ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਸ਼ੇਅਰ ਕੀਤੀ ਅਨਿਲ ਕਪੂਰ ਨਾਲ ਜੁੜੀ ਇੱਕ ਯਾਦ

By  Lajwinder kaur July 7th 2020 03:43 PM
ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਸ਼ੇਅਰ ਕੀਤੀ ਅਨਿਲ ਕਪੂਰ ਨਾਲ ਜੁੜੀ ਇੱਕ ਯਾਦ

ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ । ਇਸ ਫੋਟੋ ‘ਚ ਉਨ੍ਹਾਂ ਦੇ ਨਾਲ ਬਾਲੀਵੁੱਡ ਦੇ ਅਦਾਕਾਰ ਅਨਿਲ ਕਪੂਰ ਦਿਖਾਈ ਦੇ ਰਹੇ ਨੇ ।

ਇਹ ਫੋਟੋ ਸਾਲ 2008 ‘ਚ ਆਈ ਹਿੰਦੀ ਫ਼ਿਲਮ ਰੇਸ ‘ਚੋਂ ਹੈ । ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ ਨੇ ਵਿਦੇਸ਼ੀ ਪੁਲਿਸ ਕੋਪ ਦਾ ਕਿਰਦਾਰ ਨਿਭਾਇਆ ਸੀ । ਫੋਟੋ ਨੂੰ ਸ਼ੇਅਰ ਕਰਦੇ ਹੋਏ ਘੁੱਗੀ ਨੇ ਲਿਖਿਆ ਹੈ, ‘ਰੇਸ ਇੱਕ ਦੀ ਇੱਕ ਤਸਵੀਰ, ਸਾਊਥ ਅਫਰੀਕਾ ਸ਼ੂਟ ਹੋਈ ਸੀ’ ।

ਜੇ ਗੱਲ ਕਰੀਏ ਗੁਰਪ੍ਰੀਤ ਘੁੱਗੀ ਦੀ ਤਾਂ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ । ਪਿਛਲੇ ਸਾਲ ਆਈ ‘ਅਰਦਾਸ ਕਰਾਂ’ ਫ਼ਿਲਮ ‘ਚ ਨਿਭਾਏ ਕਿਰਦਾਰ ਦੇ ਲਈ ਗੁਰਪ੍ਰੀਤ ਘੁੱਗੀ ਨੂੰ ਪੀਟੀਸੀ ਪੰਜਾਬੀ ਬੈਸਟ ਐਕਟਰ ਦਾ ਅਵਾਰਡ ਵੀ ਮਿਲਿਆ ਹੈ ।

Related Post