‘ਗੁੱਡੀਆਂ ਪਟੋਲੇ’ ਦੀ ਸਫ਼ਲਤਾ ਤੋਂ ਬਾਅਦ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਨਵੀਂ ਫ਼ਿਲਮ ਦਾ ਐਲਾਨ, ਜਾਣੋ ਕਿਸ ਮੂਵੀ ‘ਚ ਆਉਣਗੇ ਇਕੱਠੇ ਨਜ਼ਰ
ਪੰਜਾਬੀ ਫ਼ਿਲਮੀ ਇੰਡਸਟਰੀ ਜੋ ਕਿ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਪੰਜਾਬੀਆਂ ਫ਼ਿਲਮਾਂ ਦੇ ਵਧਦੇ ਰੁਝਾਨ ਦੇ ਚੱਲਦੇ ਇਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ। ‘ਗੁੱਡੀਆਂ ਪਟੋਲੇ’ ਦੀ ਹਿੱਟ ਜੋੜੀ ਇਕ ਵਾਰ ਫਿਰ ਤੋਂ ਆਪਣਾ ਜਾਦੂ ਚਲਾਉਣ ਆ ਰਹੀ ਹੈ। ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਨਵੀਂ ਆਉਣ ਵਾਲੀ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ ਤੇ ਇਸ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ। ਸੋਸ਼ਲ ਮੀਡੀਆ ਉੱਤੇ ਪੋਸਟਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
View this post on Instagram
ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਫ਼ਿਲਮ ‘ਕਬੂਤਰ’ ਨੂੰ Villager Film Studios ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਨੂੰ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਹੀ ਡਾਇਰੈਕਟ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਜਗਦੀਪ ਸਿੱਧੂ ਤੇ ਗੁਰਪ੍ਰੀਤ ਸਿੰਘ ਪਾਲਹੇਰੀ ਵੱਲੋਂ ਲਿਖੀ ਗਈ ਹੈ।
View this post on Instagram
ਹੋਰ ਵੇਖੋ:ਦੀਪ ਸਿੱਧੂ ਦੀ ‘ਜੋਰਾ’ ਦੂਜਾ ਅਧਿਆਏ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਪੋਸਟਰ
ਗੁਰਨਾਮ ਭੁੱਲਰ ਨੇ ਐਮੀ ਵਿਰਕ ਤੇ ਗੁੱਡੀਆਂ ਪਟੋਲੇ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹੋਏ ਖ਼ਾਸ ਪੋਸਟ ਸ਼ੇਅਰ ਕੀਤੀ ਹੈ ਤੇ ਲਿਖਿਆ ਹੈ, ‘Team GUDDIYA’n PATOLE is proudly announcing their next venture ,my first film of 2020 on 3rdAipril with my favourites @jagdeepsidhu3 @vijaycam @sonambajwa #GurpreetSinghPalheri @bhagwantvirk @ammyvirk again surprise from wadde veer #AmmyVirk #JagdeepSidhu #GianiBhaji love u veereo’
View this post on Instagram
ਇਹ ਰੋਮਾਂਟਿਕ ਫ਼ਿਲਮ ਕਬੂਤਰ ਅਗਲੇ ਸਾਲ 3 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਸਰੋਤਿਆਂ ਦੇ ਰੁਬਰੂ ਹੋ ਜਾਵੇਗੀ। ਦੱਸ ਦਈਏ ਗੁਰਨਾਮ ਭੁੱਲਰ ਨੇ ਇਸ ਸਾਲ ਪੰਜਾਬੀ ਮੂਵੀ ਗੁੱਡੀਆਂ ਪਟੋਲੇ ਨਾਲ ਆਪਣਾ ਡੈਬਿਊ ਕੀਤਾ ਹੈ। ਇਸ ਫ਼ਿਲਮ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਵਧੀਆ ਪ੍ਰਦਰਸ਼ਨ ਕੀਤਾ ਹੈ।