
ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਦੇ ਘਰ ਵਿਆਹ ਹੋਣ ਵਾਲਾ ਹੈ ਅਤੇ ਘਰ ‘ਚ ਜਲਦ ਹੀ ਖੁਸ਼ੀਆਂ ਆੳੇੁਣ ਵਾਲੀਆਂ ਹਨ ।ਵਿਆਹ ਲਈ ਕਾਰਡ ਆ ਚੁੱਕਿਆ ਹੈ ਅਤੇ ਇਸ ਵਿਆਹ ਲਈ ਦਾਨਵੀਰ ਬਹੁਤ ਹੀ ਐਕਸਾਈਟਿਡ ਹੈ । ਦਾਨਵੀਰ ਵਿਆਹ ਦਾ ਕਾਰਡ ਅਤੇ ਮਠਿਆਈ ਦਾ ਡੱਬਾ ਖੋਲਦਾ ਹੋਇਆ ਵਿਖਾਈ ਦੇ ਰਿਹਾ ਹੈ ।
Gurlej Akhtar
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਘਰ ‘ਚ ਖੁਸ਼ੀ ਦਾ ਮਹੌਲ ਬਣਿਆ ਹੋਇਆ ਹੈ। ਮੈਂ ਕਿਹਾ ਕਿਉਂ ਨਾਂ ਇਹ ਖੁਸ਼ੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ।ਕਿਉਂਕਿ ਤੁਹਾਡੀਆਂ ਦੁਆਵਾਂ ‘ਤੇ ਅਸ਼ੀਰਵਾਦ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ ।
ਹੋਰ ਪੜ੍ਹੋ : ਗੁਰਲੇਜ ਅਖਤਰ ਦਾ ਨਵਾਂ ਗੀਤ ‘ਕਮਲੀ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
gurlej akhtar and kulwinder kally
ਬਸ ਇਹੀ ਅਰਦਾਸ ਹੈ ਕਿ ਬਾਬਾ ਜੀ ਸਭ ਨੂੰ ਚੜ੍ਹਦੀਕਲਾ ‘ਚ ਰੱਖਣ’।ਗੁਰਲੇਜ਼ ਅਖਤਰ ਇਸ ਵੀਡੀਓ ‘ਚ ਬੋਲਦੇ ਹੋਏ ਸੁਣਾਈ ਦੇ ਰਹੇ ਹਨ ਕਿ ਗੈੱਸ ਕਰੋ ਕਿ ਦੁਲਹਾ ਕੌਣ ਹੋ ਸਕਦਾ ਹੈ । ਕੁਲਵਿੰਦਰ ਕੈਲੀ ਵੀ ਕਹਿ ਰਹੇ ਨੇ ਕਿ ‘ਕਾਰਡ ਆ ਚੁੱਕਿਆ ਹੈ ਅਤੇ ਵਿਆਹ ਕਿਸ ਦਿਨ ਹੈ ਇਹ ਥੋੜੇ ਦਿਨ ਬਾਅਦ ਦੱਸਾਂਗੇ’।
gurlej
ਫ਼ਿਲਹਾਲ ਵਿਆਹ ਕਿਸ ਦਾ ਹੈ ਇਹ ਖੁਲਾਸਾ ਤਾਂ ਨਹੀਂ ਹੋ ਸਕਿਆ ਪਰ ਗੁਰਲੇਜ਼ ਅਖਤਰ ਅਤੇ ਉਨ੍ਹਾਂ ਦਾ ਪਰਿਵਾਰ ਇਸ ਵਿਆਹ ਨੂੰ ਲੈ ਕੇ ਕਾਫੀ ਐਕਸਾਈਟਿਡ ਹੈ ।ਦੱਸ ਦਈਏ ਕਿ ਗੁਰਲੇਜ ਅਖਤਰ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਸੰਗੀਤ ਨੂੰ ਸਮਰਪਿਤ ਹੈ ।
View this post on Instagram