਾਂ ਨੂੰ ਛੱਡ ਕੇ ਬਾਕੀ ਹਰ ਕਿਸੇ ਨੂੰ ਉਹਨਾਂ ਦੇ ਘਰ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਐਂਟਰੀ ਨਹੀਂ ਮਿਲਦੀ ਸੀ। ਉਹਨਾਂ ਦੇ ਭੈਣ ਭਰਾਵਾਂ ਨੂੰ ਵੀ ਘਰ 'ਚ ਆਉਣ ਲਈ ਮਾਈਕਲ ਦੀ ਇਜਾਜ਼ਤ ਲੈਣੀ ਪੈਂਦੀ ਸੀ।
ਕਿਹਾ ਜਾਂਦਾ ਹੈ ਕਿ ਮਾਈਕਲ ਜੈਕਸਨ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਆਪਣੇ ਆਪ ਨੂੰ ਗੋਲੀ ਮਾਰਨ ਦੀ ਗੱਲ ਆਖੀ ਸੀ। ਜੈਕਸਨ ਦੇ ਇੱਕ ਕਰੀਬੀ ਦੋਸਤ ਨੇ 2013 'ਚ ਇਸ ਦਾ ਖੁਲਾਸਾ ਕੀਤਾ ਸੀ। ਜਿਸ ਰਾਤ ਮਾਈਕਲ ਜੈਕਸਨ ਦੀ ਮੌਤ ਹੋਈ ਉਹ ਇੱਕ ਪ੍ਰੋਗਰਾਮ 'ਚ ਡਾਂਸ ਦੀ ਤਿਆਰੀ ਕਰ ਰਹੇ ਸਨ। ਉਸ ਦੇ ਲਈ ਉਹ ਪੂਰੀ ਰਾਤ ਨੱਚੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਮਾਈਕਲ ਜੈਕਸਨ ਦੀ ਮੌਤ ਹੋਈ ਤਾਂ ਉਹਨਾਂ 'ਤੇ ਕਾਫੀ ਕਰਜ਼ ਸੀ। ਮੌਤ ਤੋਂ ਬਾਅਦ ਪਰਿਵਾਰ ਨੇ ਉਹਨਾਂ ਦੇ ਨਾਮ ਤੋਂ ਹੁੰਦੀ ਕਮਾਈ ਨਾਲ ਹੀ ਕਰਜ਼ਾ ਉਤਾਰਿਆ ਸੀ।
ਹੋਰ ਵੇਖੋ : ਹੋਰ ਵੇਖੋ : ਪੰਜਾਬ ਹੜ੍ਹ ਪੀੜ੍ਹਤਾਂ ਲਈ ਮੀਕਾ ਸਿੰਘ ਵੱਲੋਂ ਖਾਲਸਾ ਏਡ ਨੂੰ ਦਿੱਤੀ ਜਾਵੇਗੀ 25 ਲੱਖ ਦੀ ਮਦਦ