Happy Birthday Geeta Kapoor: ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਗੀਤਾ ਕਪੂਰ ਅੱਜ ਆਪਣਾ 49 ਵਾਂ ਜਨਮਦਿਨ ਮਨਾ ਰਹੀ ਹੈ। ਗੀਤਾ ਕਪੂਰ ਭਾਰਤ ਦੇ ਮਸ਼ਹੂਰ ਡਾਂਸਰ ਤੇ ਨਵੀਂ ਪੀੜੀ ਦੇ ਡਾਂਸਰਸ ਦੀ ਪਿਆਰ ਗੀਤਾ ਮਾਂ ਹੈ। ਆਓ ਉਨ੍ਹਾਂ ਦੇ ਜਨਮਦਿਨ ਦੇ ਇਸ ਖ਼ਾਸ ਮੌਕੇ 'ਤੇ ਜਾਣਦੇ ਹਾਂ ਕਿ ਆਖਿਰ ਕਿੰਝ ਗੀਤਾ ਇੱਕ ਅਸਿਟੈਂਟ ਕੋਰੀਓਗ੍ਰਾਫਰ ਤੋਂ ਡਾਂਸਰਸ ਦੀ ਚਹੇਤੀ ਮਾਂ ਬਣੀ ਗੀਤਾ ਕਪੂਰ।
image From instagram
ਗੀਤਾ ਕਪੂਰ ਦਾ ਜਨਮ 5 ਜੁਲਾਈ 1973 ਨੂੰ ਮੁੰਬਈ ਦੇ ਵਿੱਚ ਹੋਇਆ ਸੀ। ਬੱਚਿਆਂ ਵਿੱਚ ਗੀਤਾ ਕਪੂਰ ਨੂੰ ਗੀਤਾ ਮਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਅਜੇ ਵੀ ਆਪਣੇ ਡਾਂਸ ਨਾਲ ਹਰ ਕਿਸੇ ਦਾ ਮੋਹ ਲੈਂਦੀ ਹੈ ਗੀਤਾ ਕਪੂਰ ਦਾ ਨਾਂਅ ਭਾਰਤ ਦੇ ਮਸ਼ਹੂਰ ਕੋਰੀਓਗ੍ਰਾਫਰ ਵਿੱਚ ਸ਼ਾਮਲ ਹੈ। ਬੈਕਗਰਾਊਂਡ ਡਾਂਸਰ ਤੋਂ ਉਹ ਅੱਜ ਇੰਨੀ ਮਸ਼ਹੂਰ ਕੋਰੀਓਗ੍ਰਾਫਰ ਬਣ ਗਈ ਹੈ ਕਿ ਉਸ ਦੇ ਇਸ਼ਾਰਿਆਂ 'ਤੇ ਪੂਰਾ ਬਾਲੀਵੁੱਡ ਨੱਚਦਾ ਹੈ।
ਗੀਤਾ ਕਪੂਰ ਦੇ ਕਰੀਅਰ ਦੀ ਗੱਲ ਕਰੀਏ ਤਾਂ ਗੀਤਾ ਨੇ ਮਹਿਜ਼ 15 ਸਾਲ ਦੀ ਉਮਰ ਵਿੱਚ ਹੀ ਬਾਲੀਵੁੱਡ ਦੇ ਵਿੱਚ ਡੈਬਿਊ ਕਰ ਲਿਆ ਸੀ। ਗੀਤਾ ਨੇ ਮਹਿਜ਼ 15 ਸਾਲ ਦੀ ਉਮਰ 'ਚ ਫਰਾਹ ਖਾਨ ਦੀ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਨਾਲ-ਨਾਲ ਹੀ ਗੀਤਾ ਨੇ ਫਰਾਹ ਖਾਨ ਨਾਲ ਬਤੌਰ ਅਸਿਟੈਂਟ ਕੋਰੀਓਗ੍ਰਾਫਰ ਵੀ ਕੰਮ ਸ਼ੁਰੂ ਕੀਤਾ।
image From Google
ਗੀਤਾ ਕਪੂਰ ਨੇ ਕਭੀ ਖੁਸ਼ੀ ਕਭੀ ਗ਼ਮ', 'ਮੁਹੱਬਤੇਂ' ਅਤੇ 'ਓਮ ਸ਼ਾਂਤੀ ਓਮ' ਵਰਗੀਆਂ ਫਿਲਮਾਂ ਵਿੱਚ ਅਸਿਟੈਂਟ ਕੋਰੀਓਗ੍ਰਾਫਰ ਦੇ ਤੌਰ 'ਤੇ ਕੰਮ ਕੀਤਾ ਹੈ।ਉਨ੍ਹਾਂ ਨੇ 'ਫਿਜ਼ਾ', 'ਅਸ਼ੋਕਾ', 'ਸਾਥੀਆ' ਅਤੇ 'ਹੇ ਬੇਬੀ' ਵਰਗੀਆਂ ਫਿਲਮਾਂ ਦੀ ਕੋਰੀਓਗ੍ਰਾਫੀ ਕੀਤੀ ਹੈ। ਉਸਦਾ ਪਹਿਲਾ ਟੈਲੀਵਿਜ਼ਨ ਰਿਐਲਿਟੀ ਸ਼ੋਅ 'ਡਾਂਸ ਇੰਡੀਆ ਡਾਂਸ' ਸੀਜ਼ਨ 1 ਹੈ।ਮੌਜੂਦਾ ਸਮੇਂ ਵਿੱਚ ਵੀ ਗੀਤਾ ਕਪੂਰ ਡਾਂਸ ਰਿਐਲਿਟੀ ਸ਼ੋਅ 'ਡਾਂਸ ਇੰਡੀਆ ਡਾਂਸ' ਦੀ ਜੱਜ ਹੈ। ਉਨ੍ਹਾਂ ਨੂੰ 'ਰੇਮੋ ਡਿਸੂਜ਼ਾ' ਅਤੇ 'ਟੇਰੇਂਸ ਲੁਈਸ' ਵਰਗੇ ਮਸ਼ਹੂਰ ਕੋਰੀਓਗ੍ਰਾਫਰਾਂ ਨਾਲ ਦੇਖਿਆ ਗਿਆ ਸੀ।
2010 ਵਿੱਚ, ਉਸਨੂੰ ਡਾਂਸ ਰਿਐਲਿਟੀ ਸ਼ੋਅ ਡਾਂਸ ਇੰਡੀਆ ਡਾਂਸ 2 ਵਿੱਚ ਜੱਜ ਕਰਨ ਦਾ ਮੌਕਾ ਮਿਲਿਆ। ਉਸਨੇ ਡਾਂਸ ਰਿਐਲਿਟੀ ਸ਼ੋਅ 'ਡੀਆਈਡੀ ਲਿਟਲ ਮਾਸਟਰਜ਼ ਸੀਜ਼ਨ 1' (2010) ਵਿੱਚ ਮਹਿਮਾਨ ਭੂਮਿਕਾ ਨਿਭਾਈ। 2011 ਵਿੱਚ, ਉਹ ਡਾਂਸ ਰਿਐਲਿਟੀ ਸ਼ੋਅ 'ਡੀਆਈਡੀ ਡਬਲਜ਼' (2011) ਦੀ ਜੱਜ ਸੀ।
ਉਸ ਨੇ ਰਿਐਲਿਟੀ ਸ਼ੋਅ 'ਡਾਂਸ ਕੇ ਸੁਪਰਸਟਾਰਸ' 'ਚ ਮਹਿਮਾਨ ਭੂਮਿਕਾ ਨਿਭਾਈ ਸੀ। ਉਹ ਡਾਂਸ ਰਿਐਲਿਟੀ ਸ਼ੋਅ 'ਡਾਂਸ ਕੇ ਸੁਪਰਕਿਡਜ਼' (2012) ਦੀ ਜੱਜ ਸੀ। ਗੀਤਾ ਇੰਡੀਅਨ ਪ੍ਰੀਮੀਅਰ ਲੀਗ (2013) ਦੇ ਉਦਘਾਟਨੀ ਸਮਾਰੋਹ ਲਈ ਕੋਰੀਓਗ੍ਰਾਫਰ ਸੀ। ਉਹ ਫਿਲਮ 'ਕੁਛ ਕੁਛ ਲੋਚਾ ਹੈ' (2015) 'ਚ ਨਜ਼ਰ ਆ ਚੁੱਕੀ ਹੈ। ਗੀਤਾ ਨੇ ਡਾਂਸ ਰਿਐਲਿਟੀ ਸ਼ੋਅ 'ਡਾਂਸ ਇੰਡੀਆ ਡਾਂਸ ਸੀਜ਼ਨ 5' 'ਚ ਮਹਿਮਾਨ ਭੂਮਿਕਾ ਨਿਭਾਈ ਸੀ।
2016 ਵਿੱਚ, ਉਨ੍ਹਾਂ ਨੂੰ ਡਾਂਸ ਰਿਐਲਿਟੀ ਸ਼ੋਅ 'ਸੁਪਰ ਡਾਂਸਰ - ਡਾਂਸ ਕਾ ਕਲ' ਵਿੱਚ ਜੱਜ ਕਰਨ ਦਾ ਮੌਕਾ ਮਿਲਿਆ। ਉਹ 'ਸੁਪਰ ਡਾਂਸਰ ਚੈਪਟਰ 2' ਅਤੇ 'ਸੁਪਰ ਡਾਂਸਰ ਚੈਪਟਰ 3' ਵਰਗੇ ਡਾਂਸ ਰਿਐਲਿਟੀ ਸ਼ੋਅ ਨੂੰ ਜੱਜ ਕਰ ਚੁੱਕੀ ਹੈ। ਉਹ 'ਸੁਪਰ ਡਾਂਸਰ ਚੈਪਟਰ 2' ਦੇ ਗ੍ਰੈਂਡ ਫਿਨਾਲੇ 'ਚ ਪਰਫਾਰਮ ਕਰ ਚੁੱਕੀ ਹੈ। 2018 ਵਿੱਚ, ਉਹ ਰਿਐਲਿਟੀ ਸ਼ੋਅ 'ਭਾਰਤ ਕੇ ਮਸਤ ਕਲੰਦਰ' ਦਾ ਹਿੱਸਾ ਸੀ। ਉਸਨੇ ਡਾਂਸ ਰਿਐਲਿਟੀ ਸ਼ੋਅ 'ਡਾਂਸ ਪਲੱਸ ਸੀਜ਼ਨ 5' (2019) ਵਿੱਚ ਮਹਿਮਾਨ ਭੂਮਿਕਾ ਨਿਭਾਈ।
image From instagram
ਹੋਰ ਪੜ੍ਹੋ: ਦੀਪਿਕਾ ਪਾਦੁਕੋਣ ਪਲਾਜ਼ੋ ਸੂਟ ‘ਚ ਕਹਿਰ ਢਾਉਂਦੀ ਆਈ ਨਜ਼ਰ, ਪਤੀ ਰਣਵੀਰ ਸਿੰਘ ਨਾਲ ਕੰਸਰਟ 'ਚ ਹੋਈ ਸ਼ਾਮਿਲ
ਉਹ ਡਾਂਸ ਰਿਐਲਿਟੀ ਸ਼ੋਅ 'ਇੰਡੀਆਜ਼ ਬੈਸਟ ਡਾਂਸਰ' (2020) ਦੀ ਜੱਜ ਸੀ। ਗੀਤਾ ਨੇ ਕਈ ਐਵਾਰਡ ਸਮਾਰੋਹਾਂ ਦੀ ਕੋਰੀਓਗ੍ਰਾਫੀ ਵੀ ਕੀਤੀ ਹੈ। 2021 ਵਿੱਚ, ਉਨ੍ਹਾਂ ਨੂੰ ਡਾਂਸ ਰਿਐਲਿਟੀ ਸ਼ੋਅ 'ਸੁਪਰ ਡਾਂਸਰ ਚੈਪਟਰ 4' ਨੂੰ ਜੱਜ ਕਰਨ ਦਾ ਮੌਕਾ ਮਿਲਿਆ।