ਗੁਰੂ ਰੰਧਾਵਾ ਦੀ ਸਾਦਗੀ ਦਾ ਨਹੀਂ ਹੈ ਕੋਈ ਮੁਕਾਬਲਾ, ਪਿੰਡ 'ਚ ਰਹਿੰਦੇ ਨੇ ਇਸ ਤਰਾਂ, ਦੇਖੋ ਵੀਡੀਓ

ਗੁਰੂ ਰੰਧਾਵਾ ਦੀ ਸਾਦਗੀ ਦਾ ਨਹੀਂ ਹੈ ਕੋਈ ਮੁਕਾਬਲਾ , ਪਿੰਡ 'ਚ ਰਹਿੰਦੇ ਨੇ ਇਸ ਤਰਾਂ, ਦੇਖੋ ਵੀਡੀਓ : ਗੁਰੂ ਰੰਧਾਵਾ ਜਿੰਨ੍ਹਾਂ ਦੇ ਨਾਮ ਬਾਰੇ ਤਾਰੂਫ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਵਿਸ਼ਵ ਭਰ 'ਚ ਆਪਣੀ ਗਾਇਕੀ ਦੇ ਦਮ 'ਤੇ ਪੰਜਾਬੀਆਂ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਚਮਕਾਉਣ ਵਾਲੇ ਗੁਰੂ ਰੰਧਾਵਾ ਆਪਣੀਆਂ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਸਰੋਤਿਆਂ ਨਾਲ ਜੁੜੇ ਰਹਿੰਦੇ ਹਨ।
ਉਹਨਾਂ ਕੁਝ ਦਿਨ ਪਹਿਲਾਂ ਆਪਣੇ ਯੂ ਟਿਊਬ ਪੇਜ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਗੁਰੂ ਰੰਧਾਵਾ ਆਪਣੇ ਪਿੰਡ ਨੂਰਪੁਰ ਜਿਹੜਾ ਜ਼ਿਲਾ ਗੁਰਦਾਸਪੁਰ 'ਚ ਪੈਂਦਾ ਹੈ 'ਚ ਆਪਣੇ ਘਰ ਟਰੈਕਟਰ ਚਲਾਉਂਦੇ ਨਜ਼ਰ ਆ ਰਹੇ ਹਨ। ਗੁਰੂ ਰੰਧਾਵਾ ਆਪਣੇ ਪਿੰਡ ਅਤੇ ਪਰਿਵਾਰ ਵੱਲ ਕਾਫੀ ਮੋਹ ਰੱਖਦੇ ਹਨ ਜਿਸ ਬਾਰੇ ਉਹ ਆਪਣੇ ਇੰਟਰਵਿਊਜ਼ 'ਚ ਦੱਸਦੇ ਵੀ ਰਹਿੰਦੇ ਹਨ। ਉਹਨਾਂ ਦੀ ਇਸ ਸਾਦਗੀ ਕਰਕੇ ਹੀ ਅੱਜ ਭਾਰਤ 'ਚ ਹੀ ਨਹੀਂ ਦੁਨੀਆਂ ਭਰ 'ਚ ਉਹਨਾਂ ਨੂੰ ਤੇ ਉਹਨਾਂ ਦੇ ਗਾਣਿਆਂ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ।
ਗੁਰੂ ਰੰਧਾਵਾ ਦੀਆਂ ਅਜਿਹੀਆਂ ਕਈ ਵੀਡੀਓਜ਼ ਮਿਲ ਜਾਣਗੀਆਂ ਜਿਸ 'ਚ ਉਹ ਅਕਸਰ ਹੀ ਅੰਬਰਾਂ ਦੀਆਂ ਉਚਾਈਆਂ 'ਤੇ ਪਹੁੰਚ ਕੇ ਆਪਣੇ ਜ਼ਮੀਨ ਨਾਲ ਜੁੜੇ ਹੋਣ ਦਾ ਸਬੂਤ ਦਿੰਦੇ ਰਹਿੰਦੇ ਹਨ। ਹਾਲ ਹੀ 'ਚ ਗੁਰੂ ਰੰਧਾਵਾ ਵੱਲੋਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ 'ਚ ਗੁਰੂ ਰੰਧਾਵਾ ਲੱਖਾਂ ਲੋਕਾਂ ਅੱਗੇ ਸ਼ੋਅ ਲਗਾਉਣ ਤੋਂ ਬਾਅਦ ਅਗਲੇ ਦਿਨ ਬੱਚਿਆਂ ਵਾਂਗ ਝੂਲਾ ਝੂਟਦੇ ਨਜ਼ਰ ਆ ਰਹੇ ਹਨ।
ਹੋਰ ਵੇਖੋ : ਜਿੰਨ੍ਹਾਂ ਟਾਈਮ ਰੁਪਏ ਨਹੀਂ ਮੁੱਕਦੇ , ਮੈਂ ਨਹੀਂ ਮੁੜਦਾ – ਕੈਂਬੀ ਰਾਜਪੁਰੀਆ
View this post on Instagram
Beautiful day and beautiful flowers ?
ਗੁਰੂ ਰੰਧਾਵਾ ਦੀਆਂ ਇਹ ਵੀਡੀਓਜ਼ ਕੁਝ ਹੀ ਸਮੇਂ 'ਚ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ। ਗੁਰੂ ਰੰਧਾਵਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਗਾਣੇ ਲਾਹੌਰ ਨੂੰ ਅਤੇ ਹਾਈਰੇਟਡ ਗੱਭਰੂ ਨੂੰ 600 ਮਿਲੀਅਨ ਤੋਂ ਵੱਧ ਵਿਊਜ਼ ਹੋ ਚੁੱਕੇ ਹਨ। ਗੁਰੂ ਰੰਧਾਵਾ ਕੁਝ ਹੀ ਦਿਨਾਂ 'ਚ ਇੱਕ ਹੋਰ ਧਮਾਕਾ ਕਰਨ ਜਾ ਰਹੇ ਹਨ ਜਿਸ 'ਚ ਉਹ ਹਾਲੀਵੁੱਡ ਸਿੰਗਰ ਪਿੱਟ ਬੁੱਲ ਨਾਲ ਆਪਣਾ ਗਾਣਾ ਜਲਦ ਲੈ ਕੇ ਆ ਰਹੇ ਹਨ।