ਅੱਜ ਹੈ ਕਾਮੇਡੀ ਦੀ ਦੁਨੀਆ ਦੇ ਬਾਦਸ਼ਾਹ ਜਸਵਿੰਦਰ ਭੱਲਾ ਦਾ ਜਨਮ ਦਿਨ। ਹਾਸਿਆਂ ਦੇ ਨਾਲ ਹਰ ਇੱਕ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ, ਲੁਧਿਆਣਾ ‘ਚ ਹੋਇਆ ਸੀ।
ਹੋਰ ਪੜ੍ਹੋ : ਪੰਜਾਬੀ ਐਕਟਰੈੱਸ ਦ੍ਰਿਸ਼ਟੀ ਗਰੇਵਾਲ ਦਾ ਹੋਇਆ ਵਿਆਹ, ਸੋਸ਼ਲ ਮੀਡੀਆ ‘ਤੇ ਲੱਗਿਆ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ
image source-instagram.com/jaswinderbhalla/
ਕਾਮੇਡੀ ਦੀ ਦੁਨੀਆ ‘ਚ ਉਹਨਾਂ ਨੂੰ ਇਹ ਮੁਕਾਮ ਸੌਖਾ ਹਾਸਿਲ ਨਹੀਂ ਹੋਇਆ । ਇਸ ਮੁਕਾਮ ਨੂੰ ਹਾਸਿਲ ਕਰਨ ਲਈ ਜਸਵਿੰਦਰ ਭੱਲਾ ਨੂੰ ਬਹੁਤ ਮਿਹਨਤ ਕਰਨੀ ਪਈ ਹੈ । ਜਦੋਂ ਵੀ ਜਸਵਿੰਦਰ ਭੱਲੇ ਦਾ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਉਨ੍ਹਾਂ ਦੇ ਕੰਸੈਪਟ ‘ਛਣਕਾਟਾ’ ਦਾ ਜ਼ਿਕਰ ਜ਼ਰੂਰ ਹੁੰਦਾ ਹੈ । ਇਸ ਕੰਸੈਪਟ ਨਾਲ ਹੀ ਜਸਵਿੰਦਰ ਭੱਲਾ ਦੀ ਪਹਿਚਾਣ ਬਣੀ ਸੀ । ਉਹਨਾਂ ਨੂੰ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਛਣਕਾਟਾ ਦੇ ਨਾਲ ਲੋਕਾਂ ਨੂੰ ਹਾਸਿਆਂ ਵੀ ਤੇ ਨਾਲ ਹੀ ਸਮਾਜਿਕ ਮੁੱਦਿਆਂ ਨੂੰ ਵੀ ਕਮਾਲ ਦੇ ਢੰਗ ਦੇ ਨਾਲ ਪੇਸ਼ ਕੀਤਾ ਹੈ।
image source-instagram.com/jaswinderbhalla/
ਜੇ ਗੱਲ ਕਰੀਏ ਉਨ੍ਹਾਂ ਦੇ ਫ਼ਿਲਮੀ ਕਰੀਅਰ ਦੀ ਤਾਂ ਜਸਵਿੰਦਰ ਭੱਲਾ ਨੇ ਫ਼ਿਲਮ “ਦੁੱਲਾ ਭੱਟੀ” ਤੋਂ ਪੰਜਾਬੀ ਫਿਲਮਾਂ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਜਿੰਨਾਂ ਵਿੱਚ ਚੱਕ ਦੇ ਫੱਟੇ, ਕੈਰੀ ਆਨ ਜੱਟਾ, ਮੇਲ ਕਰਾ ਦੇ ਰੱਬਾ, ਜੱਟ ਐਂਡ ਜੂਲੀਅਟ, ਕੈਰੀ ਆਨ ਜੱਟਾ-2, ਡੈਡੀ ਕੂਲ ਮੁੰਡੇ ਫੂਲ, ਮਿਸਟਰ ਐਂਡ ਮਿਸਿਜ਼ 420 ਸਣੇ ਕਈ ਫ਼ਿਲਮਾਂ ਦੇ ਨਾਂਅ ਸ਼ਾਮਿਲ ਨੇ। ਉਹ 100 ਤੋਂ ਵੱਧ ਫ਼ਿਲਮਾਂ, 27 ਛਣਕਾਟਾ, 20 ਵੀਡੀਓ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ। ਆਪਣੀ ਬਹਿਤਰੀਨ ਅਦਾਕਾਰੀ ਦੇ ਲਈ ਉਨ੍ਹਾਂ ਨੂੰ ਕਈ ਅਵਾਰਡਜ਼ਾਂ ਦੇ ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ।
image source-instagram.com/jaswinderbhalla/
ਜਸਵਿੰਦਰ ਭੱਲਾ ਅਦਾਕਾਰਾ ਹੋਣ ਤੋਂ ਇਲਾਵਾ ਬਤੌਰ ਪ੍ਰੋਫੈਸਰ ਵੀ ਆਪਣੀ ਸੇਵਾਵਾਂ ਨਿਭਾ ਚੁੱਕੇ ਨੇ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਪੜਾਉਂਦੇ ਵੀ ਰਹੇ ਨੇ। ਇਸ ਸਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ Extension Education ਵਿਭਾਗ ਦੇ ਸਾਬਕਾ ਮੁਖੀ ਡਾ. ਜਸਵਿੰਦਰ ਭੱਲਾ ਨੂੰ ਪੀਏਯੂ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ।
image source-instagram
ਜੇ ਗੱਲ ਕਰੀਏ ਉਨ੍ਹਾਂ ਦੇ ਪਰਿਵਾਰਕ ਜੀਵਨ ਬਾਰੇ ਤਾਂ ਉਨ੍ਹਾਂ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ । ਉਨ੍ਹਾਂ ਦੀ ਪਤਨੀ ਫਾਈਨ ਆਰਟਸ ਅਧਿਆਪਕ ਹੈ। ਉਹਨਾਂ ਦੇ ਬੇਟੇ ਦਾ ਨਾਮ ਪਖਰਾਜ ਭੱਲਾ ਹੈ । ਪੁਖਰਾਜ 2002 ਤੋਂ ਛਣਕਾਟਾ ਦੇ ਕੁਝ ਕੈਸਟਾਂ ਵਿਚ ਵੀ ਆਏ ਹਨ ਅਤੇ ਉਸ ਨੇ ਕੁਝ ਪੰਜਾਬੀ ਫਿਲਮਾਂ ਵਿਚ ਸ਼ਾਨਦਾਰ ਭੂਮਿਕਾਵਾਂ ਵੀ ਨਿਭਾਈਆਂ ਹਨ। ਉਹਨਾਂ ਦੀ ਇੱਕ ਬੇਟੀ ਵੀ ਜਿਸ ਦਾ ਨਾਂਅ ਅਸ਼ਪ੍ਰੀਤ ਕੌਰ ਹੈ, ਜਿਸ ਦਾ ਵਿਆਹ ਨਾਰਵੇ ਵਿਚ ਹੋਇਆ ਹੈ। ਸੋਸ਼ਲ ਮੀਡੀਆ ਉੱਤੇ ਵੀ ਜਸਵਿੰਦਰ ਭੱਲਾ ਨੂੰ ਉਨ੍ਹਾਂ ਦਾ ਚਾਹੁਣ ਵਾਲੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ। ਜਸਵਿੰਦਰ ਭੱਲਾ ਇਸੇ ਤਰ੍ਹਾਂ ਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹਿਣ ਅਤੇ ਦਰਸ਼ਕਾਂ ਦਾ ਚਿਹਰਿਆਂ ਉੱਤੇ ਹੱਸੇ ਬਿਖੇਰਦੇ ਰਹਿਣ।
image source-instagram.com/jaswinderbhalla/
ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਅਜੇ ਵੀ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਣ ਲਈ ਤਿਆਰ ਨੇ । ਕੋਰੋਨਾ ਕਾਲ ਕਰਕੇ ਇਹ ਫ਼ਿਲਮਾਂ ਰਿਲੀਜ਼ ਨਹੀਂ ਹੋ ਪਾਈਆਂ । ਪਰ ਜਦੋਂ ਵੀ ਸਿਨੇਮਾ ਹਾਲ ਖੁੱਲ੍ਹਣਗੇ ਤਾਂ ਜਸਵਿੰਦਰ ਭੱਲਾ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।
View this post on Instagram
A post shared by Jaswinder Bhalla (@jaswinderbhalla)