‘ਗੁਰੂ ਨਾਨਕ ਦੇ ਖੇਤਾਂ ‘ਚੋਂ ਬਰਕਤ ਨਹੀਂ ਜਾ ਸਕਦੀ’- ਦਿਲਜੀਤ ਦੋਸਾਂਝ, ਇਸ ਪੋਸਟ ‘ਤੇ ਦਰਸ਼ਕ ਤੇ ਪੰਜਾਬੀ ਗਾਇਕ ‘ਵਾਹਿਗੁਰੂ ਜੀ’ ਲਿਖ ਕੇ ਕਿਸਾਨਾਂ ਦੇ ਹੱਕ ਲਈ ਦੇ ਰਹੇ ਨੇ ਆਪਣਾ ਸਮਰਥਨ

By  Lajwinder kaur September 25th 2020 01:15 PM

ਜੇ ਇਤਿਹਾਸ ‘ਚ ਝਾਤੀ ਮਾਰੀਏ ਤਾਂ ਪੰਜਾਬੀਆਂ ਨੇ ਹਮੇਸ਼ਾ ਹੀ ਜ਼ੁਲਮਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ । ਦੇਸ਼ ਦੀ ਆਜ਼ਾਦੀ ਸਮੇਂ ਵੀ ਪੰਜਾਬੀਆਂ ਨੇ ਵੱਧ ਚੜ੍ਹ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ‘ਚ ਯੋਗਦਾਨ ਪਾਇਆ ਹੈ । ਪਰ ਇੱਕ ਵਾਰ ਫਿਰ ਸਾਰਾ ਪੰਜਾਬ ਇਕੱਠਾ ਹੋਇਆ ਹੈ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ਼ ।diljt dosanjh

ਹੋਰ ਪੜ੍ਹੋ : ਕਿਸਾਨਾਂ ਦੇ ਹੱਕ 'ਚ ਜੈਜ਼ੀ ਬੀ ਹੋਏ LIVE, ਆਖਿਆ-‘ਇਹ ਸਮਾਂ ਜਾਤਾਂ ਪਾਤਾਂ ਤੋਂ ਉਪਰ ਉੱਠ ਕੇ ਆਪਣੇ ਹੱਕ ਲੈਣ ਦਾ’

ਦਿਲਜੀਤ ਦੋਸਾਂਝ ਨੇ ਵੀ ਆਪਣੀ ਇੰਸਟਾਗ੍ਰਾਮ ਅਕਾਉਂਟ ‘ਤੇ ਬਾਬਾ ਨਾਨਕ ਜੀ ਲਈ ਖ਼ਾਸ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਗੁਰੂ ਨਾਨਕ ਦੇ ਖੇਤਾਂ ‘ਚੋਂ ਬਰਕਤ ਨਹੀਂ ਜਾ ਸਕਦੀ’ ।

diljit dosanjh shared guru nanak dev thoughts

ਗੁਰੂ ਨਾਨਕ ਦੇਵ ਜੀ ਨੇ ਖੁਦ ਕਿਰਤ ਕਰਨ ਤੇ ਹੱਕ ਦੀ ਕਮਾਈ ਕਰਨ ਦਾ ਸੁਨੇਹਾ ਦਿੱਤਾ ਹੈ । ਜਿਸ ਕਰਕੇ ਗੁਰੂ ਸਾਹਿਬ ਖੁਦ ਵੀ ਖੇਤਾਂ ‘ਚ ਹੱਲ ਚਲਾ ਕੇ ਖੇਤੀ ਕਰਦੇ ਸਨ । ਇਸੇ ਲਈ ਪੰਜਾਬ ਦਾ ਬਹੁਤ ਵੱਡਾ ਵਰਗ ਖੇਤੀ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ ।

ਦਿਲਜੀਤ ਦੋਸਾਂਝ ਦੀ ਇਸ ਪੋਸਟ ਉੱਤੇ ਪੰਜਾਬੀ ਗਾਇਕ ਐਮੀ ਵਿਰਕ ਤੋਂ ਲੈ ਕੇ ਪ੍ਰਸ਼ੰਸਕਾਂ ਨੇ ਵੀ ਕਮੈਂਟਾਂ ‘ਚ ਵਾਹਿਗੁਰੂ ਜੀ ਲਿਖ ਕੇ ਕਿਸਾਨਾਂ ਦੇ ਇਸ ਅੰਦੋਲਨ ਦੀ ਕਾਮਯਾਬੀ ਲਈ ਪ੍ਰਾਥਨਾ ਕਰ ਰਹੇ ਹਨ ।

diljit dosanjh raise his voice for farmer

ਅੱਜ ਪੰਜਾਬ ਦੇ ਵੱਖ-ਵੱਖ ਥਾਵਾਂ ਉਹ ਸ਼ਾਂਤਮਈ ਢੰਗ ਦੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਧਰਨੇ ਹੋ ਰਹੇ ਨੇ । ਜਿਸ ਕਿਸਾਨਾਂ ਦੇ ਨਾਲ ਪੰਜਾਬੀ ਕਲਾਕਾਰ ਵੀ ਆਪਣਾ ਸਹਿਯੋਗ ਦੇ ਰਹੇ ਨੇ ।

 

Related Post