ਭੇਸ ਬਦਲ ਕੇ ਗੁਰਨਾਮ ਚਡੂਨੀ ਪਹੁੰਚੇ ਲਖੀਮਪੁਰ ਖੀਰੀ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਪ੍ਰਗਟ, ਚਡੂਨੀ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਮਾਰ ਰਹੀ ਹੈ ਛਾਪੇ

By  Rupinder Kaler October 7th 2021 03:43 PM

ਲਖੀਮਪੁਰ ਖੀਰੀ (lakhimpur kheri ) ਦੀ ਘਟਨਾ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਇਸ ਘਟਨਾ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਹਰ ਕੋਈ ਦੁੱਖ ਪ੍ਰਗਟ ਕਰਨ ਲਈ ਲਖੀਮਪੁਰ ਪਹੁੰਚ ਰਿਹਾ ਹੈ । ਪਰ ਉਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਇਹਨਾਂ ਲੋਕਾਂ ਨੂੰ ਲਖੀਮਪੁਰ (lakhimpur kheri )  ਜਾਣ ਤੋਂ ਰੋਕ ਰਹੀ ਹੈ ਤਾਂ ਜੋ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ ਤੇ ਉਹਨਾਂ ਲੋਕਾਂ ਨੂੰ ਬਚਾਇਆ ਜਾ ਸਕੇ ਜਿਹੜੇ ਇਸ ਘਟਨਾ ਲਈ ਜ਼ਿੰਮੇਵਾਰ ਹਨ ।

Khiri pp-min

ਹੋਰ ਪੜ੍ਹੋ :

ਗਿੱਪੀ ਗਰੇਵਾਲ ਦੇ ਗਾਣੇ ‘ਅੰਗਰੇਜ਼ੀ ਬੀਟ’ ਪਿੱਛੇ ਹੈ ਦਿਲਚਸਪ ਕਹਾਣੀ, ਤੁਹਾਡੇ ਦਿਲ ਨੂੰ ਵੀ ਛੂਹ ਜਾਵੇਗੀ ਕਹਾਣੀ

ਪਰ ਕਿਸਾਨ ਆਗੂ ਗੁਰਨਾਮ ਚਡੂਨੀ (gurnam singh chaduni) ਅੱਧੀ ਰਾਤ ਨੂੰ ਭੇਸ ਬਦਲ ਕੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੀ ਘਟਨਾ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਪੀੜਤ ਪਰਿਵਾਰਾਂ ਨਾਲ ਮੁਲਾਕਾਤ ਤੋਂ ਬਾਅਦ ਕਿਸਾਨ ਆਗੂ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਅਪਣੇ ਸਮਰਥਕਾਂ ਨੂੰ ਦੱਸਿਆ ਕਿ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਸੀ, ਇਸ ਤੋਂ ਬਾਅਦ ਉਹ ਲੁਕਦੇ ਲੁਕਾਉਂਦੇ ਹੋਏ ਲਖੀਮਪੁਰ ਪਹੁੰਚੇ।

ਕਿਸਾਨ ਆਗੂ ਨੇ ਦੱਸਿਆ ਕਿ ਉਹ ਬਿਲਕੁਲ ਠੀਕ ਅਤੇ ਸੁਰੱਖਿਅਤ ਹਨ। ਦੱਸ ਦਈਏ ਕਿ ਕਿਸਾਨ ਆਗੂ ਨੂੰ ਲੱਭਣ ਲਈ ਯੂਪੀ ਪੁਲਿਸ ਗੁਰਨਾਮ ਸਿੰਘ ਚੜੂਨੀ ਦੀ ਫੋਟੋ ਲੈ ਕੇ ਥਾਂ-ਥਾਂ ’ਤੇ ਛਾਪੇਮਾਰੀ ਕਰ ਰਹੀ ਸੀ। ਇਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ਵਿਚ ਦੇਖਿਆ ਗਿਆ ਕਿ ਪੁਲਿਸ ਨੇ ਕਿਸਾਨ ਆਗੂ ਦੇ ਭੁਲੇਖੇ ਕਿਸੇ ਹੋਰ ਕਿਸਾਨ ਨੂੰ ਹੀ ਗ੍ਰਿਫ਼ਤਾਰ ਕਰ ਲਿਆ ।

Related Post