ਗੁਰਨਾਮ ਭੁੱਲਰ ਨੇ ਇਸ ਤਸਵੀਰ ਦੇ ਨਾਲ ਬਿਆਨ ਕੀਤੀ ਆਪਣੀ ਮਿਹਨਤ ਅਤੇ ਸੰਘਰਸ਼ ਦੀ ਕਹਾਣੀ 

By  Lajwinder kaur October 29th 2021 03:57 PM -- Updated: October 29th 2021 03:59 PM

ਪੰਜਾਬੀ ਗਾਇਕ ਅਤੇ ਐਕਟਰ ਗੁਰਨਾਮ ਭੁੱਲਰ (Gurnam Bhullar) ਜੋ ਕਿ ਆਪਣੀ ਨਵੀਂ ਆਉਣ ਵਾਲੀ ਫ਼ਿਲਮ ਫੁੱਫੜ ਜੀ ਨੂੰ ਲੈ ਕੇ ਕਾਫੀ ਉਤਸੁਕ ਨੇ। ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ ਫੁੱਫੜ ਜੀ ਦਾ ਟ੍ਰੇਲਰ ਦਰਸ਼ਕਾਂ ਦੀ ਨਜ਼ਰ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਫੁੱਫੜ ਜੀ’ ਦਾ ਟ੍ਰੇਲਰ ਹੋਇਆ ਰਿਲੀਜ਼, ਬਿੰਨੂ ਢਿੱਲੋਂ ਤੇ ਗੁਰਨਾਮ ਭੁੱਲਰ ਦੀ ਫਸੀ ਇੱਕ-ਦੂਜੇ ਦੇ ਨਾਲ ‘ਗਰਾਰੀ’

inside image of binnu dhillon and gurnam bhullar Image Source – instagram

ਉਨ੍ਹਾਂ ਨੇ ਸਾਲ 2014 ਦੀ ਇੱਕ ਤਸਵੀਰ ਅਤੇ 2021 ਦੀ ਇੱਕ ਤਸਵੀਰ ਦਾ ਕੋਲਾਜ ਬਣਾ ਕੇ ਪੋਸਟ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ਚ ਲਿਖਿਆ ਹੈ- ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ..ਇਹ ਸਭ ਕਿਰਪਾ ਸਤਿਗੁਰ ਦੀ .... ??ਧੰਨਵਾਦ @nikhilkamboj10 brother @theindianbodycoach for helping me and guiding me’। ਪ੍ਰਸ਼ੰਸਕਾਂ ਕਮੈਂਟ ਕਰਕੇ ਆਪੋ ਆਪਣੀ ਪ੍ਰਤੀ ਕਿਰਿਆ ਦੇ ਰਹੇ ਨੇ। ਹਰ ਕੋਈ ਗੁਰਨਾਮ ਭੁੱਲਰ ਦੀ ਕੀਤੀ ਮਿਹਨਤ ਦੀ ਸ਼ਲਾਘਾ ਕਰ ਰਿਹਾ ਹੈ।

new movie kokka gurnam bhullar and neeru bajwa releasing date-min Image Source – instagram

ਹੋਰ ਪੜ੍ਹੋ : Eh Diwali Cash Wali : ਇਸ ਵਾਰ ਦੀਵਾਲੀ ਸੈਲੀਬ੍ਰੇਟ ਕਰੋ PTC Chak De ਨਾਲ ਅਤੇ ਜਿੱਤੋ ਲੱਖਾਂ ਰੁਪਏ ਦਾ ਕੈਸ਼ ਪ੍ਰਾਈਜ਼

ਦੋਵਾਂ ਹੀ ਤਸਵੀਰਾਂ ‘ਚ ਗੁਰਨਾਮ ਭੁੱਲਰ ਦਾ ਕਿਊਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਹਨ। ਅਖੀਰਲੀ ਵਾਰ ਉਹ ਸੁਰਖੀ ਬਿੰਦੀ ‘ਚ ਨਜ਼ਰ ਆਇਆ ਸੀ। ਆਉਣ ਵਾਲੇ ਸਮੇਂ ‘ਚ ਉਹ ਲੇਖ, ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’, ਕੋਕਾ ਅਤੇ ਕਈ ਹੋਰ ਫ਼ਿਲਮਾਂ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by Gurnam Bhullar (@gurnambhullarofficial)

Related Post