ਅੱਜ ਹੈ ਪੰਜਾਬੀ ਕਲਾਕਾਰ ਹਾਰਬੀ ਸੰਘਾ ਦਾ ਜਨਮਦਿਨ, ਪਰ ਐਕਟਰ ਨੇ ਪੋਸਟ ਪਾ ਕੇ ਕਿਹਾ- ‘ਕੇਕ ਉਸ ਦਿਨ ਕੱਟਾਂਗਾ ਜਿਸ ਦਿਨ ਤਿੰਨ ਕਾਲੇ ਕਨੂੰਨ ਵਾਪਿਸ ਹੋਣਗੇ ਤੇ ਕਿਸਾਨ ਖੁਸ਼ੀ ਨਾਲ ਘਰ ਆਉਣਗੇ’

ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਹਾਰਬੀ ਸੰਘਾ ਜਿਨ੍ਹਾਂ ਦੀ ਅਦਾਕਾਰੀ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ । ਉਨ੍ਹਾਂ ਦੀਆਂ ਹਾਸੇ ਠੱਠੇ ਨਾਲ ਭਰਪੂਰ ਗੱਲਾਂ ਅਤੇ ਡਾਇਲਾਗਸ ਹਰ ਕਿਸੇ ਦਾ ਦਿਲ ਜਿੱਤ ਲੈਂਦੀਆਂ ਹਨ । ਪੰਜਾਬੀ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਨਿਭਾਏ ਹਨ । ਅੱਜ ਇਸ ਨਾਮੀ ਐਕਟਰ ਹਾਰਬੀ ਸੰਘਾ ਦਾ ਬਰਥਡੇਅ ਹੈ । ਪਰ ਹਾਰਬੀ ਸੰਘਾ ਨੇ ਪੋਸਟ ਪਾ ਦੱਸਿਆ ਹੈ ਕਿ ਇਹ ਆਪਣੇ ਜਨਮਦਿਨ ਦਾ ਜਸ਼ਨ ਨਹੀਂ ਮਨਾਉਂਣਗੇ ।
image source- instagram
ਹੋਰ ਪੜ੍ਹੋ : ਰਣਜੀਤ ਬਾਵਾ ਲੈ ਕੇ ਆ ਰਹੇ ਨੇ ਨਵਾਂ ਗੀਤ ‘Fikar kari Na Ammiye’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ
image source- facebook
ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਮੇਰੇ ਦੋਸਤੋ ਅੱਜ ਮੇਰਾ ਜਨਮ-ਦਿਨ ਹੈ ਪਰ ਮੈਂ ਕੇਕ ਨਈ ਕੱਟਾਂਗਾ ਮੈਂ ਆਪਣਾ ਜਨਮ-ਦਿਨ ਉਸ ਦਿਨ ਮਨਾਵਾਂਗਾ ਜਿਸ ਦਿਨ ਪ੍ਰਧਾਨ ਮੰਤਰੀ ਨੇ ਤਿੰਨ ਕਾਲੇ ਕਨੂੰਨ ਵਾਪਿਸ ਕਰ ਲਏ ਤੇ ਕਿਸਾਨ ਖੁਸ਼ੀ - ਖੁਸ਼ੀ ਆਪਣੇ ਘਰਾਂ ਨੂੰ ਆਉਣਗੇ ਫਿਰ ਆਪਾਂ ਕੇਕ ਕੱਟਾਂਗੇ ਹੇ ਮੇਰੇ ਪ੍ਰੀਤਮਾਂ ਸਭ ਤੇ ਮੇਹਰ ਭਰਿਆ ਹੱਥ ਰੱਖੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ …..???’ । ਪ੍ਰਸ਼ੰਸਕ ਕਮੈਂਟ ਕਰਕੇ ਹਾਰਬੀ ਸੰਘਾ ਦੀ ਤਾਰੀਫ ਤਾਂ ਕਰ ਹੀ ਰਹੇ ਨੇ ਤੇ ਨਾਲ ਬਰਥਡੇਅ ਵਿਸ਼ ਵੀ ਕਰ ਰਹੇ ਨੇ।
image source- instagram
ਹਾਰਬੀ ਸੰਘਾ ਦਾ ਜਨਮ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸਵਰਨ ਸਿੰਘ ਦੇ ਘਰ ਪਿੰਡ ਸੰਘੇ ਜ਼ਿਲ੍ਹਾ ਜਲੰਧਰ ‘ਚ ਹੋਇਆ ।ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਲਿੱਦਰਾਂ ‘ਚ ਪੂਰੀ ਕੀਤੀ ਅਤੇ ਡੀਏਵੀ ਕਾਲਜ ਨਕੋਦਰ ਚੋਂ ਉੱਚ ਸਿੱਖਿਆ ਹਾਸਿਲ ਕੀਤੀ । ਹਾਰਬੀ ਸੰਘਾ ਨੇ ਜਿਸ ਸਮੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਸਨ । ਅੱਜ ਉਹ ਜਿਸ ਮੁਕਾਮ ਤੇ ਨੇ ਉਸ ਪਿੱਛੇ ਉਨ੍ਹਾਂ ਦਾ ਕਈ ਸਾਲਾਂ ਦਾ ਸੰਘਰਸ਼ ਤੇ ਮਿਹਨਤ ਲੱਗੀ ਹੈ। ਹਾਰਬੀ ਸੰਘਾ ਉਹ ਕਲਾਕਾਰਾਂ ‘ਚੋਂ ਇੱਕ ਨੇ ਜੋ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਨਾਲ ਖੜ੍ਹੇ ਹੋਏ ਨੇ ।