ਮਾਨਸਾ ਦੇ ਰਹਿਣ ਵਾਲੇ ਅਮਨ ਧਾਲੀਵਾਲ ਦਾ ਅੱਜ ਹੈ ਜਨਮ ਦਿਨ, ਇਸ ਗੀਤ ‘ਚ ਬਤੌਰ ਮਾਡਲ ਪਹਿਲੀ ਵਾਰ ਆਏ ਸੀ ਨਜ਼ਰ

ਅਮਨ ਧਾਲੀਵਾਲ ਦਾ ਅੱਜ ਜਨਮ ਦਿਨ ਹੈ ।ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ।ਅਮਨ ਧਾਲੀਵਾਲ ਮਾਨਸਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਪੰਜਾਬੀ ਗੀਤਾਂ ਦੇ ਨਾਲ ਕੀਤੀ ਸੀ । ੳਹ ਪਹਿਲੀ ਵਾਰ ਉਦੋਂ ਚਰਚਾ ‘ਚ ਆਏ ਸਨ ਜਦੋਂ ‘ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆਂ’ ਰੋਮੀ ਗਿੱਲ ਦੇ ਇਸ ਗੀਤ ਦੇ ਨਾਲ ਉਨ੍ਹਾਂ ਦੀ ਵੀ ਕਾਫੀ ਚਰਚਾ ਹੋਈ ਸੀ ।
https://www.facebook.com/amandhaliwalonline/photos/pcb.3200847536639332/3200847466639339
ਅਮਨ ਧਾਲੀਵਾਲ ਜਿਨ੍ਹਾਂ ਨੂੰ ਤੁਸੀਂ ਅਕਸਰ ਗੀਤਾਂ ‘ਚ ਮਾਡਲਿੰਗ ਕਰਦੇ ਵੇਖਿਆ ਹੋਵੇਗਾ । ਮਾਨਸਾ ਜ਼ਿਲ੍ਹੇ ਨਾਲ ਸਬੰਧਤ ਇਸ ਗੱਭਰੂ ਨੇ ਜਿੱਥੇ ਵੱਖ-ਵੱਖ ਗੀਤਾਂ ‘ਚ ਬਤੌਰ ਮਾਡਲ ਕੰਮ ਕਰਕੇ ਆਪਣੀ ਪਛਾਣ ਪੰਜਾਬੀ ਇੰਡਸਟਰੀ ‘ਚ ਬਣਾਈ । ਉੱਥੇ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਸ ਨੇ ਕੰਮ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ ।
https://www.facebook.com/amandhaliwalonline/videos/913302349181387
ਪਾਲੀਵੁੱਡ ‘ਚ ਆਪਣੀਆਂ ਫ਼ਿਲਮਾਂ ‘ਇੱਕ ਕੁੜੀ ਪੰਜਾਬ ਦੀ’ ਅਤੇ ਵਿਰਸਾ ‘ਚ ਉਸ ਨੇ ਆਪਣੀ ਅਦਾਕਾਰੀ ਨੂੰ ਦਿਖਾ ਕੇ ਸਭ ਦਾ ਦਿਲ ਜਿੱਤਿਆ ਸੀ । ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਅਮਨ ਧਾਲੀਵਾਲ ਨੂੰ ਦਿੱਲੀ ਪੜ੍ਹਨ ਦੌਰਾਨ ਹੀ ਮਾਡਲਿੰਗ ਦਾ ਸ਼ੌਂਕ ਜਾਗਿਆ ਸੀ ।ਇਸ ਖੇਤਰ ‘ਚ ਕੁਝ ਜਾਣਕਾਰਾਂ ਦੀ ਬਦੌਲਤ ਉਹ ਆਇਆ ਅਤੇ ਬਸ ਫਿਰ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਲਈ ਮਾਡਲਿੰਗ ਕੀਤੀ ।
https://www.facebook.com/amandhaliwalonline/photos/pcb.3188472717876814/3188472537876832
ਗਲੈਮਰਸ ਅਤੇ ਫ਼ਿਲਮੀ ਦੁਨੀਆ ਨਾਲ ਜੁੜੇ ਹੋਣ ਕਾਰਨ ਉਹ ਮੁੰਬਈ ਹੀ ਸ਼ਿਫਟ ਹੋ ਗਏ ।ਜਿੱਥੇ ਉਨ੍ਹਾਂ ਨੇ ਬਾਲੀਵੁੱਡ ‘ਚ ਅਦਾਕਾਰੀ ਦੀ ਸ਼ੁਰੂਆਤ ਕੀਤੀ ।ਅਮਨ ਦੀ ਬਾਲੀਵੁੱਡ ‘ਚ ਸ਼ੁਰੂਆਤ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫ਼ਿਲਮ ‘ਯੋਧਾ ਅਕਬਰ’ ਦੇ ਨਾਲ ਹੋਈ ।