ਜਨਮਦਿਨ ਸਪੈਸ਼ਲ ‘ਚ ਬੀ ਪਰਾਕ ਨੇ ਇਨ੍ਹਾਂ ਗੀਤ ਦੇ ਨਾਲ ਖੱਟੀ ਪ੍ਰਸਿੱਧੀ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ ਜਿਹਨਾਂ ਦੀ ਜ਼ਿੰਦਗੀ ‘ਸੋਚ’ ਗੀਤ ਨੇ ਬਦਲੀ ਦਿੱਤੀ। ਬੀ ਪਰਾਕ ਤੇ ਗੀਤਕਾਰ ਜਾਨੀ ਦੀ ਜੋੜੀ ਨੇ ਮਿਊਜ਼ਿਕ ਇੰਡਸਟਰੀ ‘ਚ ਆਪਣੇ ਗੀਤਾਂ ਦੇ ਨਾਲ ਪੂਰਾ ਤਹਿਲਕਾ ਮਚਾਇਆ ਹੋਇਆ ਹੈ। ਬੀ ਪਰਾਕ ਲੰਮੇ ਸਟਰਗਲ ਤੋਂ ਬਆਦ 2017 ‘ਚ ਆਪਣਾ ਪਹਿਲਾ ਗੀਤ ‘ਮਨ ਭਰਿਆ’ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਜਿਸ ਤੋਂ ਬਾਅਦ ਉਹ ਸਫਲਤਾ ਦੀ ਪੌੜੀ ਚੜ੍ਹਦੇ ਗਏ, ਤੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪੰਜਾਬੀ ਇੰਡਸਟਰੀ ਦੇ ਹਰਮਨ ਪਿਆਰੇ ਬੀ ਪਰਾਕ ਅੱਜ ਯਾਨੀਕਿ ਸੱਤ ਫਰਵਰੀ ਨੂੰ ਆਪਣੇ ਜਨਮ ਦਿਨ ਦਾ ਜਸ਼ਨ ਮਨਾ ਰਹੇ ਨੇ। ਜੀ ਹਾਂ, ਉਹਨਾਂ ਨੇ ਆਪਣੇ ਜਨਮਦਿਨ ‘ਤੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਤੇ ਨਾਲ ਹੀ ਲਿਖਿਆ ਹੈ ਕਿ, ‘ਹੈਪੀ ਬਰਥਡੇ ਟੂ ਮੀ’
View this post on Instagram
ਹੋਰ ਵੇਖੋ: ਕੀ ਬੀ ਪਰਾਕ ਤੇ ਜਾਨੀ ਦੀ ਜੋੜੀ ਕਰ ਰਹੀ ਹੈ ਬਾਲੀਵੁੱਡ ‘ਚ ਐਂਟਰੀ?
ਬੀ ਪਰਾਕ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਖਾਸ ਜਗਾ ਬਣਾਈ ਹੋਈ ਹੈ। ਬੀ ਪਰਾਕ ਦਾ ਕੋਈ ਵੀ ਗੀਤ ਅਜਿਹਾ ਨਹੀਂ ਹੈ, ਜੋ ਦਰਸ਼ਕਾਂ ਨੂੰ ਪਸੰਦ ਨਾ ਆਇਆ ਹੋਵੇ, ਉਹਨਾਂ ਦੇ ਹਰ ਗੀਤ ਰਿਕਾਰਡ ਤੋੜ ਕੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੈ। ਬੀ ਪਰਾਕ ਜਿਹਨਾਂ ਦਾ ਇੱਕ ਸੁਪਨਾ ਸੀ ਸਿੰਗਰ ਬਣਨ ਦਾ ਪਰ ਘਰਦਿਆਂ ਨੇ ਮਿਊਜ਼ਿਕ ਡਾਇਰੈਕਟਿੰਗ ਵੱਲ ਪਾ ਦਿੱਤਾ। ਪਰ ਬੀ ਪਰਾਕ ਨੇ ਆਪਣੀ ਮਿਹਨਤਾ ਤੇ ਲਗਨ ਦੇ ਨਾਲ ਉਹਨਾਂ ਨੇ ਘਰਦਿਆਂ ਦਾ ਸੁਪਨਾ ਤੇ ਆਪਣੀ ਖੁਵਾਹਿਸ਼ ਨੂੰ ਵੀ ਪੂਰਾ ਕੀਤਾ ਹੈ। ਬੀ ਪਰਾਕ ਜਿਹਨਾਂ ਦੀ ਪੂਰੀ ਦੁਨੀਆ ਫੈਨਜ਼ ਹੈ ਪਰ ਬੀ ਪਰਾਕ ਖੁਦ ਜੈਜੀ ਬੀ ਦੇ ਬਹੁਤ ਵੱਡੇ ਫੈਨ ਨੇ।
ਹੋਰ ਵੇਖੋ: ਸੜਕਾਂ ‘ਤੇ ਧਮਾਲਾਂ ਪਾਉਣ ਲਈ ਤਿਆਰ ਨੇ ਪੰਜਾਬੀ ਗਾਇਕ ਪ੍ਰੀਤ ਹਰਪਾਲ
ਬੀ ਪਰਾਕ ਬਹੁਤ ਸਾਰੇ ਗੀਤਾਂ ‘ਚ ਮਿਊਜ਼ਿਕ ਤੇ ਆਪਣੇ ਸਿੰਗਲ ਟਰੈਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ ਜਿਵੇਂ ‘ਮਨ ਭਰਿਆ’, ‘ਮਸਤਾਨੀ’, ‘ਹੱਥ ਚੁੰਮਿਆ’, ਇਸ ਤੋਂ ਇਲਾਵਾ ਪੰਜਾਬੀ ਫਿਲਮਾਂ ‘ਚ ਕਈ ਗੀਤ ‘ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੋਣ ਹੋਏਗਾ’, ‘ਢੋਲਣਾ’ ਤੇ ਇਸ ਸਾਲ ਹਾਈ ਐਂਡ ਯਾਰੀਆਂ ਫਿਲਮ ‘ਚ ਵੀ ‘ਰੱਬਾ ਵੇ’ ਗੀਤ ਨਾਲ ਧੂਮਾਂ ਪਾ ਚੁੱਕੇ ਹਨ, ਤੇ ਸਾਲ 2018 ‘ਚ ਪੀਟੀਸੀ ਵੱਲੋਂ ਬੈਸਟ ਮਿਊਜ਼ਿਕ ਡਾਇਰੈਕਟਰ ਦੇ ਆਵਰਡ ਨਾਲ ਨਵਾਜਿਆ ਗਿਆ ਹੈ। ਬੀ ਪਰਾਕ ਦੇ ਸਾਰੇ ਗੀਤ ਭਾਵੇਂ ਉਹ ਸੈਡ ਹੋਵੇ ਜਾਂ ਫੇਰ ਰੋਮਾਂਟਿਕ ਹੋਵੇ, ਸਰੋਤਿਆਂ ਵੱਲੋਂ ਹਮੇਸ਼ਾ ਭਰਵਾਂ ਹੁੰਗਾਰਾ ਮਿਲਦਾ ਹੈ।
View this post on Instagram