
ਪੰਜਾਬੀ ਸਿੰਗਰ ਤੇ ਅਦਾਕਾਰ ਗਿੱਪੀ ਗਰੇਵਾਲ ਜੋ ਕਿ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ, 1983 ਨੂੰ ਕੂਮ ਕਲਾਂ ਪਿੰਡ, ਲੁਧਿਆਣਾ ਦੇ ਨੇੜੇ ਹੋਇਆ।
ਗਿੱਪੀ ਗਰੇਵਾਲ ਨੇ ਆਪਣੇ ਜਨਮਦਿਨ ਤੇ ਦਿੱਤਾ ਫੈਨਜ਼ ਨੂੰ ਇਹ ਸਰਪ੍ਰਾਈਜ਼
ਹੋਰ ਵੇਖੋ: ‘ਬੈਸਟ ਸੈਡ ਸੌਂਗ ਆਫ਼ ਦ ਇਅਰ’ ਜੈਤੂ ਨਿੰਜਾ ਕਿਸ ਨਾਲ ਕਰ ਰਹੇ ਨੇ ਬੈਟਲ, ਦੇਖੋ ਵੀਡੀਓ
ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ, ਤੇ ਉਹਨਾਂ ਆਪਣੇ ਫੈਨਜ਼ ਦੇ ਨਾਲ ਆਪਣੀ ਆਉਣ ਵਾਲੀ ਮੂਵੀ ਮੰਜੇ ਬਿਸਤਰੇ-2 ਦਾ ਟੀਜ਼ਰ ਸ਼ੇਅਰ ਕੀਤਾ ਹੈ। ਉਹਨਾਂ ਨੇ ਲਿਖਿਆ ਹੈ: ‘ਲਉ ਜੀ ਅੱਜ ਮੇਰੇ ਬਰਥਡੇ ਤੇ ਹੰਮਬਲ ਮੋਸ਼ਨ ਪਿਕਚਰਜ਼ ਤੁਹਾਡੇ ਲਈ ਲੈ ਕੇ ਆਈ ਆ ਇੱਕ ਖਾਸ ਤੋਹਫਾ #ਮੰਜੇਬਿਸਤਰੇ2 ਦਾ ਟੀਜ਼ਰ.....’
https://www.facebook.com/GippyGrewal/posts/2433633299984149?__tn__=-R
ਗੱਲ ਕਰਦੇ ਹਾਂ ਮੰਜੇ ਬਿਸਤਰੇ-2 ਦੀ ਜਿਸ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਤੇ ਫਿਲਮ ਦਾ ਟੀਜ਼ਰ ਬਹੁਤ ਹਾਸੇ ਵਾਲਾ ਬਣਾਇਆ ਗਿਆ ਹੈ। ਵੀਡੀਓ ‘ਚ ਕੈਨੇਡਾ ਦੇਸ਼ ਦੇ ਖੂਬਸੂਰਤ ਨਜ਼ਾਰੇ ਵੀ ਦੇਖਣ ਨੂੰ ਮਿਲ ਰਹੇ ਹਨ। ਟੀਜ਼ਰ ‘ਚ ਗਿੱਪੀ ਤੇ ਸਿੰਮੀ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਟੀਜ਼ਰ ਨੂੰ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
https://www.youtube.com/watch?v=gFk6YvCjbQY&feature=youtu.be&fbclid=IwAR20b8CQ5z57S87Kg05NdYEMteIuQM1pb9ONUQuIKh1nPYnK4-K8rGvnPig
ਹੋਰ ਵੇਖੋ: ਮਿਲਿੰਦ ਗਾਬਾ ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼
ਫਿਲਮ ‘ਚ ਗਿੱਪੀ ਗਰੇਵਾਲ ਨਾਲ ਲੀਡ ਰੋਲ ‘ਚ ਸਿੱਮੀ ਚਾਹਲ ਨਜ਼ਰ ਆਉਣ ਵਾਲੇ ਹਨ। ਫਿਲਮ ਨੂੰ ਪ੍ਰੋਡਿਊਸ , ਫਿਲਮ ਦੀ ਕਹਾਣੀ ਅਤੇ ਲੀਡ ਰੋਲ ਗਿੱਪੀ ਗਰੇਵਾਲ ਨੇ ਨਿਭਾਇਆ ਹੈ। ਮੰਜੇ ਬਿਸਤਰੇ-2 ਫਿਲਮ ਨੂੰ ਬਲਜੀਤ ਸਿੰਘ ਦੀਓ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਚ ਹੋਰ ਕਲਾਕਾਰ ਜਿਵੇਂ ਕਿ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ , ਬੀ ਐੱਨ ਸ਼ਰਮਾ , ਰਾਣਾ ਰਣਬੀਰ ਅਤੇ ਸਰਦਾਰ ਸੋਹੀ ਤੋਂ ਇਲਾਵਾ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ। ਫਿਲਮ ‘ਮੰਜੇ ਬਿਸਤਰੇ-2’ , ਇਸ ਸਾਲ 12 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਧਮਾਲ ਮਚਾਉਣ ਲਈ ਆ ਰਹੀ ਹੈ।