ਲੋੜਵੰਦ ਲੋਕਾਂ ਲਈ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਕਮੇਟੀ ਦੀ ਨਵੀਂ ਪਹਿਲ

ਸਿੱਖ ਗੁਰੁ ਸਾਹਿਬਾਨ ਵੱਲੋਂ ਲੰਗਰ ਪ੍ਰਥਾ ਚਲਾਈ ਗਈ ਸੀ ਅਤੇ ਸਿੱਖ ਕੌਮ ਅੱਜ ਵੀ ਗੁਰੁ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਚੱਲ ਰਹੀ ਹੈ । ਇਸ ਲੰਗਰ ਪ੍ਰਥਾ ਨੂੰ ਅੱਜ ਵੀ ਜਾਰੀ ਰੱਖਿਆ ਹੋਇਆ ਹੈ ਸਿੱਖਾਂ ਨੇ । ਦੁਨੀਆ 'ਚ ਸਥਿਤ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਚਲੇ ਜਾਉ । ਹਰ ਗੁਰਦੁਆਰਾ ਸਾਹਿਬ 'ਚ ਤੁਹਾਨੂੰ ਲੰਗਰ ਖਾਣ ਨੂੰ ਮਿਲੇਗਾ ਅਤੇ ਇਸ ਲੰਗਰ 'ਚ ਬਿਨਾਂ ਕਿਸੇ ਜਾਤੀ ਭੇਦਭਾਵ ਦੇ ਹਰ ਕੋਈ ਲੰਗਰ ਛਕ ਸਕਦਾ ਹੈ ।
ਹੋਰ ਵੇਖੋ: ਇਸ ਕਰਕੇ ਗਾਇਕ ਦਵਿੰਦਰ ਕੋਹਿਨੂਰ ਗਾਉਂਦੇ ਸਨ ਸੈਡ ਸੌਂਗ, ਜਾਣੋਂ ਪੂਰੀ ਕਹਾਣੀ
Hemkund-sahib
ਗੁਰੁ ਸਾਹਿਬਾਨ ਵੱਲੋਂ ਚਲਾਈ ਗਈ ਇਸ ਲੰਗਰ ਦੀ ਰੀਤ ਨੂੰ ਅੱਗੇ ਤੋਰਦਿਆਂ ਹੋਇਆਂ ਹੁਣ ਗੁਰਦੁਆਰਾ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਵੱਲੋਂ ਵਿੱਲਖਣ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਇਹ ਹੈ ਕਿ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਰਿਸ਼ੀਕੇਸ਼ ਸਥਿਤ ਏਮਸ ਦੇ ਟ੍ਰਾਮਾ ਸੈਂਟਰ ਦੇ ਕੋਲ ਇੱਕ ਸ਼ੈੱਡ ਬਣਾਇਆ ਜਾ ਰਿਹਾ ਹੈ ।ਜਿੱਥੇ ਲੰਗਰ ਦੀ ਵਿਵਸਥਾ ਕੀਤੀ ਜਾਏਗੀ ।
ਹੋਰ ਵੇਖੋ: ਸਤਵਿੰਦਰ ਬੁੱਗਾ ਗਾਇਕੀ ਦੇ ਨਾਲ –ਨਾਲ ਕਰਦੇ ਸਨ ਇਹ ਕੰਮ, ਵੇਖੋ ਵੀਡਿਓ
Langar-at-Darbar-Sahib
ਇਸੇ ਸਥਾਨ 'ਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਕਮੇਟੀ ਵੱਲੋਂ ਏਮਸ 'ਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਲਈ ਲੰਗਰ ਦਾ ਇੰਤਜ਼ਾਮ ਕੀਤਾ ਜਾਏਗਾ । ਇਸ ਤੋਂ ਇਲਾਵਾ ਚਾਹ ਅਤੇ ਨਾਸ਼ਤੇ ਦਾ ਇੰਤਜ਼ਾਮ ਵੀ ਕਮੇਟੀ ਵੱਲੋਂ ਕੀਤਾ ਜਾਏਗਾ । ਸਵੇਰ ਦੇ ਖਾਣੇ ਤੋਂ ਬਾਅਦ ਰਾਤ ਨੂੰ ਵੀ ਲੰਗਰ ਦਾ ਪ੍ਰਬੰਧ ਕੀਤਾ ਜਾਏਗਾ । ਇਸ ਦੀ ਸ਼ੁਰੂਆਤ ਛੱਬੀ ਜਨਵਰੀ ਤੋਂ ਕੀਤੀ ਜਾਵੇਗੀ ।