ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਆਪਣੇ ਹਿੱਟ ਗੀਤਾਂ ਦੇ ਲਈ ਜਾਣੇ ਜਾਂਦੇ ਹਨ। ਹੁਣ ਗੁਰੂ ਰੰਧਾਵਾ ਆਪਣੇ ਨਵੇਂ ਗੀਤ 'ਪੰਜਾਬੀਆਂ ਦੀ ਧੀ' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਗੀਤ ਵਿੱਚ ਉਨ੍ਹਾਂ ਦੇ ਨਾਲ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਵੀ ਨਜ਼ਰ ਆਵੇਗੀ। ਗੁਰੂ ਦੇ ਫੈਨਜ਼ ਉਨ੍ਹਾਂ ਦੇ ਇਸ ਵੀਡੀਓ ਗੀਤ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
ਇਸ ਗੀਤ ਦਾ ਅਨੋਖਾ ਪੋਸਟਰ ਅਤੇ ਬੀਟੀਐਸ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਸ ਗੀਤ ਦਾ ਟੀਜ਼ਰ ਸ਼ੇਅਰ ਕੀਤਾ ਹੈ। ਇਸ ਗੀਤ ਰੈਪ ਬੋਹੇਮਿਆ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ ਤੇ ਗੀਤ ਦੇ ਟੀਜ਼ਰ ਵਿੱਚ ਉਹ ਵੀ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਕਿ ਗੁਰੂ ਰੰਧਾਵਾ, ਨੀਰੂ ਬਾਜਵਾ ਤੇ ਬੋਹਮਿਆ ਇੱਕਠੇ ਕੋਈ ਗੀਤ ਕਰ ਰਹੇ ਹਨ।
ਇਸ ਗੀਤ ਦੇ ਬੋਲ ਖ਼ੁਦ ਗੁਰੂ ਰੰਧਾਵਾ ਨੇ ਲਿਖੇ ਹਨ ਤੇ ਇਸ ਨੂੰ ਗਾਇਆ ਵੀ ਖ਼ੁਦ ਹੀ ਹੈ। ਗੁਰੂ ਰੰਧਾਵਾ ਦੇ ਨਾਲ ਇਸ ਗੀਤ ਵਿੱਚ ਬੋਹੋਮਿਆ ਨੇ ਰੈਪ ਦਾ ਹਿੱਸਾ ਗਾਇਆ ਹੈ। ਇਸ ਗੀਤ ਦਾ ਸੰਗੀਤ ਪ੍ਰੀਤ ਹੁੰਦਲ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਨੂੰ ਰੂਪਨ ਬੱਲ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਨੂੰ ਮਸ਼ਹੂਰ ਮਿਊਜ਼ਿਕ ਕੰਪਨੀ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।
ਹੋਰ ਪੜ੍ਹੋ : ਤਰਸੇਮ ਜੱਸੜ ਨੇ ਆਪਣੀ ਅਗਲੀ ਪੰਜਾਬੀ ਫ਼ਿਲਮ 'ਮੇਰਾ ਲੌਂਗ ਗਵਾਚਾ' ਦਾ ਕੀਤਾ ਐਲਾਨ
ਇਸ ਗੀਤ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝਾ ਕਰਦੇ ਹੋਏ, ਨੀਰੂ ਬਾਜਵਾ ਨੇ ਆਪਣਾ ਉਤਸ਼ਾਹ ਜ਼ਾਹਿਰ ਕੀਤਾ ਅਤੇ ਕਿਹਾ, "#Punjabiyan Di Dhee ਇੱਥੇ ਤੁਹਾਨੂੰ ਯਾਦ ਦਿਵਾਉਣ ਲਈ ਹੈ ਕਿ ਆਖਰੀ ਡਾਂਸਿੰਗ ਬੀਟਸ ਤੁਹਾਡੇ ਲਈ ਆਉਣ ਵਾਲੇ ਹਨ! ਟੀਜ਼ਰ ਆਊਟ ਹੋ ਗਿਆ ਹੈ। ਹੁਣੇ ਟਿਊਨ ਇਨ ਕਰੋ।"
ਪੰਜਾਬੀਆਂ ਦੀ ਧੀ ਗੀਤ ਟੀ-ਸੀਰੀਜ਼ ਦੇ ਤਹਿਤ 3 ਮਾਰਚ ਨੂੰ ਰਿਲੀਜ਼ ਹੋਵੇਗਾ। ਗੁਰੂ ਰੰਧਾਵਾ ਅਤੇ ਨੀਰੂ ਬਾਜਵਾ ਇਸ ਗੀਤ ਨਾਲ ਪਹਿਲੀ ਵਾਰ ਇਕੱਠੇ ਆ ਰਹੇ ਹਨ ਅਤੇ ਯਕੀਨਨ ਫੈਨਜ਼ ਇਸ ਗੀਤ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram
A post shared by Guru Randhawa (@gururandhawa)