Happy Birthday Jasbir Jassi : ਅੱਜ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ (Jasbir Jassi ) ਦਾ ਜਨਮ ਦਿਨ ਹੈ। ਆਪਣੇ ਗੀਤਾਂ ਨਾਲ ਸਭ ਨੂੰ ਦੀਵਾਨਾ ਬਣਾਉਣ ਵਾਲੇ ਜਸਬੀਰ ਜੱਸੀ ਅੱਜ ਆਪਣਾ 53 ਸਾਲ ਦੇ ਹੋ ਗਏ ਹਨ। ਗਾਇਕ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਉਨ੍ਹਾਂ ਦੀ ਗਾਇਕੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ।
Image Source : Instagram
ਗਾਇਕ ਦਾ ਜਨਮ
ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਜਸਬੀਰ ਜੱਸੀ ਦੀ ਨਿੱਜੀ ਜ਼ਿੰਦਗੀ ਬਾਰੇ ਜਿਆਦਾ ਗੱਲਾਂ ਜਨਤਕ ਨਹੀਂ ਹਨ। ਕਿਉਂਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਜਨਤਕ ਨਹੀਂ ਕਰਨਾ ਚਾਹੁੰਦੇ ਹਨ। ਗਾਇਕ ਦਾ ਜਨਮ 7 ਫਰਵਰੀ 1970 ਵਿੱਚ ਗੁਰਦਾਸਪੁਰ ਦੇ ਪਿੰਡ ਡੱਲਾ ਵਿਖੇ ਹੋਇਆ ਸੀ।
ਕਿੰਝ ਸ਼ੁਰੂ ਹੋਇਆ ਜਸਬੀਰ ਜੱਸੀ ਦੀ ਗਾਇਕੀ ਦਾ ਸਫਰ
ਜਸਬੀਰ ਜੱਸੀ ਬਚਪਨ ਤੋਂ ਹੀ ਇੱਕ ਕਾਮਯਾਬ ਗਾਇਕ ਬਨਣਾ ਚਾਹੁੰਦੇ ਸੀ। ਉਹ ਬਚਪਨ ਤੋਂ ਹੀ ਹਾਰਮੋਨੀਅਮ ਵਜਾਇਆ ਕਰਦੇ ਸੀ। ਉਨ੍ਹਾਂ ਨੇ ਵੀ ਐਸ ਜੌਲੀ ਤੇ ਮਸ਼ਹੂਰ ਪੰਜਾਬੀ ਸੂਫੀ ਗਾਇਕ ਪੂਰਨ ਸ਼ਾਹ ਕੋਟੀ ਕੋਲੋਂ ਸਾਸ਼ਤਰੀ ਸੰਗੀਤ ਦੀ ਸਿੱਖਿਆ ਹਾਸਿਲ ਕੀਤੀ। ਇੱਥੋਂ ਤੱਕ ਕੀ ਜਸਬੀਰ ਜੱਸੀ ਨੇ ਆਪਣੇ ਗਾਇਕੀ ਦੇ ਸੁਫਨੇ ਨੂੰ ਪੂਰਾ ਕਰਨ ਲਈ ਇੰਨਜੀਨੀਅਰਿੰਗ ਦੀ ਪੜ੍ਹਾਈ ਵੀ ਛੱਡ ਦਿੱਤੀ।
ਜਸਬੀਰ ਜੱਸੀ ਨੇ ਜਲੰਧਰ ਵਿੱਚ ਸਥਿਤ ਏਪੀਜੇ ਕਾਲੇਜ ਤੋਂ ਸ਼ਾਸਤਰੀ ਸੰਗੀਤ ਵਿੱਚ ਮਾਸਟਰ ਡਿਗਰੀ ਹਾਸਿਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਸਾਲ 2011 ਵਿੱਚ ਗਾਇਕੀ ਤੇ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਜਸਬੀਰ ਜੱਸੀ ਨੇ ਦੋ ਪੰਜਾਬੀ ਫ਼ਿਲਮਾਂ ਵਿੱਚ ਐਕਟਿੰਗ ਵੀ ਕੀਤੀ ਹੈ।
Image Source : Instagram
13 ਵਾਰ ਹੋਏ ਰਿਜੈਕਟ
ਪੰਜਾਬੀ ਇੰਡਸਟਰੀ 'ਚ ਇੰਨਾ ਵੱਡਾ ਨਾਂ ਬਨਾਉਣ ਵਾਲੇ ਜਸਬੀਰ ਲਈ ਇਹ ਮੁਕਾਮ ਹਾਸਿਲ ਕਰਨਾ ਆਸਾਨ ਨਹੀਂ ਸੀ। ਕੀ ਤੁਸੀਂ ਜਾਣਦੇ ਹੋ ਕਿ ਉਸ ਨੂੰ ਆਡੀਸ਼ਨ ਲਈ 13 ਵਾਰ ਰਿਜੈਕਟ ਦਾ ਸਾਹਮਣਾ ਕਰਨਾ ਪਿਆ ਸੀ ਪਰ ਜਸਬੀਰ ਇਸ ਸਭ ਤੋਂ ਕਦੇ ਨਿਰਾਸ਼ ਨਹੀਂ ਹੋਏ ਅਤੇ ਆਪਣੀ ਮਿਹਨਤ ਸਦਕਾ ਉਹ ਸਫਲਤਾ ਦੇ ਰਾਹ 'ਤੇ ਅੱਗੇ ਵਧਦੇ ਰਹੇ।
ਜਸਬੀਰ ਜੱਸੀ ਦਾ ਸੰਘਰਸ਼
ਜਸਬੀਰ ਨੂੰ ਜਲੰਧਰ ਦੇ ਆਲ ਇੰਡੀਆ ਰੇਡੀਓ ਵਿੱਚ ਤਿੰਨ ਗੀਤ ਗਾਉਣ ਦੇ 125 ਰੁਪਏ ਮਿਲੇ ਸਨ। ਇਹ ਗਾਇਕ ਦੀ ਪਹਿਲੀ ਕਮਾਈ ਸੀ। ਗਾਇਕ ਨੂੰ ਉਸ ਸਮੇਂ ਇੰਨੇ ਪੈਸਿਆਂ ਦੀ ਉਮੀਦ ਨਹੀਂ ਸੀ ਪਰ ਜਦੋਂ ਉਨ੍ਹਾਂ ਨੂੰ ਇੰਨੇ ਪੈਸੇ ਮਿਲ ਗਏ ਤਾਂ ਉਨ੍ਹਾਂ ਨੂੰ ਲੱਗਾ ਕਿ ਜੇਕਰ ਉਹ ਇਸੇ ਤਰ੍ਹਾਂ ਗਾਉਂਦਾ ਰਹੇ ਤਾਂ ਘੱਟੋ-ਘੱਟ ਉਨ੍ਹਾਂ ਨੂੰ ਪੁਲਿਸ ਵਿੱਚ ਭਰਤੀ ਨਹੀਂ ਹੋਣਾ ਪਵੇਗਾ। ਉਨ੍ਹਾਂ ਨੇ ਅਜੇ ਤੱਕ 125 ਰੁਪਏ ਦਾ ਚੈੱਕ ਫਰੇਮ ਕਰਕੇ ਰੱਖਿਆ ਹੋਇਆ ਹੈ।
Image Source : Instagram
ਹੋਰ ਪੜ੍ਹੋ: Watch video: ਭਾਰਤ ਦੇ ਨਕਸ਼ੇ 'ਤੇ ਪੈਰ ਰੱਖ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਅਕਸ਼ੈ ਕੁਮਾਰ, ਵੇਖੋ ਵਾਇਰਲ ਵੀਡੀਓ
ਉਂਝ, ਮਸ਼ਹੂਰ ਹਸਤੀਆਂ ਲਈ ਆਪਣੇ ਬੱਚਿਆਂ ਨੂੰ ਮੀਡੀਆ ਦੀ ਚਮਕ ਤੋਂ ਦੂਰ ਰੱਖਣਾ ਆਮ ਗੱਲ ਹੋ ਗਈ ਹੈ। ਜਸਬੀਰ ਜੱਸੀ ਦੀ ਗੱਲ ਕੀਤੀ ਜਾਵੇ ਤਾਂ ਉਹ ਅਜਿਹੇ ਗਾਇਕਾਂ ਚੋਂ ਹਨ ਜੋ ਆਪਣੀ ਨਿੱਜੀ ਜ਼ਿੰਦਗੀ ਬਾਰੇ ਜਨਤਕ ਤੌਰ 'ਤੇ ਦੱਸਣਾ ਪਸੰਦ ਨਹੀਂ ਕਰਦੇ। ਇਸ ਲਈ ਉਨ੍ਹਾਂ ਨੇ ਲੰਮੇਂ ਸਮੇਂ ਤੱਕ ਆਪਣੇ ਪਰਿਵਾਰਿਕ ਮੈਂਬਰਾਂ ਤੇ ਬੱਚਿਆਂ ਨੂੰ ਮੀਡੀਆ ਤੋਂ ਦੂਰ ਰੱਖਿਆ ਹੈ। ਹਾਲਾਂਕਿ ਗਾਇਕ ਜਸਬੀਰ ਜੱਸੀ ਨੇ ਸ਼ੁਰੂ ਤੋਂ ਹੀ ਆਪਣੇ ਦੋ ਪੁੱਤਰ ਸਾਕਾਰ (26) ਅਤੇ ਜੈਰੀ ਸਿੰਘ (25) ਨੂੰ ਕੈਮਰੇ ਤੋਂ ਦੂਰ ਰੱਖਿਆ ਹੈ। ਕਿਉਂਕਿ ਗਾਇਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਪੁੱਤਰ ਖ਼ੁਦ ਨੂੰ ਸੈਲਬ੍ਰਿਟੀ ਨਾਂ ਸਮਝ ਕੇ ਖ਼ੁਦ ਦੀ ਮਿਹਨਤ ਨਾਲ ਕਾਮਯਾਬੀ ਹਾਸਿਲ ਕਰਨ।
View this post on Instagram
A post shared by Jassi (@jassijasbir)