Hansika Motwani: ਹੰਸਿਕਾ ਮੋਟਵਾਨੀ ਨੇ ਆਪਣੇ ਹੋਣ ਵਾਲੇ ਪਤੀ ਦੇ ਪਹਿਲੇ ਵਿਆਹ 'ਚ ਕੀਤੀ ਸੀ ਖੂਬ ਮਸਤੀ, ਸਾਹਮਣੇ ਆਇਆ ਪੁਰਾਣਾ ਵੀਡੀਓ

Hansika Motwani Viral Video: 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਅਤੇ 'ਸ਼ਾਕਾ ਲਾਕਾ ਬੂਮ ਬੂਮ' ਵਰਗੇ ਟੀਵੀ ਸ਼ੋਅਜ਼ ਨਾਲ ਬਤੌਰ ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹੰਸਿਕਾ ਮੋਟਵਾਨੀ ਅੱਜਕਲ ਆਪਣੇ ਵਿਆਹ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਹਿੰਦੀ ਟੈਲੀਵਿਜ਼ਨ ਤੋਂ ਲੈ ਕੇ ਸਾਊਥ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੰਸਿਕਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਇਸ ਸਮੇਂ ਹੰਸਿਕਾ ਦੇ ਹੋਣ ਵਾਲੇ ਪਤੀ ਸੋਹੇਲ ਕਥੂਰੀਆ ਦੇ ਪਹਿਲੇ ਵਿਆਹ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਹੰਸਿਕਾ ਖੁਦ ਵੀ ਪੂਰੇ ਵਿਆਹ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਰੁਬੀਨਾ ਬਾਜਵਾ ਨੇ ਆਪਣੇ ਮਹਿੰਦੀ ਵਾਲੇ ਹੱਥਾਂ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਪ੍ਰਸ਼ੰਸਕ ਲੁਟਾ ਰਹੇ ਨੇ ਪਿਆਰ
image source: youtube
ਹਾਲ ਹੀ ਵਿੱਚ ਹੰਸਿਕਾ ਨੇ ਆਪਣੇ ਬੁਆਏਫ੍ਰੈਂਡ ਸੋਹੇਲ ਕਥੂਰੀਆ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਆਪਣੇ ਰਿਸ਼ਤੇ ਉੱਤੇ ਮੋਹਰ ਲਗਾ ਦਿੱਤੀ ਹੈ। ਹੰਸਿਕਾ ਮੋਟਵਾਨੀ ਨੂੰ ਪੈਰਿਸ ਵਿੱਚ ਉਸਦੇ ਹੋਣ ਵਾਲੇ ਪਤੀ ਅਤੇ ਕਾਰੋਬਾਰੀ ਸੋਹੇਲ ਕਥੂਰੀਆ ਨੇ ਪ੍ਰਪੋਜ਼ ਕੀਤਾ ਸੀ। ਦੋਵਾਂ ਦੀ ਮੰਗਣੀ ਦੀਆਂ ਤਸਵੀਰਾਂ ਸੁਰਖੀਆਂ 'ਚ ਹਨ। ਦੋਵੇਂ ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ ਅਤੇ ਇਸ ਦੌਰਾਨ ਸੋਹੇਲ ਦੇ ਪਹਿਲੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਹੰਸਿਕਾ ਕਈ ਥਾਵਾਂ 'ਤੇ ਪਰਿਵਾਰ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।
image source: youtube
ਸੋਹੇਲ ਦੇ ਪਹਿਲੇ ਵਿਆਹ ਦੀ ਵੀਡੀਓ ਇੰਟਰਨੈੱਟ 'ਤੇ ਮੌਜੂਦ ਹੈ, ਜਿਸ 'ਚ ਹੰਸਿਕਾ ਮੋਟਵਾਨੀ ਵਿਆਹ ਤੋਂ ਪਹਿਲਾਂ ਦੇ ਫੰਕਸ਼ਨ ਤੋਂ ਲੈ ਕੇ ਵਿਆਹ ਤੱਕ ਹਰ ਜਗ੍ਹਾ ਨਜ਼ਰ ਆ ਰਹੀ ਹੈ। ਖਬਰਾਂ ਮੁਤਾਬਕ ਹੰਸਿਕਾ ਦੇ ਹੋਣ ਵਾਲੇ ਪਤੀ ਸੋਹੇਲ ਕਥੂਰੀਆ ਨੇ ਸਾਲ 2016 'ਚ ਰਿੰਕੀ ਨਾਂ ਦੀ ਲੜਕੀ ਨਾਲ ਗੋਆ 'ਚ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਇਸ ਵਿਆਹ 'ਚ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਕੁਝ ਦੋਸਤ ਵੀ ਮੌਜੂਦ ਸਨ, ਜਿਨ੍ਹਾਂ 'ਚੋਂ ਇਕ ਹੰਸਿਕਾ ਸੀ।
image source: youtube