ਗੁਰਨਾਮ ਭੁੱਲਰ ਸੋਨਮ ਬਾਜਵਾ ਜਾਂ ਤਾਨੀਆ 'ਚੋਂ ਕਿਸ ਨਾਲ ਕਰ ਰਹੇ ਨੇ 'ਇਸ਼ਕ ਦੀਆਂ ਸ਼ੁਰੂਆਤਾਂ', ਦੇਖੋ ਵੀਡੀਓ

ਗੁਰਨਾਮ ਭੁੱਲਰ ਸੋਨਮ ਬਾਜਵਾ ਜਾਂ ਤਾਨੀਆ 'ਚੋਂ ਕਿਸ ਨਾਲ ਕਰ ਰਹੇ ਨੇ 'ਇਸ਼ਕ ਦੀਆਂ ਸ਼ੁਰੂਆਤਾਂ', ਦੇਖੋ ਵੀਡੀਓ : ਗੁਰਨਾਮ ਬੁੱਲਰ ਅਤੇ ਸੋਨਮ ਬਾਜਵਾ ਦੀ ਮੱਚ ਅਵੇਟਡ ਫਿਲਮ ਗੁੱਡੀਆਂ ਪਟੋਲੇ ਅੱਜ (8 ਮਾਰਚ) ਰਿਲੀਜ਼ ਹੋ ਚੁੱਕੀ ਹੈ। ਫਿਲਮ ਦੇ ਸਾਰੇ ਹੀ ਗਾਣਿਆਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਪਰ ਰਿਲੀਜ਼ ਦੇ ਇੱਕ ਦਿਨ ਪਹਿਲਾਂ ਗੁਰਨਾਮ ਭੁੱਲਰ ਦੀ ਆਵਾਜ਼ 'ਚ ਇੱਕ ਹੋਰ ਰੋਮੈਂਟਿਕ ਗੀਤ ਰਿਲੀਜ਼ ਕਰਕੇ ਦਰਸ਼ਕਾਂ ਨੂੰ ਤੋਹਫ਼ਾ ਦੇ ਦਿੱਤਾ ਗਿਆ ਹੈ। ਗਾਣੇ ਦਾ ਨਾਮ ਹੈ 'ਇਸ਼ਕ ਦੀਆਂ ਸ਼ੁਰੂਆਤਾਂ' ਜਿਸ ਨੂੰ ਗੁਰਨਾਮ ਭੁੱਲਰ ਨੇ ਆਪਣੀ ਪਿਆਰੀ ਜਿਹੀ ਆਵਾਜ਼ ਨਾਲ ਬੜਾ ਹੀ ਖੂਬਸੂਰਤ ਗਾਇਆ ਹੈ।
ਗੀਤ 'ਚ ਗੁਰਨਾਮ ਭੁੱਲਰ ਸੋਨਮ ਬਾਜਵਾ ਤੇ ਅਦਾਕਾਰਾ ਤਾਨੀਆ ਨਾਲ ਰੋਮੈਂਸ ਕਰ ਰਹੇ ਹਨ। ਗਾਣੇ ਦਾ ਲੋਕੇਸ਼ਨ ਵੀ ਕਾਫੀ ਸ਼ਾਨਦਾਰ ਹੈ। ਹੁਣ ਗੁਰਨਾਮ ਭੁੱਲਰ ਦੀ ਜੋੜੀ ਦੋਨਾਂ 'ਚੋਂ ਕਿਸ ਨਾਲ ਬਣਦੀ ਹੈ ਇਹ ਵੇਖਣ ਲਈ ਤਾਂ ਸਿਨੇਮਾ ਘਰਾਂ ਤੱਕ ਜਾਣਾ ਹੀ ਪਵੇਗਾ। ਫਿਲਮ ‘ਚ ਜਿੱਥੇ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਲੀਡ ਰੋਲ ਨਿਭਾ ਰਹੇ ਹਨ, ਉੱਥੇ ਹੀ ਤਾਨੀਆ ਅਤੇ ਨਿਰਮਲ ਰਿਸ਼ੀ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।
ਹੋਰ ਵੇਖੋ : ਰਵਿੰਦਰ ਗਰੇਵਾਲ ਹੁਣ ਦੱਸਣਗੇ '15 ਲੱਖ ਕਦੋਂ ਆਉਗਾ', ਫਿਲਮ ਦੀ ਪਹਿਲੀ ਝਲਕ ਕੀਤੀ ਸਾਂਝੀ
View this post on Instagram
From take 1 to #8thMarch #GuddiyanPatole
ਫਿਲਮ ਗੁੱਡੀਆਂ ਪਟੋਲੇ ਵਿਜੇ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤੀ ਗਈ ਹੈ। ਫਿਲਮ ਦੀ ਕਹਾਣੀ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਹੈ। ਫਿਲਮ ਨੂੰ ਭਗਵੰਤ ਵਿਰਕ ਅਤੇ ਨਵ ਵਿਰਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਹੁਣ ਪਰਦੇ 'ਤੇ ਗੁਰਨਾਮ ਭੁੱਲਰ ਕਿਸ ਨਾਲ ਇਸ਼ਕ ਦੀਆਂ ਸ਼ੁਰੂਆਤਾਂ ਕਰਦੇ ਹਨ ਅਤੇ ਦਰਸ਼ਕ ਫਿਲਮ ਨੂੰ ਕਿੰਨ੍ਹਾਂ ਕੁ ਪਿਆਰ ਦਿੰਦੇ ਨੇ ਇਹ ਕੁਝ ਹੀ ਸਮੇਂ 'ਚ ਸਾਹਮਣੇ ਆ ਜਾਵੇਗਾ।