ਅੱਜ ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਅਦਾਕਾਰ ਤੇ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਅਮਰਿੰਦਰ ਗਿੱਲ( Happy Birthday Amrinder Gill) ਦਾ ਜਨਮਦਿਨ ਹੈ । ਅਮਰਿੰਦਰ ਗਿੱਲ ਦੇ ਫੈਨਜ਼ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਉਨ੍ਹਾਂ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।
image source- instagram
ਹੋਰ ਪੜ੍ਹੋ : ਗਾਇਕ ਰਣਜੀਤ ਬਾਵਾ ਭੰਗੜੇ ਪਾਉਂਦੇ ਆਏ ਨਜ਼ਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ
image source- instagram
ਪੰਜਾਬੀ ਫ਼ਿਲਮੀ ਜਗਤ ਦੇ ਨਿਰਦੇਸ਼ਕ ਜਨਜੋਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਗਾਇਕ ਅਮਰਿੰਦਰ ਗਿੱਲ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ ਤੇ ਨਾਲ ਹੀ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ । ਉਨ੍ਹਾਂ ਨੇ ਲਿਖਿਆ ਹੈ- ‘ਹੈਪੀ ਬਰਥਡੇਅ ਬੌਸ @amrindergill ਭਾਜੀ ❤️ ਮਹਾਰਾਜ ਚੜ੍ਹਦੀ ਕਲਾ ਬਖ਼ਸ਼ਨ’ । ਇਸ ਪੋਸਟ 'ਤੇ ਦਰਸ਼ਕ ਕਮੈਂਟ ਕਰਕੇ ਬਰਥਡੇਅ ਬੁਆਏ ਅਮਰਿੰਦਰ ਗਿੱਲ ਨੂੰ ਵਿਸ਼ ਕਰ ਰਹੇ ਨੇ।
image source- instagram
ਅੰਗਰੇਜ਼, ਲਵ ਪੰਜਾਬ, ਲਹੌਰੀਏ, ਚੱਲ ਮੇਰਾ ਪੁੱਤ ਵਰਗੀ ਸੁਪਰ ਹਿੱਟ ਫ਼ਿਲਮਾਂ ਦੇਣ ਵਾਲੇ ਅਮਰਿੰਦਰ ਗਿੱਲ ਦਾ ਜਨਮ 11 ਮਈ 1976 ‘ਚ ਪਿੰਡ ਬੂੜਚੰਦ ਅੰਮ੍ਰਿਤਸਰ ‘ਚ ਹੋਇਆ । ਉਨ੍ਹਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜਾਈ ਖਾਲਸਾ ਕਾਲਜ ਤੋਂ ਕੀਤੀ ਜਦਕਿ ਮਾਸਟਰ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਹੈ । ਅਮਰਿੰਦਰ ਗਿੱਲ ਭੰਗੜੇ ਦੇ ਕਾਫੀ ਸ਼ੌਕੀਨ ਹਨ । ਉਨ੍ਹਾਂ ਨੇ ਭੰਗੜੇ ਦੀਆਂ ਕਈਆਂ ਪ੍ਰਤਿਯੋਗਿਤਾਵਾਂ ‘ਚ ਵੀ ਉਨ੍ਹਾਂ ਨੇ ਹਿੱਸਾ ਲਿਆ ਹੈ । ਜਿਸ ਕਰਕੇ ਭੰਗੜੇ ਲਈ ਉਨ੍ਹਾਂ ਦਾ ਪਿਆਰ ਫ਼ਿਲਮ ਅਸ਼ਕੇ ‘ਚ ਦੇਖਣ ਨੂੰ ਮਿਲਿਆ ਸੀ । ਅਸ਼ਕੇ ਫ਼ਿਲਮ ਭੰਗੜੇ ‘ਤੇ ਆਧਾਰਿਤ ਸੀ । ਜਿਸ ਨੂੰ ਦਰਸ਼ਕਾਂ ਨੂੰ ਖੂਬ ਪਿਆਰ ਦਿੱਤਾ।
image source- instagram
ਜੇ ਗੱਲ ਕਰੀਏ ਅਮਰਿੰਦਰ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਚੱਲ ਮੇਰਾ ਪੁੱਤ-2 'ਚ ਨਜ਼ਰ ਆਏ ਸੀ। ਇਸ ਫ਼ਿਲਮ ਨੂੰ ਕੋਰੋਨਾ ਕਾਲ ਦੀ ਮਾਰ ਝਲਣੀ ਪਈ ਸੀ। ਇਸ ਤੋਂ ਇਲਾਵਾ ਉਹ ਕਿਸਾਨਾਂ ਦਾ ਵੀ ਪੂਰਾ ਸਮਰਥਨ ਕਰ ਰਹੇ ਨੇ। ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਉਹ ਪਿਛਲੇ ਸਾਲ ‘ਸੂਰਜਾਂ ਵਾਲੇ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਉਹ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦੇ ਸਮਰਥਨ ‘ਚ ਪੋਸਟਾਂ ਪਾਉਂਦੇ ਰਹਿੰਦੇ ਨੇ।
image source- instagram