ਰੂਸ ਯੂਕਰੇਨ ਸੰਕਟ ਦੌਰਾਨ ਟਰੇਨ ‘ਚ ਲਗਾਇਆ ਗਿਆ ਗੁਰੂ ਕਾ ਲੰਗਰ, ਖਾਲਸਾ ਏਡ ਨੇ ਸਾਂਝਾ ਕੀਤਾ ਵੀਡੀਓ

By  Shaminder February 28th 2022 02:28 PM

ਰੂਸ ਯੂਕਰੇਨ ਯੁੱਧ (Russia-Ukraine crisis)  ਦੇ ਦੌਰਾਨ ਦੁਨੀਆ ਭਰ ‘ਚ ਹਾਲਾਤ ਵਿਗੜ ਰਹੇ ਹਨ ।ਯੂਕਰੇਨ ਸੰਕਟ ਦੇ ਦੌਰਾਨ ਲੋਕਾਂ ਦੀ ਮਦਦ ਦੇ ਲਈ ਖਾਲਸਾ ਏਡ (Khalsa Aid) ਅੱਗੇ ਆਈ ਹੈ । ਇਸ ਸੰਕਟ ਦੇ ਦੌਰਾਨ ਯੂਕਰੇਨ ਦੀ ਰੇਲ ਗੱਡੀ ‘ਚ ਗੁਰੂ ਕਾ ਲੰਗਰ (Langar) ਲਗਾਇਆ ਗਿਆ । ਇਸ ਦੌਰਾਨ ਯੂਕਰੇਨ ਦੇ ਪੂਰਬ ਤੋਂ ਪੱਛਮ ਵੱਲ ਪੋਲੈਂਡ ਦੀ ਯਾਤਰਾ ਕਰ ਰਹੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਦਾ ਇੱਕ ਵੀਡੀਓ ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਮੁਸੀਬਤ ‘ਚ ਫਸੇ ਇਨ੍ਹਾਂ ਯਾਤਰੀਆਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ ।

Khalsa Aid,,, image From instagram

ਹੋਰ ਪੜ੍ਹੋ : ਗੁਰਨਾਮ ਭੁੱਲਰ ਦੀ ਆਵਾਜ਼ ‘ਚ ਨਵਾਂ ਗੀਤ ‘ਤਾਰਿਆਂ ਤੋਂ ਪਾਰ’ ਰਿਲੀਜ਼

ਹਰ ਕੋਈ ਖਾਲਸਾ ਏਡ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਿਹਾ ਹੈ । ਖਾਲਸਾ ਏਡ ਨੇ ਜਿੱਥੇ ਲੋੜਵੰਦ ਲੋਕਾਂ ਦੀ ਮਦਦ ਦੇ ਲਈ ਲੰਗਰ ਲਗਾਇਆ ਹੋਇਆ ਹੈ । ਉੱਥੇ ਹੀ ਮੁਸੀਬਤ ‘ਚ ਫਸੇ ਲੋਕਾਂ ਦੇ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ । ਜਿਸ ‘ਤੇ ਸੰਪਰਕ ਕਰਕੇ ਤੁਸੀਂ ਵੀ ਆਪਣੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾ ਸਕਦੇ ਹੋ ।

Langar sewa image From instagram

ਦੱਸ ਦਈਏ ਕਿ ਖਾਲਸਾ ਏਡ ਵੱਲੋਂ ਜਦੋਂ ਵੀ ਦੁਨੀਆ ‘ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਸੰਸਥਾ ਸਭ ਤੋਂ ਪਹਿਲਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਹੈ । ਬੀਤੇ ਸਾਲ ਕਿਸਾਨ ਅੰਦੋਲਨ ਦੇ ਦੌਰਾਨ ਵੀ ਖਾਲਸਾ ਏਡ ਕਿਸਾਨਾਂ ਦੀ ਮਦਦ ਦੇ ਲਈ ਅੱਗੇ ਆਈ ਸੀ । ਇਸ ਦੌਰਾਨ ਖਾਲਸਾ ਏਡ ਦੇ ਵਲੰਟੀਅਰ ਪਹਿਲੇ ਦਿਨ ਤੋਂ ਕਿਸਾਨਾਂ ਦੀ ਸੇਵਾ ‘ਚ ਜੁਟ ਗਏ ਸਨ ਅਤੇ ਅਖੀਰਲੇ ਦਿਨ ਤੱਕ ਕਿਸਾਨਾਂ ਦੀ ਸੇਵਾ ‘ਚ ਜੁਟੇ ਰਹੇ ਸਨ । ਦੁਨੀਆ ‘ਚ ਕਿਤੇ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਖਾਲਸਾ ਏਡ ਦੇ ਵਲੰਟੀਅਰ ਸਭ ਤੋਂ ਪਹਿਲਾਂ ਮਦਦ ਦੇ ਲਈ ਪਹੁੰਚਦੇ ਹਨ ।

 

View this post on Instagram

 

A post shared by Khalsa Aid India (@khalsaaid_india)

Related Post