ਇਸ ਕਾਰ ਨਾਲ ਹੈ ਗਾਇਕ ਗੁਰੂ ਰੰਧਾਵਾ ਦਾ ਖ਼ਾਸ ਲਗਾਅ, ਕਾਰ ਨੂੰ ਲੈ ਕੇ ਪਾਈ ਭਾਵੁਕ ਪੋਸਟ

ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣਾ ਗਾਣਿਆਂ ਤੇ ਲੋਕਾਂ ਨੂੰ ਨਚਾਉਣ ਵਾਲੇ ਗੁਰੂ ਰੰਧਾਵਾ ਨੂੰ ਅੱਜ ਕਿਸੇ ਪਹਿਚਾਣ ਦੀ ਲੋੜ ਨਹੀਂ । ਉਹਨਾਂ ਦਾ ਹਰ ਗਾਣਾ ਹਿੱਟ ਹੁੰਦਾ ਹੈ, ਤੇ ਹਰ ਗਾਣੇ ਨੂੰ ਲੋਕ ਬਹੁਤ ਪਿਆਰ ਦਿੰਦੇ ਹਨ । ਇਸ ਮੁਕਾਮ ਤੇ ਪਹੁੰਚਣ ਲਈ ਗੁਰੂ ਰੰਧਾਵਾ ਨੇ ਬਹੁਤ ਮਿਹਨਤ ਕੀਤੀ ਹੈ । ਇਸ ਮਿਹਨਤ ਦੀ ਬਦੌਲਤ ਹੀ ਅੱਜ ਉਹਨਾਂ ਦੇ ਲਾਈਫ ਸਟਾਈਲ ਵਿੱਚ ਵੱਡਾ ਬਦਲਾਅ ਆਇਆ ਹੈ ।
https://www.instagram.com/p/CC05XKsnhBh/
ਗੁਰੂ ਰੰਧਾਵਾ ਨੂੰ ਮਹਿੰਗੀਆਂ ਕਾਰਾਂ ਦਾ ਸ਼ੌਂਕ ਹੈ ਉਹਨਾਂ ਦੇ ਗੈਰੇਜ ਵਿੱਚ ਕਈ ਮਹਿੰਗੀਆਂ ਕਾਰਾਂ ਹਨ । ਪਰ ਇਹਨਾਂ ਕਾਰਾਂ ਵਿੱਚੋਂ ਇੱਕ ਕਾਰ ਨਾਲ ਗੁਰੂ ਦਾ ਖ਼ਾਸ ਲਗਾਅ ਹੈ । ਜਿਸ ਦੀ ਤਸਵੀਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਕਾਰ ਦੀ ਤਸਵੀਰ ਸਾਂਝੀ ਕਰਕੇ ਗੁਰੂ ਰੰਧਾਵਾ ਨੇ ਲਿਖਿਆ ਹੈ ‘ ਇਹ ਮੇਰੇ ਲਈ ਭਾਵੁਕ ਪੋਸਟ ਹੈ । ਮੇਰੀ ਪਹਿਲੀ ਮਰਸਡੀਜ਼ ਜਿਹੜੀ ਕਿ ਮੈਂ ਤੁਹਾਡੇ ਪਿਆਰ ਤੇ ਤੁਹਾਡੀਆਂ ਅਸੀਸਾਂ ਨਾਲ ਖਰੀਦੀ ਸੀ । ਇਸ ਨੂੰ ਮੈਂ ਹਮੇਸ਼ਾ ਆਪਣੇ ਕੋਲ ਰੱਖਾਂਗਾ ।
https://www.instagram.com/p/CDL5NZonke2/?utm_source=ig_embed
ਮੇਰੇ ਲਈ ਇਸ ਨੂੰ ਖ਼ਾਸ ਬਨਾਉਣ ਲਈ ਮੈਂ he_phoenix_soul @autonationcustom @js_wraps ਦਾ ਧੰਨਵਾਦ ਕਰਦਾ ਹਾਂ । ਜਿਨ੍ਹਾਂ ਨੇ ਇਸ ਨੂੰ ਨਵਾਂ ਰੰਗ ਤੇ ਲੁੱਕ ਦਿੱਤੀ’ ।
https://www.instagram.com/p/CCtcHAUnD5R/