ਭਾਰਤ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਅੱਜ ਆਪਣਾ 40ਵਾਂ ਜਨਮ ਦਿਨ ਮਨਾ ਰਹੇ ਹਨ। ਇਕ ਛੋਟੇ ਜਿਹੇ ਸ਼ਹਿਰ ਤੋਂ ਆ ਕੇ ਧੋਨੀ ਨੇ ਨਾ ਸਿਰਫ਼ ਕ੍ਰਿਕਟ ਦੇ ਸਾਰੇ ਵੱਡੇ ਰਿਕਾਰਡ ਆਪਣੇ ਨਾਮ ਕੀਤੇ, ਸਗੋਂ ਉਹ ਪਿਛਲੇ 16 ਸਾਲਾਂ ਤੋਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਪ੍ਰਸ਼ੰਸਕਾਂ ਦੇ ਨਾਲ ਉਹ ਆਪਣੇ ਸਹਿ-ਸਾਥੀਆਂ ਦੇ ਵੀ ਪਸੰਦੀਦਾ ਨੇ। ਜਿਸ ਕਰਕੇ ਉਨ੍ਹਾਂ ਦੇ ਕ੍ਰਿਕੇਟਰ ਸਾਥੀ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਨੇ। ਜਿਸਦੇ ਚੱਲਦੇ ਉਨ੍ਹਾਂ ਦਾ ਖ਼ਾਸ ਦੋਸਤ ਸੁਰੇਸ਼ ਰੈਨਾ ਨੇ ਆਪਣੇ ਕਿਊਟ ਜਿਹੇ ਅੰਦਾਜ਼ ਦੇ ਨਾਲ ਧੋਨੀ ਬਰਥਡੇਅ ਵਿਸ਼ ਕੀਤਾ ਹੈ।
Image Source: Instagram
ਹੋਰ ਪੜ੍ਹੋ : ਪਰਮੀਸ਼ ਵਰਮਾ ਦਾ ਗੀਤ ‘Dil Da Showroom’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓਹੋਰ ਪੜ੍ਹੋ : ਗਾਇਕ ਸੁੱਖ ਖਰੌੜ ਨੇ ਸਾਂਝੀ ਕੀਤੀ ਆਪਣੀ ਪਤਨੀ ਦੇ ਨਾਲ ਇਹ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ
Image Source: Instagram
ਸੁਰੇਸ਼ ਰੈਨਾ ਨੇ ਆਪਣੀ ਤੇ ਮਹੇਂਦਰ ਸਿੰਘ ਧੋਨੀ ਦੀਆਂ ਤਸਵੀਰਾਂ ਦੇ ਨਾਲ ਇੱਕ ਪਿਆਰੀ ਜਿਹੀ ਵੀਡੀਓ ਬਣਾ ਕੇ ਪੋਸਟ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਲਿਖਿਆ ਹੈ- ‘ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ @ mahi7781.. ਤੁਸੀਂ ਮੇਰੇ ਲਈ ਇੱਕ ਦੋਸਤ, ਭਰਾ ਅਤੇ ਇੱਕ ਸਲਾਹਕਾਰ ਹੋ, ਮੈਨੂੰ ਜਦੋਂ ਵੀ ਇਨ੍ਹਾਂ ਚੋਂ ਕਿਸੇ ਦੀ ਜ਼ਰੂਰ ਹੋਈ ਤਾਂ ਤੁਸੀਂ ਮੇਰੇ ਨਾਲ ਰਹੇ ਹੋ... ਪ੍ਰਮਾਤਮਾ ਤੁਹਾਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ੇ! ਇਕ ਮਸ਼ਹੂਰ ਖਿਡਾਰੀ ਅਤੇ ਮਹਾਨ great leader ਬਣਨ ਲਈ ਤੁਹਾਡਾ ਧੰਨਵਾਦ #happybirthdaydhoni’ । ਇਸ ਪੋਸਟ ਉੱਤੇ ਕ੍ਰਿਕੇਟਰ ਖਿਡਾਰੀ ਵੀ ਕਮੈਂਟ ਕਰਕੇ ਮਾਹੀ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਨੇ। ਇਸ ਵੀਡੀਓ ਉੱਤੇ 9 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ।
Image Source: Instagram
ਦੱਸ ਦਈਏ ਧੋਨੀ ਦੇ ਨਾਲ ਦੋਸਤੀ ਨਿਭਾਉਂਦੇ ਹੋਏ ਸੁਰੇਸ਼ ਰੈਨਾ ਨੇ ਵੀ ਪਿਛਲੇ ਸਾਲ ਉਸੇ ਦਿਨ ਹੀ ਇੰਟਰਨੈਸ਼ਨਲ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਸੀ,ਜਦੋਂ ਧੋਨੀ ਇੰਟਰੈਨਸ਼ਨਲ ਕ੍ਰਿਕੇਟ ਤੋਂ ਸੰਨਿਆਸ ਲਿਆ ਸੀ। ਇਸ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪਰ ਦੋਸਤੀ ਤਾਂ ਦੋਸਤੀ ਹੀ ਹੁੰਦੀ ਹੈ। ਜੋ ਧੋਨੀ ਤੇ ਰੈਨਾ ‘ਚ ਹਮੇਸ਼ਾ ਦੇਖਣ ਨੂੰ ਮਿਲੀ ਹੈ ਭਾਵੇਂ ਉਹ ਕ੍ਰਿਕੇਟ ਦੇ ਮੈਦਾਨ ‘ਚ ਹੋਵੇ ਜਾਂ ਫਿਰ ਨਿੱਜੀ ਜ਼ਿੰਦਗੀ ‘ਚ ।
View this post on Instagram
A post shared by Suresh Raina (@sureshraina3)