ਗੁਰੂ ਰੰਧਾਵਾ ਨੇ ਸ਼ੇਅਰ ਕੀਤਾ ਇੱਕ ਸਕੂਲ ਵਿਦਿਆਰਥਣ ਦਾ ਵੀਡੀਓ, ‘DANCE MERI RANI’ ਗੀਤ ‘ਤੇ ਡਾਂਸ ਕਰਦੀ ਹੋਈ ਆਈ ਨਜ਼ਰ

ਪੰਜਾਬੀ ਗਾਇਕ ਗੁਰੂ ਰੰਧਾਵਾ ਜੋ ਕਿ ਆਪਣੇ ਨਵੇਂ ਗੀਤ ਡਾਂਸ ਮੇਰੀ ਰਾਣੀ ਨੂੰ ਲੈ ਕੇ ਚਰਚਾ ਵਿੱਚ ਹਨ। ਉਨ੍ਹਾਂ ਦੇ ਇਸ ਗੀਤ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਸਕੂਲ ਵਿਦਿਆਰਥਣ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
image from google
ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਇੱਕ ਕੁੜੀ , ਜਿਸ ਨੇ ਕੀ ਸਕੂਲ ਦੀ ਡਰੈਸ ਪਾਈ ਹੋਈ ਹੈ। ਉਹ ਗੁਰੂ ਰੰਧਾਵਾ ਦੇ ਗੀਤ ਨਾਚ ਮੇਰੀ ਰਾਣੀ 'ਤੇ ਡਾਂਸ ਕਰ ਰਹੀ ਹੈ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਸਲੱਮ ਏਰੀਆ ਨਜ਼ਰ ਆ ਰਿਹਾ ਹੈ। ਜਿਸ ਤੋਂ ਇਹ ਜਾਪਦਾ ਹੈ ਕਿ ਇਹ ਬੱਚੀ ਸ਼ਾਇਦ ਇਸ ਸਲੱਮ ਏਰੀਆ 'ਚ ਰਹਿੰਦੀ ਹੈ, ਇਨ੍ਹਾਂ ਮੁਸ਼ਕਲ ਹਲਾਤਾਂ ਦੇ ਬਾਵਜੂਦ ਉਸ 'ਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ। ਕਿਉਂਕਿ ਇਸ ਕੁੜੀ ਨੇ dance meri rani ਗੀਤ ਦਾ ਹੁੱਕ ਸਟੈਪ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਹੈ।
View this post on Instagram
ਗੁਰੂ ਰੰਧਾਵਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਧੰਨਵਾਦ ਲਿਖਿਆ ਹੈ। ਗੁਰੂ ਨੇ ਇਸ ਗੀਤ 'ਤੇ ਡਾਂਸ ਵੀਡੀਓ ਬਣਾਉਣ ਲਈ ਸਕੂਲੀ ਵਿਦਿਆਰਥਣ ਨੂੰ ਧੰਨਵਾਦ ਕਿਹਾ ਹੈ। ਇਸ ਵੀਡੀਓ 'ਤੇ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਵੀ ਈਮੋਜ਼ੀ ਬਣਾ ਕੇ ਵਿਦਿਆਰਥਣ ਦੀ ਹੌਸਲਾ ਅਫ਼ਜਾਈ ਕੀਤੀ ਹੈ।
ਗੁਰੂ ਰੰਧਾਵਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਲੋਕ ਦੇਖ ਤੇ ਪਸੰਦ ਕਰ ਚੁੱਕੇ ਹਨ। ਫੈਨਜ਼ ਨੇ ਵੀ ਈਮੋਜ਼ੀਸ ਤੇ ਕਮੈਂਟ ਰਾਹੀਂ ਬੱਚੀ ਦੀ ਹੌਸਲਾ ਅਫਜ਼ਾਈ ਕੀਤੀ ਹੈ ਅਤੇ ਉਸ ਦੇ ਡਾਂਸ ਦੀ ਸ਼ਲਾਘਾ ਕੀਤੀ ਹੈ।
image From instagram
ਦੱਸ ਦਈਏ ਕਿ ਇਸ ਗਾਣੇ ਦੀ ਮਿਊਜ਼ਿਕ ਵੀਡੀਓ ਵਿੱਚ ਗੁਰੂ ਰੰਧਾਵਾ ਦੇ ਨਾਲ ਅਦਾਕਾਰਾ ਨੌਰਾ ਫ਼ਤੇਹੀ ਵੀ ਹੈ। ਦਰਸ਼ਕ ਅਤੇ ਮਨੋਰੰਨਜ ਜਗਤ ਦੀਆਂ ਕਈ ਹਸਤੀਆਂ ਇਸ ਗੀਤ ਉੱਤੇ ਆਪਣੀ ਵੀਡੀਓ ਬਣਾ ਚੁੱਕਿਆਂ ਹਨ। ਹੁਣ ਇਸ ਗੀਤ 'ਤੇ ਯੂਟਿਊਬ, ਇੰਸਟਾ ਤੇ ਕਈ ਸੋਸ਼ਲ ਮੀਡੀਆ ਰੀਲਸ ਬਣਾਈਆਂ ਜਾ ਰਹੀਆਂ ਹਨ।
image from google
ਹੋਰ ਪੜ੍ਹੋ : viral video: ਮਸ਼ਹੂਰ ਹੇਅਰ ਸਟਾਈਲਿਸਟ ਜਾਵੇਦ ਹਬੀਬ ਨੇ ਕੀਤਾ ਅਜਿਹਾ ਕਾਰਾ, ਕੀ ਹਰ ਪਾਸੇ ਹੋ ਰਹੀ ਹੈ ਥੂ-ਥੂ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਹਨੀ ਸਿੰਘ ਤੋਂ ਬਾਅਦ ਗੁਰੂ ਰੰਧਾਵਾ ਨੇ ਪੌਲੀਵੁੱਡ ਤੋਂ ਬਾਲੀਵੁੱਡ ਵਿੱਚ ਜਾ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗਾਣੇ ਇੰਡਸਟਰੀ ਨੂੰ ਦਿੱਤੇ ਹਨ । ਗੋਲਬਲ ਲੈਵਲ ‘ਤੇ ਗੁਰੂ ਰੰਧਾਵਾ ਦੀ ਵੱਡੀ ਪਛਾਣ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਕਈ ਹਿੱਟ ਗੀਤਾਂ ਦਿੱਤੇ ਹਨ।