ਉੱਤਰ ਭਾਰਤ ‘ਚ ਸ਼ੀਤ ਲਹਿਰ ਜਾਰੀ ਹੈ । ਠੰਢ ਦੇ ਮੌਸਮ ‘ਚ ਲੋਕਾਂ ਨੂੰ ਜਿੱਥੇ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਠੰਢ (Winter) ਤੋਂ ਬਚਣ ਦੇ ਲਈ ਲੋਕ ਕਈ ਉਪਾਅ ਕਰਦੇ ਹਨ । ਗਰਮ ਖੁਰਾਕ ਦਾ ਸਹਾਰਾ ਲੈਂਦੇ ਹਨ ਅਤੇ ਆਪਣੀ ਡਾਈਟ ‘ਚ ਕੁਝ ਅਜਿਹੀਆਂ ਚੀਜ਼ਾਂ ਇਸਤੇਮਾਲ ਕਰਦੇ ਹਨ ਜਿਸ ਨਾਲ ਸਰੀਰ ਨੂੰ ਗਰਮਾਹਟ ਮਿਲੇ । ਪਰ ਕਈ ਲੋਕਾਂ ਨੂੰ ਹੱਥ ਪੈਰ ਸੁੰਨ ਹੋਣ ਦੀ ਸਮੱਸਿਆ (Problem) ਦਾ ਸਾਹਮਣਾ ਸਰਦੀਆਂ ‘ਚ ਕਰਨਾ ਪੈਂਦਾ ਹੈ । ਪਰ ਅੱਜ ਅਸੀਂ ਤੁਹਾਨੂੰ ਹੱਥ ਪੈਰ ਸੁੰਨ ਹੋਣ ਤੋਂ ਬਚਣ ਦੇ ਲਈ ਕੁਝ ਉਪਾਅ ਦੱਸਾਂਗੇ । ਜਿਸ ਨਾਲ ਇਸ ਸਮੱਸਿਆ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ।
image From google
ਹੋਰ ਪੜ੍ਹੋ : ਰਿਚਾ ਚੱਢਾ ਦਾ ਅੱਜ ਹੈ ਜਨਮ ਦਿਨ, ਖਾਸ ਦੋਸਤ ਅਲੀ ਫਜ਼ਲ ਨੇ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਵਧਾਈ
ਸਰਦੀਆਂ ‘ਚ ਹੱਥਾਂ-ਪੈਰਾਂ ਦੇ ਸੁੰਨ ਹੋਣ ਦਾ ਸਭ ਤੋਂ ਵੱਡਾ ਕਾਰਨ ਖੂਨ ਦੀਆਂ ਨਾੜੀਆਂ ਦਾ ਸੁੰਨ ਹੋਣਾ ਹੈ ਕਿਉਂਕਿ ਸਰਦੀਆਂ ‘ਚ ਦਿਲ ‘ਤੇ ਜ਼ੋਰ ਪੈਂਦਾ ਹੈ ਜਿਸ ਕਾਰਨ ਖੂਨ ਦੀਆਂ ਨਾੜੀਆਂ ਸੰਕੁਚਿਤ ਹੋਣ ਲੱਗਦੀਆਂ ਹਨ ਅਤੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਆਕਸੀਜਨ ਦੀ ਸਪਲਾਈ ਘੱਟ ਹੋ ਜਾਂਦੀ ਹੈ। ਜਦੋਂ ਅੰਗਾਂ ਤੱਕ ਬਲੱਡ ਸਰਕੂਲੇਸ਼ਨ ਸਹੀ ਢੰਗ ਨਾਲ ਨਹੀਂ ਹੁੰਦਾ ਹੈ ਤਾਂ ਸਰੀਰ ਦੇ ਅੰਗ ਸੁੰਨ ਹੋਣ ਲੱਗਦੇ ਹਨ।
image From google
ਸਰਦੀ ਦੇ ਕਾਰਨ ਹੱਥ ਪੈਰ ਸੁੰਨ ਹੋਣ ਦੀ ਸਮੱਸਿਆ ਜੇ ਤੁਹਾਨੂੰ ਹੁੰਦੀ ਹੈ ਤਾਂ ਤੁਸੀਂ ਇਸ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਗਰਮ ਤੇਲ ਦੇ ਨਾਲ ਮਸਾਜ ਕਰੋ । ਜਿਸ ਨਾਲ ਬਲੱਡ ਸਰਕੂਲੇਸ਼ਨ ‘ਚ ਸੁਧਾਰ ਹੁੰਦਾ ਹੈ । ਜੈਤੂਨ, ਨਾਰੀਅਲ ਜਾਂ ਫਿਰ ਸਰੋ੍ਹਂ ਦੇ ਤੇਲ ਦੀ ਮਾਲਿਸ਼ ਕਰਨਾ ਚੰਗਾ ਹੁੰਦਾ ਹੈ । ਇਸ ਦੇ ਨਾਲ ਹੀ ਗਰਮ ਪਾਣੀ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਸਰੀਰ ਨੂੰ ਗਰਮ ਰੱਖ ਸਕਦੇ ਹੋ । ਗਰਮ ਪਾਣੀ ਪੀਣ ਦੇ ਨਾਲ-ਨਾਲ ਭੋਜਨ ‘ਚ ਵੀ ਗਰਮ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਹਲਦੀ ਵਾਲਾ ਦੁੱਧ ਸੇਵਨ ਕਰਨਾ ਚਾਹੀਦਾ ਹੈ ਅਤੇ ਸੁੰਡ ਵਗੈਰਾ ਦਾ ਇਸਤੇਮਾਲ ਵਧਾ ਦੇਣਾ ਚਾਹੀਦਾ ਹੈ ।