ਗੁਰਵਿੰਦਰ ਬਰਾੜ ਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਨੇ ਨਵਾਂ ਗੀਤ ‘ਮਾੜਾ ਸਰਕਲ’, ਪੀਟੀਸੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

ਪੰਜਾਬੀ ਗਾਇਕ ਗੁਰਵਿੰਦਰ ਬਰਾੜ ਤੇ ਗੁਰਲੇਜ਼ ਅਖ਼ਤਰ ਬਹੁਤ ਜਲਦ ਆਪਣਾ ਨਵੇਂ ਗੀਤ ‘ਮਾੜਾ ਸਰਕਲ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਹੇ ਹਨ। ਇਸ ਗੀਤ ਦਾ 7 ਅਕਤੂਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ।
View this post on Instagram
Jaldi ik song hor need blessings ??
ਹੋਰ ਵੇਖੋ:ਨਵੇਂ ਗੀਤ ‘MUSCLE CAR’ ‘ਚ ਰਾਜ ਰਣਜੋਧ ਦੀ ਆਵਾਜ਼ ਤੇ ਬਿੱਗ ਬਰਡ ਦਾ ਮਿਊਜ਼ਿਕ ਪਾ ਰਿਹਾ ਹੈ ਧੱਕ, ਦੇਖੋ ਵੀਡੀਓ
‘ਮਾੜਾ ਸਰਕਲ’ ਗੀਤ ਦੇ ਬੋਲ ਖ਼ੁਦ ਗੁਰਵਿੰਦਰ ਬਰਾੜ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇ ਰਹੇ ਨੇ ਨਾਮੀ ਸੰਗੀਤਕਾਰ ਦੀਪ ਜੰਡੂ ਜੋ ਇਸ ਗੀਤ ‘ਚ ਫੀਚਰਿੰਗ ਕਰਦੇ ਹੋਏ ਵੀ ਨਜ਼ਰ ਆਉਣਗੇ। ਇਸ ਗਾਣੇ ਦਾ ਸ਼ਾਨਦਾਰ ਵੀਡੀਓ ਰਾਅ ਆਈ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦੇ ਨਾਂਅ ਤੋਂ ਲੱਗਦਾ ਹੈ ਇਹ ਗਾਣਾ ਚੱਕਵੀਂ ਬੀਟ ਵਾਲਾ ਹੋਵੇਗਾ ਜੋ ਕਿ ਨੌਜਵਾਨਾਂ ਨੂੰ ਸੁਨੇਹਾ ਵੀ ਦੇਵੇਗਾ। ਅਨੰਦ ਮਿਊਜ਼ਿਕ ਲੇਬਲ ਦੇ ਹੇਠ ਇਹ ਗਾਣਾ 7 ਅਕਤੂਬਰ ਨੂੰ ਦਰਸ਼ਕਾਂ ਦੇ ਰੁ-ਬ-ਰੂ ਹੋ ਜਾਵੇਗਾ।