ਪਿੰਡ ਖੋਖਰ ਫੌਜੀਆਂ ਦੇ ਜੰਮਪਲ ਗੁਰਪ੍ਰੀਤ ਘੁੱਗੀ ਨੇ ਦੂਰਦਰਸ਼ਨ ਜਲੰਧਰ ਦੇ ਇਸ ਪ੍ਰੋਗਰਾਮ ਤੋਂ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ, ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

By  Shaminder July 19th 2022 11:08 AM -- Updated: July 19th 2022 11:52 AM

ਉੱਘੇ ਹਾਸਰਸ ਕਲਾਕਾਰ ਅਤੇ ਬਿਹਤਰੀਨ ਅਦਾਕਾਰ ਗੁਰਪ੍ਰੀਤ ਘੁੱਗੀ (Gurpreet Ghuggi)  (Birthday)  ਦਾ ਪੂਰਾ ਨਾਂਅ ਗੁਰਪ੍ਰੀਤ ਸਿੰਘ ਵੜੈਚ ਹੈ ਅਤੇ ਉਹ ਮਾਝੇ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਫ਼ੌਜੀਆਂ ਦੇ ਜੰਮਪਲ਼ ਹਨ। ਘੁੱਗੀ ਦੀ ਕਲਾਕਾਰੀ ਦੀ ਸ਼ੁਰੂਆਤ ਥੀਏਟਰ ਤੋਂ ਹੋਈ, ਅਤੇ ਥੀਏਟਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਰੌਣਕ ਮੇਲਾ, ਕਾਮੇਡੀ ਕੈਸਟਾਂ ਮੇਰੀ ਵਹੁਟੀ ਦਾ ਵਿਆਹ, ਘੁੱਗੀ-ਛੂ ਮੰਤਰ ਤੋਂ ਲੰਘਦਾ ਹੋਇਆ ਪਹਿਲਾਂ ਪਾਲੀਵੁੱਡ ਅਤੇ ਫ਼ੇਰ ਬਾਲੀਵੁੱਡ ਦੀਆਂ ਫ਼ਿਲਮਾਂ ਤੱਕ ਪਹੁੰਚ ਚੁੱਕਿਆ ਹੈ।

gurpreet ghuggi image From instagram

ਹੋਰ ਪੜ੍ਹੋ : ‘ਮੂਸੇਵਾਲਾ ਨੇ ਦੱਸਿਆ ਸੀ ਕਿ ਕੈਨੇਡਾ ਛੱਡ ਕੇ ਪਿੰਡ ਆ ਕੇ ਵੀ ਰਿਹਾ ਜਾ ਸਕਦਾ ਹੈ’-ਗੁਰਪ੍ਰੀਤ ਘੁੱਗੀ

ਇਸ ਪੜਾਅ ਦਰ ਪੜਾਅ ਕਾਮਯਾਬੀ ਦਾ ਸਿਹਰਾ ਘੁੱਗੀ ਦੀ ਕਲਾ ਪ੍ਰਤੀ ਲਗਨ, ਕਿਰਦਾਰ ਪ੍ਰਤੀ ਨੇੜਤਾ, ਆਪਣੇ ਕੰਮ ਪ੍ਰਤੀ ਇਮਾਨਦਾਰੀ ਅਤੇ ਸੁਹਿਰਦਤਾ ਨੂੰ ਜਾਂਦਾ ਹੈ। ਪੰਜਾਬੀ ਫ਼ਿਲਮ ਉਦਯੋਗ 'ਚ ਅੱਜ ਘੁੱਗੀ ਦਾ ਨਾਂਅ ਐਨਾ ਵੱਡਾ ਹੋ ਗਿਆ ਹੈ ਕਿ ਉਸ ਦੀ ਗਿਣਤੀ ਉਹਨਾਂ ਕਲਾਕਾਰਾਂ ਵਿੱਚ ਹੁੰਦੀ ਹੈ ਕਿ ਜਿਹਨਾਂ ਬਿਨਾਂ ਪੰਜਾਬੀ ਫ਼ਿਲਮ ਮੁਕੰਮਲ ਨਹੀਂ ਮੰਨੀ ਜਾ ਸਕਦੀ।

gurpreet ghuggi image From instagram

ਹੋਰ ਪੜ੍ਹੋ : ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਗੁਰਪ੍ਰੀਤ ਘੁੱਗੀ ਨੇ ਸਮੇਂ ਦੀਆਂ ਸਰਕਾਰਾਂ ਨੂੰ ਪਾਈਆਂ ਲਾਹਣਤਾਂ

ਕਾਮੇਡੀਅਨ ਵਜੋਂ ਸ਼ੁਰੂਆਤ ਕਰਨ ਵਾਲੇ ਗੁਰਪ੍ਰੀਤ ਘੁੱਗੀ ਨੇ ਅਰਦਾਸ ਫ਼ਿਲਮ 'ਚ ਗੰਭੀਰ ਭੂਮਿਕਾ ਵੀ ਬਾਖ਼ੂਬੀ ਨਿਭਾਈ ਅਤੇ ਉਸ ਲਈ ਫ਼ਿਲਮ ਫ਼ੇਅਰ ਐਵਾਰਡ ਵੀ ਜਿੱਤਿਆ।'ਜੀਜਾ ਜੀ', 'ਅਸਾਂ ਨੂੰ ਮਾਣ ਵਤਨਾਂ ਦਾ', 'ਦਿਲ ਆਪਣਾ ਪੰਜਾਬੀ', 'ਮਿੱਟੀ ਵਾਜਾਂ ਮਾਰਦੀ', 'ਲੱਕੀ ਦੀ ਅਨਲੱਕੀ ਸਟੋਰੀ', 'ਅਰਦਾਸ', 'ਮੁੰਡੇ ਯੂ.ਕੇ. ਦੇ', 'ਕੈਰੀ ਆਨ ਜੱਟਾ' ਵਰਗੀਆਂ ਫ਼ਿਲਮਾਂ ਦੀ ਸੂਚੀ ਬੜੀ ਲੰਮੀ ਹੈ ਜਿਹਨਾਂ ਵਿੱਚ ਵੱਖੋ-ਵੱਖ ਕਿਸਮ ਦੇ ਕਿਰਦਾਰ ਨਿਭਾ ਕੇ ਗੁਰਪ੍ਰੀਤ ਘੁੱਗੀ ਨੇ ਦਰਸ਼ਕਾਂ ਨੂੰ ਕੀਲਿਆ।

gurpreet ghuggi , image From instagram

ਇਹਨਾਂ ਤੋਂ ਇਲਾਵਾ 'ਖਿਲਾੜੀ 786', 'ਨਮਸਤੇ ਲੰਡਨ', ਸਿੰਘ ਇਜ਼ ਬਲਿੰਗ' ਵਰਗੀਆਂ ਵੱਡੀਆਂ ਬਾਲੀਵੁੱਡ ਫ਼ਿਲਮਾਂ 'ਚ ਗੁਰਪ੍ਰੀਤ ਘੁੱਗੀ ਨੇ ਆਪਣੀ ਅਦਾਕਾਰੀ ਦੀ ਛਾਪ ਛੱਡੀ।ਗੁਰਪ੍ਰੀਤ ਘੁੱਗੀ ਪੰਜਾਬ ਦੇ ਸਤਿਕਾਰਤ ਕਲਾਕਾਰ ਹੋਣ ਦੇ ਨਾਲ-ਨਾਲ ਇੱਕ ਸੰਜੀਦਾ ਅਤੇ ਚੇਤੰਨ ਇਨਸਾਨ ਅਤੇ ਜਾਗਰੂਕ ਪੰਜਾਬੀ ਵੀ ਹਨ।

 

View this post on Instagram

 

A post shared by Gurpreet Ghuggi (@ghuggigurpreet)

ਉਹਨਾਂ ਦੇ ਸੰਬੋਧਨ ਅਤੇ ਇੰਟਰਵਿਊ ਆਦਿ ਵਿੱਚ ਬੋਲੇ ਸ਼ਬਦ ਹਰ ਕਿਸੇ ਨੂੰ ਝੰਜੋੜਨ ਦੀ ਕਾਬਲੀਅਤ ਰੱਖਦੇ ਹਨ, ਅਤੇ ਇਹ ਗੁਣ ਗੁਰਪ੍ਰੀਤ ਘੁੱਗੀ ਦੀ ਸ਼ਖ਼ਸੀਅਤ ਨੂੰ ਉਭਾਰਦੇ ਹਨ।ਹਰ ਕਿਸਮ ਦੇ ਕਿਰਦਾਰ ਨੂੰ ਜਿਉਣ ਵਾਲੇ ਉਮਦਾ ਅਦਾਕਾਰ, ਗੁਰਪ੍ਰੀਤ ਘੁੱਗੀ ਦੇ ਜਨਮਦਿਨ ਦੀਆਂ, ਉਹਨਾਂ ਨੂੰ ਅਤੇ ਉਹਨਾਂ ਨੂੰ ਚਾਹੁਣ ਵਾਲਿਆਂ ਨੂੰ ਬਹੁਤ ਮੁਬਾਰਕਾਂ।

Related Post