PTC Showcase ਤੇ ਕੱਲ ਗੁਰੂ ਰੰਧਾਵਾ ਕਰਨਗੇ ਆਪਣੇ ਦਿਲ ਦੀਆਂ ਗੱਲਾਂ

By  Gourav Kochhar February 5th 2018 06:05 AM -- Updated: February 5th 2018 03:37 PM

ਅੱਜ ਤੋਂ 4 ਸਾਲ ਪਹਿਲਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸ਼ਾਨ ਦੇ ਇਰਾਦੇ ਲੈ ਕੇ ਆਇਆ ਇਕ ਗਬਰੂ | ਜੋ ਅੱਜ ਆਪਣੀ ਮੇਹਨਤ, ਲਗਨ ਤੇ ਇਕ ਤੋਂ ਬਾਅਦ ਇਕ ਹਿੱਟ ਗੀਤਾਂ ਨਾਲ ਸਿਰਫ਼ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਹੀ ਨਹੀਂ ਬਲਕਿ ਬਾਲੀਵੁੱਡ ਵਿਚ ਵੀ ਛਾਇਆ ਹੋਇਆ ਹੈ |

ਜੀ ਹਾਂ ਅੱਸੀ ਗੱਲ ਕਰ ਰਹੇ ਹਾਂ ਬੇਹੱਦ ਪ੍ਰਤਿਭਾਵਾਨ ਤੇ ਨਵਯੁਵਕ ਗਾਇਕ ਗੁਰੂ ਰੰਧਾਵਾ Guru Randhawa ਦੀ | ਗੁਰੂ ਰੰਧਾਵਾ ਦੀ ਆਵਾਜ਼ ਹੀ ਕੱਲੀ ਉਸ ਦੀ ਕਾਮਯਾਬੀ ਦਾ ਕਾਰਨ ਨਹੀਂ ਬਨੀ, ਬਲਕਿ ਉਸ ਦੇ ਬੋਲ ਤੇ ਉਸ ਦੀਆਂ ਰਚਨਾਵਾਂ ਨੇ ਉਸ ਨੂੰ ਸਿਤਾਰਾ ਬਣਾ ਦਿੱਤਾ | ਤੇ ਹੁਣ ਇਹ ਸਿਤਾਰਾ ਆ ਰਿਹਾ ਆਪਣੀ ਦਿਲ ਦੇ ਖਾਸ ਰਾਜ਼ ਸਾਂਝਾ ਕਰਣ ਲਈ ਪੰਜਾਬ ਦੇ ਨੰਬਰ 1 ਚੈਟ ਸ਼ੋਅ ਮਤਲਬ ਪੀ ਟੀ ਸੀ ਸ਼ੋਕੇਸ ਵਿਚ 6 ਫਰਵਰੀ ਨੂੰ ਰਾਤ 9 ਵਜੇ, ਇਸ ਕਰਕੇ ਵੇਖਣਾ ਨਾ ਭੁਲਣਾ |

https://youtu.be/KQ71ihlj15Q

Guru Randhawa

ਹਾਲ ਜੀ 'ਚ ਗੁਰੂ ਰੰਧਾਵਾ ਦੇ ਲਾਹੌਰ ਗੀਤ ਨੂੰ ਮਿਲੀ ਸੀ ਦੁਨੀਆਭਰ ਵਿਚ ਇਕ ਖ਼ਾਸ ਜਗ੍ਹਾ

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਗੀਤ 'ਲਾਹੌਰ' ਯੁਟਿਊਬ 'ਤੇ 'ਬਿਲਬੋਰਡ ਟਾਪ 25' 'ਚ ਜਗ੍ਹਾ ਬਣਾਉਣ 'ਚ ਸਫਲ ਰਿਹਾ ਹੈ। ਇਸ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਸੂਚੀ 'ਚ ਸ਼ਾਮਲ ਹੋਣਾ ਉਨ੍ਹਾਂ ਦਾ ਸੁਪਨਾ ਸੀ। ਇਸ ਹਫਤੇ ਯੂਟਿਊਬ 'ਤੇ ਇਹ ਗੀਤ ਬਿਲਬੋਰਡ ਟਾਪ 25 'ਚੋਂ 21ਵੇਂ ਸਥਾਨ 'ਤੇ ਪਹੁੰਚ ਗਿਆ। ਇਸ 'ਤੇ ਰੰਧਾਵਾ ਨੇ ਕਿਹਾ, ਬਿਲਬੋਰਡ ਸੂਚੀ 'ਚ ਸ਼ਾਮਲ ਹੋਣਾ ਮੇਰਾ ਸੁਪਨਾ ਸੀ ਤੇ ਅੱਜ ਉਹ ਦਿਨ ਹੈ। ਇਸ ਦੀ ਮੈਨੂੰ ਬਹੁਤ ਖੁਸ਼ੀ ਹੈ।

ਮੇਰੀ ਪੂਰੀ ਟੀਮ ਤੇ ਪ੍ਰਸ਼ੰਸਕ, ਜਿਨ੍ਹਾਂ ਨੂੰ 'ਲਾਹੌਰ Lahore' ਪਸੰਦ ਆਇਆ, ਬਿਲਬੋਰਡ ਵਿਸ਼ਵ ਸੂਚੀ 'ਚ ਸਾਡਾ ਪ੍ਰਵੇਸ਼ ਮਾਣ ਵਾਲੀ ਗੱਲ ਹੈ। ਮੈਂ ਹੁਣ ਸੁਪਨੇ 'ਚ ਜੀ ਰਿਹਾ ਹਾਂ। 'ਤੂੰ ਮੇਰੀ ਰਾਨੀ' ਦੇ ਗਾਇਕ ਗੁਰੂ ਰੰਧਾਵਾ Guru Randhawa ਨੇ ਕਿਹਾ, ''ਮੇਰੇ ਪੌਪ ਸਾਂਗ ਚੰਗਾ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਪੰਜਾਬੀ ਇੰਡਸਟਰੀ ਤੋਂ ਬਾਅਦ ਰੰਧਾਵਾ ਨੇ ਪਹਿਲਾਂ ਬਾਲੀਵੁੱਡ 'ਚ ਤੇ ਹੁਣ ਬਿਲਬੋਰਡ 'ਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਇਸ ਸੂਚੀ 'ਚ ਐਡ ਸ਼ੀਰਨ, ਲੁਈਸ ਫਾਂਸੀ ਤੇ ਬਰੂਨੋਮ ਮਾਰਸ ਵਰਗੇ ਕਲਾਕਾਰਾਂ ਦੇ ਨਾਂ ਸ਼ਾਮਲ ਹਨ। ਇਕ ਵਾਰ ਫਿਰ ਰੰਧਾਵਾ ਦਾ ਗੀਤ 'ਹਾਈ ਰੇਟਿਡ ਗੱਬਰੂ' ਫਿਲਮ 'ਨਵਾਬਜ਼ਾਦੇ' 'ਚ ਦਿਖਾਇਆ ਜਾਵੇਗਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਗੀਤ 'ਸੂਟ' ਬਾਲੀਵੁੱਡ ਫਿਲਮ 'ਹਿੰਦੀ ਮੀਡੀਅਮ' 'ਚ ਲਿਆ ਗਿਆ ਸੀ।

https://youtu.be/dZ0fwJojhrs

Related Post