ਬਾਲੀਵੁੱਡ ਅਦਾਕਾਰਾ ਗੀਤਾ ਬਸਰਾ (Happy Birthday Geeta Basra), ਜਿਸਦਾ ਜਨਮ 13 ਮਾਰਚ 1984 ਨੂੰ ਯੂਕੇ ਵਿੱਚ ਹੋਇਆ ਸੀ। ਗੀਤਾ ਨੂੰ ਬਾਲੀਵੁੱਡ 'ਚ ਕੰਮ ਕਰਨ ਨਾਲੋਂ ਜ਼ਿਆਦਾ ਪ੍ਰਸਿੱਧੀ ਕ੍ਰਿਕਟਰ ਹਰਭਜਨ ਸਿੰਘ ਦੇ ਨਾਲ ਨਾਮ ਜੁੜਣ ਨਾਲ ਹੋਈ। ਉਨ੍ਹਾਂ ਦੀ ਲਵ ਸਟੋਰੀ 'ਚ ਰੋਣਾ-ਧੋਣਾ, ਮਿਲਣਾ-ਵਿਛੜਨਾ ਵਰਗੇ ਸਾਰੇ ਹੀ ਫਿਲਮੀ ਮਸਾਲਾ ਸ਼ਾਮਿਲ ਸੀ। ਜੀ ਹਾਂ ਦੋਵਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਰਹੀ ਹੈ।
ਹੋਰ ਪੜ੍ਹੋ : ਨਵਰਾਜ ਹੰਸ ਹੋਏ ਸੜਕ ਹਾਦਸੇ ਦਾ ਸ਼ਿਕਾਰ, ਨਵੀਂ ਰੇਂਜ ਰੋਵਰ ਕਾਰ ਦੀਆਂ ਉੱਡੀਆਂ ਧੱਜੀਆਂ, ਗਾਇਕ ਨੇ ਪੋਸਟ ਪਾ ਦੇ ਦੱਸਿਆ ਸਿਹਤ ਦਾ ਹਾਲ
ਭਾਰਤੀ ਕ੍ਰਿਕੇਟ ਦੇ ਤੇਜ਼ ਗੇਂਦਬਾਜ਼ ਹਰਭਜਨ ਸਿੰਘ ਜੋ ਕਿ ਗੀਤਾ ਬਸਰਾ ਦੀ ਪਹਿਲੀ ਝਲਕ ਨਾਲ ਹੀ ਕਲੀਨ ਬੋਲਡ ਹੋ ਗਏ ਸਨ । ਹਰਭਜਨ ਸਿੰਘ ਨੇ ਗੀਤਾ ਨੂੰ ਸਭ ਤੋਂ ਪਹਿਲਾਂ ਇੱਕ ਪੋਸਟਰ ਵਿੱਚ ਦੇਖਿਆ ਸੀ ।
ਇਸ ਜੋੜੀ ਦੀ ਪ੍ਰੇਮ ਕਹਾਣੀ 2007 ਵਿੱਚ ਸ਼ੁਰੂ ਹੋ ਗਈ ਸੀ ਪਰ ਦੋਹਾਂ ਨੇ ਆਪਣੀ ਲਵ ਸਟੋਰੀ ਨੂੰ ਸਭ ਤੋਂ ਛੁਪਾ ਕੇ ਰੱਖਿਆ । ਦੋਹਾਂ ਦਾ ਅਫੇਅਰ 8 ਸਾਲ ਚੱਲਿਆ ਜਿਸ ਤੋਂ ਬਾਅਦ ਉਹਨਾਂ ਨੇ 2015 ਵਿੱਚ ਵਿਆਹ ਕਰ ਲਿਆ । ਗੀਤਾ ਨੂੰ ਹਰਭਜਨ ਸਿੰਘ ਨੇ ਇੱਕ ਪੋਸਟਰ ਵਿੱਚ ਦੇਖਿਆ ਸੀ, ਇਸ ਤੋਂ ਬਾਅਦ ਉਹਨਾਂ ਨੇ ਆਪਣੇ ਦੋਸਤ ਯੁਵਰਾਜ ਸਿੰਘ ਨੂੰ ਪੁੱਛਿਆ ਕਿ ਉਹ ਪੋਸਟਰ ਵਾਲੀ ਕੁੜੀ ਨੂੰ ਜਾਣਦੇ ਹਨ ਤਾਂ ਯੁਵਰਾਜ ਨੇ ਕਿਹਾ ਨਹੀਂ । ਇਸ ਤੋਂ ਬਾਅਦ ਹਰਭਜਨ ਨੇ ਕਿਹਾ ਕਿ ਜੇਕਰ ਪਤਾ ਨਹੀਂ ਤਾਂ ਪਤਾ ਲਗਾਓ ਕੌਣ ਹੈ ਇਹ । ਹਰਭਜਨ ਸਿੰਘ ਨੇ ਕਿਸੇ ਤਰ੍ਹਾਂ ਗੀਤਾ ਬਸਰਾ ਦਾ ਨੰਬਰ ਹਾਸਿਲ ਕੀਤਾ ਤੇ ਮੈਸੇਜ ਕੀਤਾ। ਹਰਭਜਨ ਸਿੰਘ ਦਾ ਮੈਸੇਜ ਦੇਖ ਕੇ ਗੀਤਾ ਬਸਰਾ ਨੇ ਲਗਭਗ 4 ਦਿਨਾਂ ਤੱਕ ਕੋਈ ਜਵਾਬ ਨਹੀਂ ਦਿੱਤਾ। ਭੱਜੀ ਲਈ ਇੱਥੇ ਹਰ ਪਲ ਕੱਟਣਾ ਮੁਸ਼ਕਲ ਹੋ ਰਿਹਾ ਸੀ। ਜਵਾਬ ਨਾ ਮਿਲਣ ਤੋਂ ਭੱਜੀ ਦੁੱਖੀ ਸਨ। ਬਾਅਦ ਵਿਚ ਜਦੋਂ ਗੀਤਾ ਨੇ ਉਸ ਨੂੰ ਮੈਚ ਜਿੱਤਣ ਲਈ ਵਧਾਈ ਦਿੱਤੀ ਤਾਂ ਦੋਸਤੀ ਸ਼ੁਰੂ ਹੋ ਗਈ।
ਹੋਰ ਪੜ੍ਹੋ : ਉਰਫੀ ਜਾਵੇਦ ਨੇ ਰਾਖੀ ਸਾਵੰਤ ਦੇ ਨਾਲ ਮਿਲਕੇ 'ਪੁਸ਼ਪਾ' ਦੇ ਗੀਤ 'ਸ਼੍ਰੀਵੱਲੀ' ਦਾ ਉਡਾਇਆ ਮਜਾਕ, ਲੋਕਾਂ ਨੇ ਕਿਹਾ 'ਅੱਲੂ ਅਰਜੁਨ ਸ਼ਰਮਸਾਰ ਹੈ...'
ਗੀਤਾ ਬਸਰਾ ਨੇ ਇੱਕ ਵਾਰ ਹਰਭਜਨ ਸਿੰਘ ਨੂੰ ਮੈਸੇਜ ਕੀਤਾ ਕਿ ਉਸ ਨੂੰ ਆਈਪੀਐੱਲ ਮੈਚ ਲਈ 2 ਟਿਕਟਾਂ ਚਾਹੀਦੀਆਂ ਹਨ, ਹਰਭਜਨ ਹੋਰ ਕੀ ਚਾਹੁੰਦੇ ਹਨ, ਤੁਰੰਤ ਪ੍ਰਬੰਧ ਕਰ ਦਿੱਤਾ। IPL ਦੌਰਾਨ ਜਦੋਂ ਦੋਵਾਂ ਦੀ ਮੁਲਾਕਾਤ ਹੋਈ ਤਾਂ ਕ੍ਰਿਕਟਰ ਨੇ ਉਨ੍ਹਾਂ ਨੂੰ ਪ੍ਰਪੋਜ਼ ਕੀਤਾ। ਗੀਤਾ ਬਸਰਾ ਨੇ ਕਿਹਾ ਕਿ ਉਹ ਅਜੇ ਆਪਣਾ ਪੂਰਾ ਧਿਆਨ ਫ਼ਿਲਮੀ ਕਰੀਅਰ 'ਤੇ ਦੇਣਾ ਚਾਹੁੰਦੀ ਹੈ, ਫਿਲਹਾਲ ਰਿਲੇਸ਼ਨਸ਼ਿਪ 'ਚ ਨਹੀਂ ਆਉਣਾ ਚਾਹੁੰਦੀ। ਹਾਲਾਂਕਿ ਇਸ ਮੁਲਾਕਾਤ ਤੋਂ ਬਾਅਦ ਗੀਤਾ ਅਤੇ ਹਰਭਜਨ ਦੇ ਵਿੱਚ ਮੈਸੇਜ ਅਤੇ ਗੱਲਬਾਤ ਹੋਈ। ਇਸ ਦੌਰਾਨ ਗੀਤਾ ਦੇ ਦੋਸਤਾਂ ਨੇ ਉਸ ਨੂੰ ਯਕੀਨ ਦਿਵਾਇਆ ਕਿ ਹਰਭਜਨ ਇੱਕ ਚੰਗਾ ਇਨਸਾਨ ਹੈ। ਹਰਭਜਨ ਗੀਤਾ ਨੂੰ ਬਹੁਤ ਪਿਆਰ ਕਰਦੇ ਸਨ, ਇਸ ਲਈ ਗੀਤਾ ਵੀ ਉਸ ਨੂੰ ਪਸੰਦ ਕਰਦੀ ਸੀ। ਇਸ ਲਈ ਦੋਹਾਂ ਵਿਚਕਾਰ ਪਿਆਰ ਨੇ ਉਨ੍ਹਾਂ ਨੂੰ ਹਮੇਸ਼ਾ ਲਈ ਇੱਕ ਹੋਣ ਲਈ ਮਨਾ ਲਿਆ। ਦੋਵਾਂ ਨੇ ਸਾਲ 2015 'ਚ ਵਿਆਹ ਕਰਵਾ ਲਿਆ ਸੀ। ਪਿਛਲੇ ਸਾਲ ਹੀ ਦੋਵਾਂ ਦੂਜੀ ਵਾਰ ਮਾਪੇ ਬਣੇ ਸਨ। ਹੁਣ ਦੋਵੇਂ ਹੈਪਲੀ ਦੋ ਬੱਚੇ ਧੀ ਹਿਨਾਇਆ ਤੇ ਪੁੱਤਰ ਜੋਵਨ ਵੀਰ ਸਿੰਘ ਪਲਾਹਾ ਦੇ ਮਾਪੇ ਹਨ।