ਗੁਰੂ ਰੰਧਾਵਾ (Guru Randhawa)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਰੰਧਾਵਾ ਬ੍ਰੇਕਫਾਸਟ (Breakfast) ਕਰ ਰਹੇ ਹਨ ਅਤੇ ਬ੍ਰੇਕਫਾਸਟ ‘ਚ ਪਰੌਂਠਿਆਂ ਦੇ ਨਾਲ ਚਾਹ ਦਾ ਅਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।
Image Source : Instagram
ਹੋਰ ਪੜ੍ਹੋ : ਦਲਜੀਤ ਕੌਰ ਦੂਜੀ ਵਾਰ ਰਚਾਏਗੀ ਵਿਆਹ, ਕਿਹਾ ‘ਪਿਤਾ ਲਈ ਤਰਸਦਾ ਸੀ ਮੇਰਾ ਪੁੱਤਰ, ਨਿਖਿਲ ਨੂੰ ਵੇਖ ਪਹਿਲੀ ਵਾਰ ਕਿਹਾ ਪਾਪਾ’
ਪ੍ਰਸ਼ੰਸਕਾਂ ਨੇ ਦਿੱਤੇ ਰਿਐਕਸ਼ਨ
ਗੁਰੂ ਰੰਧਾਵਾ (Guru Randhawa) ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਨੇ ਵੀ ਖੂਬ ਰਿਐਕਸ਼ਨ ਦਿੱਤੇ ਹਨ । ਇੱਕ ਨੇ ਲਿਖਿਆ ‘ਸ਼ਹਿਨਾਜ਼ ਨੇ ਚਾਏ ਕੀ ਫੋਟੋ ਡਾਲੀ ਔਰ ਗੁਰੂ ਨੇ ਵੀਡੀਓ ਬਣਾ ਡਾਲੀ ਹਾਏ ਹਾਏ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਚਾਏ ਇਸ ਤਰ੍ਹਾ ਹੈ…ਖੁਸ਼ੀ ਮੇਂ ਚਾਏ…ਦੁੱਖ ਮੇਂ ਚਾਏ…ਟੈਨਸ਼ਨ ਮੇਂ ਚਾਏ…ਰੋਨੇ ਮੇਂ ਚਾਏ…ਚਾਏ ਕੇ ਬਾਦ ਚਾਏ…’।
Image source : Instagram
ਹੋਰ ਪੜ੍ਹੋ : ਬਿੱਗ ਬੌਸ -16 : ਕੈਮਰੇ ਦੇ ਸਾਹਮਣੇ ਫੁੱਟ-ਫੁੱਟ ਕੇ ਰੋਈ ਨਿਮਰਤ ਕੌਰ
ਇੱਕ ਹੋਰ ਨੇ ਲਿਖਿਆ ਕਿ ‘ਜ਼ਿੰਦਗੀ ਦੇ ਸਫ਼ਰ ‘ਚ ਕੁਝ ਅਜਿਹੇ ਪਲ ਵੀ ਆਉਂਦੇ ਹਨ, ਜਦੋਂ ਸਾਨੂੰ ਖੁਦ ਨੂੰ ਪ੍ਰੇਰਿਤ ਕਰਨਾ ਪੈਂਦਾ ਹੈ ਅਤੇ ਇਹ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਖੁਦ ਨੂੰ ਸਕਾਰਾਤਮਕ ਰੱਖਾਂਗੇ’। ਇੱਕ ਹੋਰ ਨੇ ਲਿਖਿਆ ‘ਸ਼ਹਿਨਾਜ਼ ਅਤੇ ਗੁਰੂ ਦੋਵੇਂ ਚਾਹ ਲਵਰ ਹਨ’ ।
Image Source : Instagram
ਹੋਰ ਪੜ੍ਹੋ : ਮੀਡੀਆ ਦੇ ਨਾਲ ਗੱਲਬਾਤ ਦੌਰਾਨ ਰਾਖੀ ਸਾਵੰਤ ਹੋਈ ਬੇਹੋਸ਼, ਭਰਾ ਸੰਭਾਲਦਾ ਆਇਆ ਨਜ਼ਰ, ਵੇਖੋ ਵੀਡੀਓ
ਗੁਰੂ ਰੰਧਾਵਾ ਨੇ ਦਿੱਤੇ ਕਈ ਹਿੱਟ ਗੀਤ
ਗੁਰੂ ਰੰਧਾਵਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਤੈਨੂੰ ਸੂਟ,ਸੂਟ ਕਰਦਾ’, ‘ਹਾਈਰੇਟਡ ਗੱਭਰੂ’ ਸਣੇ ਕਈ ਗੀਤ ਸ਼ਾਮਿਲ ਹਨ । ਹਾਲ ਹੀ ‘ਚ ਉਨ੍ਹਾਂ ਦਾ ਸ਼ਹਿਨਾਜ਼ ਗਿੱਲ ਦੇ ਨਾਲ ਵੀ ਇੱਕ ਗੀਤ ਆਇਆ ਸੀ । ਜਿਸ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
Image source : Instagram
ਗੁਰੂ ਰੰਧਾਵਾ ਦੀ ਨਿੱਜੀ ਜ਼ਿੰਦਗੀ
ਗੁਰੂ ਰੰਧਾਵਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਬੰਧ ਗੁਰਦਾਸਪੁਰ ਦੇ ਨਾਲ ਹੈ ।ਉਹ ਜਦੋਂ ਵੀ ਆਪਣੇ ਜੱਦੀ ਪਿੰਡ ਜਾਂਦੇ ਹਨ ਤਾਂ ਉੱਥੋਂ ਦੀਆਂ ਤਸਵੀਰਾਂ ਸ਼ੇਅਰ ਕਰਨਾ ਨਹੀਂ ਭੁੱਲਦੇ । ਕੁਝ ਸਮਾਂ ਪਹਿਲਾਂ ਉਹ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਦਿਖਾਈ ਦਿੱਤੇ ਸਨ।
Image Source : Instagram
ਉਨ੍ਹਾਂ ਨੇ ਕੁਝ ਸਾਲ ਪਹਿਲਾਂ ਗੁੜਗਾਂਵ ‘ਚ ਨਵਾਂ ਘਰ ਖਰੀਦਿਆ ਸੀ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ । ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਦੇ ਲਈ ਉਨ੍ਹਾਂ ਨੇ ਕਰੜਾ ਸੰਘਰਸ਼ ਕੀਤਾ ਹੈ ।
View this post on Instagram
A post shared by Guru Randhawa (@gururandhawa)