ਗੁਰੁ ਰੰਧਾਵਾ ਨੇ ਗੁਰੂਗ੍ਰਾਮ 'ਚ ਖਰੀਦਿਆ ਨਵਾਂ ਘਰ,ਗ੍ਰਹਿ ਪ੍ਰਵੇਸ਼ 'ਤੇ ਰਖਵਾਇਆ ਸ਼੍ਰੀ ਅਖੰਡ ਸਾਹਿਬ ਦਾ ਪਾਠ
Shaminder
March 22nd 2019 06:36 PM
ਗੁਰੁ ਰੰਧਾਵਾ ਨੇ ਆਪਣੇ ਲਈ ਗੁਰੁਗ੍ਰਾਮ 'ਚ ਇੱਕ ਨਵਾਂ ਖਰੀਦਿਆ ਹੈ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਵੇਂ ਘਰ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਰਖਵਾਇਆ ਹੈ।ਗੁਰੁ ਰੰਧਾਵਾ ਨੇ ਇਸ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕਰਦਿਆਂ ਲਿਖਿਆ ਇਹ ਵੀ ਦਾਤ ਤੇਰੀ ਦਾਤਾਰ। ਗੁਰੁ ਰੰਧਾਵਾ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਨੇ ਅਤੇ ਉਹ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਰਹੇ ਨੇ । ਗੁਰੁ ਰੰਧਾਵਾ ਨੂੰ ਉਨ੍ਹਾਂ ਦੇ ਫੈਨਸ ਨੇ ਵੀ ਨਵਾਂ ਘਰ ਖਰੀਦਣ 'ਤੇ ਵਧਾਈ ਦਿੱਤੀ ਹੈ ।