ਅੰਗਰੇਜ਼ੀ ਗੀਤਾਂ ਵਿੱਚ ਵੀ ਵੱਜ ਰਹੀ ਹੈ ਪੰਜਾਬੀ ਬੀਟ, ਗੁਰੂ ਰੰਧਾਵਾ ਨੇ ਸਾਂਝਾ ਕੀਤੀ ਵੀਡੀਓ
ਪੰਜਾਬੀ ਮਿਊਜ਼ਿਕ ਹੁਣ ਸਿਰਫ ਪੰਜਾਬ ਤਕ ਹੀ ਸੀਮਤ ਨਹੀਂ ਰਹਿ ਗਿਆ। ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਲੈ ਕੇ ਵਿਦੇਸ਼ਾਂ ਤਕ ਪੰਜਾਬੀ ਮਿਊਜ਼ਿਕ ਸੁਣਨ ਨੂੰ ਮਿਲਦਾ ਹੈ ਤੇ ਗੋਰੇ ਪੰਜਾਬੀ ਗੀਤਾਂ 'ਤੇ ਖੂਬ ਭੰਗੜਾ ਪਾਉਂਦੇ ਹਨ। ਹਾਲ ਹੀ 'ਚ ਗੁਰੂ ਰੰਧਾਵਾ guru randhawa ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇਕ ਵਿਦੇਸ਼ੀ ਗੀਤ 'ਤੇ ਨੱਚਦੇ ਨਜ਼ਰ ਆ ਰਹੇ ਹਨ। ਜਿਸ ਗੀਤ 'ਤੇ ਗੁਰੂ ਨੱਚ ਰਹੇ ਹਨ ਉਹ ਭਾਵੇਂ ਵਿਦੇਸ਼ੀ ਹੈ ਪਰ ਇਸ ਦੀ ਧੁਨ ਪੰਜਾਬੀ ਹੈ। ਜੀ ਹਾਂ, ਇਸ ਗੀਤ ਦੀ ਧੁਨ ਪੰਜਾਬੀ ਗੀਤ 'ਹੋ ਗਿਆ ਸ਼ਰਾਬੀ' ਤੋਂ ਕਾਪੀ ਕੀਤੀ ਗਈ ਹੈ, ਜਿਸ ਨੂੰ ਅਸ਼ੋਕ ਗਿੱਲ ਨੇ ਗਾਇਆ ਤੇ ਪੰਜਾਬੀ ਐੱਮ. ਸੀ. ਨੇ ਮਿਊਜ਼ਿਕ ਦਿੱਤਾ ਹੈ।
ਵੀਡੀਓ ਨੂੰ ਸ਼ੇਅਰ ਕਰਦਿਆਂ ਗੁਰੂ ਰੰਧਾਵਾ ਨੇ ਲਿਖਿਆ, 'ਮੇਰੀ ਪੰਜਾਬੀ ਮਾਂ ਬੋਲੀ ਤੇ ਸਾਡਾ ਪੰਜਾਬੀ ਮਿਊਜ਼ਿਕ ਦੁਨੀਆ ਭਰ 'ਚ ਕਾਪੀ ਕੀਤਾ ਜਾ ਰਿਹਾ ਹੈ। ਸਾਡੀ ਵਿਊਅਰਸ਼ਿਪ ਅੰਗਰੇਜ਼ੀ ਗੀਤਾਂ ਨਾਲੋਂ ਜ਼ਿਆਦਾ ਹੈ। ਮੈਂ ਇਸ 'ਚ ਆਪਣੇ ਸਟਾਈਲ ਨਾਲ ਹਿੱਸਾ ਪਾ ਕੇ ਬੇਹੱਦ ਮਾਣ ਤੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ।'
ਗੁਰੂ guru randhawa ਨੇ ਅੱਗੇ ਲਿਖਿਆ, 'ਲਾਹੌਰ ਯੂਟਿਊਬ 'ਤੇ ਨੰਬਰ ਇਕ ਭਾਰਤੀ ਗੀਤ ਬਣ ਗਿਆ ਹੈ, ਜਿਸ ਨੂੰ ਅਜੇ ਤਕ ਸੁਣਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ। 'ਮੇਡ ਇਨ ਇੰਡੀਆ Made In India ਪਹਿਲਾ ਭਾਰਤੀ ਗੀਤ ਹੈ, ਜਿਸ ਨੂੰ ਸਭ ਤੋਂ ਛੇਤੀ 50 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ। ਇਹ ਸਭ ਤੁਹਾਡੇ ਪਿਆਰ ਦਾ ਨਤੀਜਾ ਹੈ। ਇਕ ਤੋਂ ਬਾਅਦ ਇਕ ਹਿੱਟ ਜਦੋਂ ਤੋਂ ਮੈਂ ਸ਼ੁਰੂਆਤ ਕੀਤੀ।'