ਲਓ ਜੀ, ਗੁੱਡੀਆਂ ਪਟੋਲੇ ਦਾ ਟਰੇਲਰ ਸਰੋਤਿਆਂ ਦੇ ਰੂਬਰੂ ਹੋ ਚੁੱਕਿਆ ਹੈ। ਗੁੱਡੀਆਂ ਪਟੋਲੇ ਪੰਜਾਬੀ ਮੂਵੀ ਹੈ ਜਿਸ ਰਾਹੀਂ ਗੁਰਨਾਮ ਭੁੱਲਰ ਪਾਲੀਵੁੱਡ ‘ਚ ਆਪਣਾ ਡੈਬਿਊ ਕਰ ਰਹੇ ਹਨ। ਇਸ ਫਿਲਮ ‘ਚ ਮੁੱਖ ਭੂਮਿਕਾ ‘ਚ ਗੁਰਨਾਮ ਭੁੱਲਰ ਤੇ ਨਾਇਕਾ ਦੀ ਭੂਮਿਕਾ ‘ਚ ਸੋਨਮ ਬਾਜਵਾ ਨਜ਼ਰ ਆਵੇਗੀ।
ਹੋਰ ਵੇਖੋ: ‘ਨਿੱਕਾ ਜ਼ੈਲਦਾਰ’ ਬਣੀ ਪਹਿਲੀ ਪੰਜਾਬੀ ਫਿਲਮ ਜਿਸ ਦਾ ਬਣ ਰਿਹਾ ਹੈ ਤੀਜਾ ਭਾਗ, ਦੇਖੋ ਤਸਵੀਰਾਂ
ਗੱਲ ਕਰਦੇ ਹਾਂ ਟਰੇਲਰ ਦੀ ਜੋ ਕਿ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਗੁੱਡੀਆਂ ਪਟੋਲੇ ਦੇ ਟਰੇਲਰ ‘ਚ ਕਾਮੇਡੀ ਦੇ ਨਾਲ ਨਾਲ ਇਮੋਸ਼ਨਲ ਪਹਿਲੂ ਵੀ ਦੇਖਣ ਨੂੰ ਮਿਲ ਰਿਹਾ ਹੈ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਗੁਰਨਾਮ ਭੁੱਲਰ ਪਿੰਡ ਦਾ ਗੱਭਰੂ ਹੈ ਤੇ ਸੋਨਮ ਬਾਜਵਾ ਆਪਣੀ ਭੈਣ ਦੇ ਨਾਲ ਕਾਨੈਡਾ ਤੋਂ ਪੰਜਾਬ ਆਪਣੇ ਨਾਨਕੇ ਘਰ ਆਈ ਹੈ। ਟਰੇਲਰ ‘ਚ ਰਿਸ਼ਤਿਆਂ ‘ਚ ਉਲਝੀ ਕਹਾਣੀ ਨੂੰ ਸਸਪੈਂਸ ‘ਚ ਰੱਖਿਆ ਗਿਆ ਹੈ, ਜਿਸ ਨਾਲ ਦਰਸ਼ਕਾਂ ਦੀ ਉਤਸਕਤਾ ਮੂਵੀ ਲਈ ਹੋਰ ਵੀ ਵੱਧ ਗਈ ਹੈ। ਮੂਵੀ ਦਾ ਟਰੇਲਰ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ।
View this post on Instagram
ਦੱਸ ਦਈਏ ਕੁਝ ਦਿਨ ਪਹਿਲਾਂ ਗੁੱਡੀਆਂ ਪਟੋਲੇ ਮੂਵੀ ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਸੀ ਜਿਸ ਨੂੰ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਉੱਤੇ ਫਿਲਮਾਇਆ ਗਿਆ ਹੈ। ਇਸ ਫਿਲਮ ਨੂੰ ਵਿਜੇ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਜੇ ਗੱਲ ਕਰੀਏ ਫਿਲਮ ਦੀ ਕਹਾਣੀ ਦੀ ਤਾਂ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਹੈ। ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਭਗਵੰਤ ਵਿਰਕ ਤੇ ਨਵ ਵਿਰਕ ਨੇ। ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਤੋਂ ਇਲਾਵਾ ਤਾਨੀਆ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ ਤੇ ਕੋਈ ਹੋਰ ਨਾਮੀ ਕਲਾਕਾਰ ਇਸ ਫਿਲਮ ‘ਚ ਅਭਿਨੈ ਕਰਦੇ ਨਜ਼ਰ ਆਉਣਗੇ। ਗੁਰਨਾਮ ਭੁੱਲਰ ਦੀ ਡੈਬਿਊ ਮੂਵੀ ਗੁੱਡੀਆਂ ਪਟੋਲੇ 8 ਮਾਰਚ ਨੂੰ ਸਿਨੇਮਾ ਘਰਾਂ ‘ਚ ਰੌਣਕਾਂ ਲਾਵੇਗੀ।