ਜਾਨੀ ਤੇ ਅਰਵਿੰਦਰ ਖਹਿਰਾ ਨਾਲ ਗੁਰਨਾਮ ਭੁੱਲਰ ਲੈ ਕੇ ਆ ਰਹੇ ਨੇ ਵੱਡਾ ਪ੍ਰੋਜੈਕਟ, ਫੈਨਸ 'ਚ ਵਧੀ ਉਤਸੁਕਤਾ

ਜਾਨੀ ਅਰਵਿੰਦਰ ਖਹਿਰਾ ਅਤੇ ਬੀ ਪਰਾਕ ਪੰਜਾਬੀ ਸੰਗੀਤ ਜਗਤ ਦੀ ਇਸ ਟੀਮ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ। ਹੁਣ ਇਸ ਟੀਮ ਨਾਲ ਸਾਡੇ ਡਾਇਮੰਡ ਸਟਾਰ ਗੁਰਨਾਮ ਭੁੱਲਰ ਵੀ ਜੁੜ ਚੁੱਕੇ ਹਨ ਅਤੇ ਬਹੁਤ ਜਲਦ ਕੋਈ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਹਨ। ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਗੁਰਨਾਮ ਭੁੱਲਰ ਦੇ ਇੱਕ ਪਾਸੇ ਜਾਨੀ ਤੇ ਦੂਜੇ ਪਾਸੇ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਨਜ਼ਰ ਆ ਰਹੇ ਹਨ।
View this post on Instagram
ਗੁਰਨਾਮ ਭੁੱਲਰ ਦਾ ਕਹਿਣਾ ਹੈ ਕਿ ਇਹਨਾਂ ਦੋ ਬੰਦਿਆ ਦਾ ਮੈਂ ਬਹੁਤ ਵੱਡਾ ਫੈਨ ਹਾਂ ਅਸੀਂ ਲੈ ਕੇ ਆ ਰਹੇ ਹਾਂ ਵੱਡਾ ਪ੍ਰੋਜੈਕਟ ਬਹੁਤ ਜਲਦ। ਹੁਣ ਦੇਖਣਾ ਹੋਵੇਗਾ ਗੁਰਨਾਮ ਭੁੱਲਰ ਕਿਹੜਾ ਪ੍ਰੋਜੈਕਟ ਅਤੇ ਕਦੋਂ ਤੱਕ ਜਾਨੀ ਅਤੇ ਅਰਵਿੰਦਰ ਖਹਿਰਾ ਨਾਲ ਲੈ ਕੇ ਆ ਰਹੇ ਹਨ।
View this post on Instagram
Ehna do bandeya da mai bhut wadda fan aa , #DreamProject on the way @jaani777 @arvindrkhaira
ਗੁਰਨਾਮ ਭੁੱਲਰ ਦੇ ਆਉਣ ਵਾਲੇ ਪ੍ਰੋਜੈਕਟਸ ਦਾ ਗੱਲ ਕਰੀਏ ਤਾਂ ਉਹਨਾਂ ਦੀ ਅਤੇ ਸਰਗੁਣ ਮਹਿਤਾ ਦੀ ਨਵੀਂ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦਾ ਸ਼ੂਟ ਚੱਲ ਰਿਹਾ ਹੈ ਜਿਸ ਨੂੰ ਕਸ਼ਿਤਿਜ ਚੌਧਰੀ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਅੰਬਰਦੀਪ ਦੀ ਕਹਾਣੀ ਹੈ। ਫ਼ਿਲਮ ਨੂੰ ਸ਼੍ਰੀ ਨਰੋਤਮ ਫ਼ਿਲਮਜ਼ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ।