ਗੁਰੂ ਰੰਧਾਵਾ ਅਤੇ ਪਿਟਬੁਲ ਦੇ ਗੀਤ ਸਲੋਲੀ-ਸਲੋਲੀ ਦੀ ਪਹਿਲੀ ਝਲਕ ਆਈ ਸਾਹਮਣੇ

By  Lajwinder kaur March 25th 2019 10:44 AM -- Updated: March 25th 2019 10:47 AM

ਗੁਰੂ ਰੰਧਾਵਾ ਦਾ ਮੋਸਟ ਅਵੇਟਡ ਗੀਤ ਸਲੋਲੀ-ਸਲੋਲੀ ਦੀ ਫਸਟ ਲੁੱਕ ਆਈ ਸਾਹਮਣੇ। ਜੀ ਹਾਂ, ਗੁਰੂ ਰੰਧਾਵਾ ਨੇ ਆਪਣੇ ਨਵੇਂ ਗੀਤ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਸਲੋਲੀ-ਸਲੋਲੀ ਗੀਤ ‘ਚ ਗੁਰੂ ਰੰਧਾਵਾ ਦੇ ਨਾਲ ਇੰਟਰਨੈਸ਼ਲਨ ਮਸ਼ਹੂਰ ਰੈਪਰ ਪਿਟਬੁਲ ਨਜ਼ਰ ਆਉਣਗੇ। ਇਸ ਤਸਵੀਰ ਨੂੰ ਹੁਣ ਤੱਕ ਪੰਜ ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ। ਗੁਰੂ ਰੰਧਾਵਾ ਨੇ ਕੈਪਸ਼ਨ ਚ ਲਿਖਿਆ ਹੈ: ‘First look of our song #Slowlyslowly

Will be out in coming few days.

Final video has been sent for Colour Grading. We all set to deliver the biggest international collaboration with sir @pitbull

THANKYOU for your patience○’

 

View this post on Instagram

 

First look of our song #Slowlyslowly Will be out in coming few days. Final video has been sent for Colour Grading. We all set to deliver the biggest international collaboration with sir @pitbull THANKYOU for your patience ❤️

A post shared by Guru Randhawa (@gururandhawa) on Mar 24, 2019 at 5:43am PDT

ਗੁਰੂ ਰੰਧਾਵਾ ਦਾ ਸਲੋਲੀ-ਸਲੋਲੀ ਗੀਤ ਟੀ-ਸੀਰੀਜ਼ ਦਾ ਨਵਾਂ ਸਿੰਗਲ ਟਰੈਕ ਹੈ। ਤਸਵੀਰ ‘ਚ ਪਿਟਬੁਲ ਅਤੇ ਗੁਰੂ ਰੰਧਾਵਾ ਬਹੁਤ ਹੀ ਸ਼ਾਨਦਾਰ ਨਜ਼ਰ ਆ ਰਹੇ ਹਨ। ਗੁਰੂ ਰੰਧਾਵਾ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ‘ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਗੁਰੂ ਰੰਧਾਵਾ ਹਾਈ ਰੇਟਡ ਗੱਭਰੂ, ਤੇਰੇ ਤੇ, ਪਟੋਲਾ, ਲਾਹੌਰ ਵਰਗੇ ਕਈ ਹੋਰ ਸੁਪਰ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਗੁਰੂ ਰੰਧਾਵਾ ਦਾ ਸਲੋਲੀ ਸਲੋਲੀ ਗੀਤ ਇਸ ਸਾਲ ਦਾ ਪਹਿਲਾ ਗੀਤ ਹੋਵੇਗਾ। ਹੁਣ ਦੇਖਣ ਇਹ ਹੋਵੇਗਾ ਗੁਰੂ ਰੰਧਾਵਾ ਅਤੇ ਪਿਟਬੁਲ ਦੀ ਇਹ ਜੁਗਲਬੰਦੀ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦੀ ਹੈ।

 

Related Post