ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ 'ਮੁਹੱਬਤ' ਆ ਰਹੀ ਹੈ ਲੋਕਾਂ ਨੂੰ ਪਸੰਦ, ਦੇਖੋ ਵੀਡੀਓ
ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ 'ਮੁਹੱਬਤ' ਆ ਰਹੀ ਹੈ ਲੋਕਾਂ ਨੂੰ ਪਸੰਦ, ਦੇਖੋ ਵੀਡੀਓ : ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਸਟਾਰਰ ਫਿਲਮ ਗੁੱਡੀਆਂ ਪਟੋਲੇ ਦਾ ਦੂਸਰਾ ਗਾਣਾ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਦਾ ਨਾਮ ਹੈ 'ਮੁਹੱਬਤ'। ਜੀ ਹਾਂ ਜਿਹੋ ਜਿਹਾ ਗਾਣੇ ਦਾ ਨਾਮ ਹੈ ਗਾਣਾ ਹੈ ਵੀ ਉਦਾਂ ਦਾ ਹੀ। ਇਹ ਗਾਣਾ ਰੋਮੈਂਟਿਕ ਗੀਤ ਹੈ ਜਿਸ 'ਚ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਦੀ ਖੂਬਸੂਰਤ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਮੁਹੱਬਤ ਗਾਣੇ ਨੂੰ ਗੁਰਨਾਮ ਭੁੱਲਰ ਨੇ ਖੁਦ ਗਾਇਆ ਹੈ ਅਤੇ ਬੜਾ ਹੀ ਸ਼ਾਨਦਾਰ ਗਾਇਆ ਹੈ।
ਗਾਣੇ ਦੇ ਬੋਲ ਹਰਿੰਦਰ ਕੌਰ ਨੇ ਲਿਖੇ ਹਨ ਅਤੇ ਸੰਗੀਤ ਦਿੱਤਾ ਹੈ ਵੀ ਰੈਕਸ ਮਿਊਜ਼ਿਕ ਹੋਰਾਂ ਨੇ। ਗਾਣੇ ਨੂੰ ਕੁਝ ਹੀ ਘੰਟਿਆਂ 'ਚ 10 ਲੱਖ ਦੇ ਕਰੀਬ ਯੂ ਟਿਊਬ 'ਤੇ ਦੇਖਿਆ ਜਾ ਚੁੱਕਿਆ ਹੈ। ਫ਼ਿਲਮ 'ਗੁੱਡੀਆਂ ਪਟੋਲੇ' 8 ਮਾਰਚ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਲੀਡ ਰੋਲ ਨਿਭਾ ਰਹੇ ਹਨ। ਉੱਥੇ ਹੀ ਤਾਨੀਆ, ਨਿਰਮਲ ਰਿਸ਼ੀ ਅਤੇ ਗੁਰਪ੍ਰੀਤ ਭੰਗੂ ਵੀ ਅਹਿਮ ਰੋਲ ਨਿਭਾ ਰਹੇ ਹਨ।
ਹੋਰ ਵੇਖੋ : ਗੁਰਨਾਮ ਭੁੱਲਰ ਦਾ ਸੁਪਨਾ ਹੋਇਆ ਪੂਰਾ, ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਖਾਸ ਸੰਦੇਸ਼
View this post on Instagram
ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦੇ ਟਾਈਟਲ ਟਰੈਕ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ। ਫਿਲਮ ਗੁੱਡੀਆਂ ਪਟੋਲੇ ਦੀ ਕਹਾਣੀ ਅਤੇ ਸਕਰੀਨ ਪਲੇ ਜਗਦੀਪ ਸਿੱਧੂ ਵੱਲੋਂ ਲਿਖਿਆ ਗਿਆ ਹੈ। ਦੇਖਣਾ ਹੋਵੇਗਾ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਿੰਨਾ ਕੁ ਪਸੰਦ ਕੀਤਾ ਜਾਂਦਾ ਹੈ।