ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਸੁਰਖ਼ੀ ਬਿੰਦੀ’ ਦੀ ਪਹਿਲੀ ਝਲਕ ਆਈ ਸਾਹਮਣੇ
ਲਓ ਜੀ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਜੋੜੀ ਜਿਹੜੀ ਕਿ ਬਹੁਤ ਜਲਦ ਸਿਲਵਰ ਸਕ੍ਰੀਨ ਉੱਤੇ ਨਜ਼ਰ ਆਉਣ ਵਾਲੀ ਹੈ। ਗੁਰਨਾਮ ਭੁੱਲਰ ਆਪਣੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜਿਸਦੇ ਚੱਲਦੇ ਆਪਣੀ ਫ਼ਿਲਮ ਦਾ ਪਹਿਲਾ ਆਫ਼ੀਸ਼ੀਅਲ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, ‘ਸੁਰਖ਼ੀ ਬਿੰਦੀ ਜਿਵੇਂ ਦਾ ਨਾਮ ਉਵੇਂ ਦੀ ਫ਼ਿਲਮ, ਜਗਦੀਪ ਸਿੱਧੂ ਤੇ ਸਰਗੁਣ ਮਹਿਤਾ ਇਹ ਉਹ ਲੋਕ ਨੇ ਜਿਨ੍ਹਾਂ ਨਾਲ ਕੰਮ ਕਰਨਾ ਮੇਰਾ ਤਾਂ ਇੱਕ ਸੁਫ਼ਨਾ ਹੀ ਸੀ, ਧੰਨਵਾਦ ਤੁਹਾਡਾ ਸਾਰਿਆਂ ਦਾ ਜੋ ਮੇਰੇ ਤੇ ਭਰੋਸਾ ਕੀਤਾ ਤੇ ਮੈਨੂੰ ਇਸ ਫ਼ਿਲਮ ਦਾ ਹਿੱਸਾ ਬਣਾਇਆ, ਮੈਂ ਕੱਲ ਫ਼ਿਲਮ ਦੇਖੀ, ਬਤੌਰ ਦਰਸ਼ਕ ਏਦਾਂ ਅਰਦਾਸ ਕੀਤੀ ਇਹ ਫ਼ਿਲਮ ਹਰ ਇੱਕ ਫੈਮਿਲੀ ਨੂੰ ਦੇਖਣੀ ਚਾਹੀਦੀ ਆ, ਇਹੋ ਜਿਹਾਂ ਕੰਟੈਂਟ ਜ਼ਰੂਰ ਕਾਮਯਾਬ ਹੋਣਾ ਚਾਹੀਦਾ.. ਸਤਿਗੁਰੂ ਸਾਡੀ ਸਾਰਿਆਂ ਦੀ ਮਿਹਨਤ ਨੂੰ ਫਲ ਲਾਉਣ, ਧੰਨਵਾਦ ਟੀਮ..’
View this post on Instagram
ਹੋਰ ਵੇਖੋ:ਸਰਗੁਣ ਮਹਿਤਾ ਨੇ ਪਾਇਆ ਗੋਲਡਨ ਸਟਾਰ ਮਲਕੀਤ ਸਿੰਘ ਦੇ ਗਾਣੇ ਉੱਤੇ ਭੰਗੜਾ, ਦੇਖੋ ਵੀਡੀਓ
ਜੇ ਗੱਲ ਕੀਤੀ ਜਾਵੇ ਪਹਿਲੀ ਝਲਕ ਦੀ ਜੋ ਪੋਸਟਰ ਦੇ ਰੂਪ ‘ਚ ਸਾਹਮਣੇ ਆ ਚੁੱਕਿਆ ਹੈ। ਪੋਸਟਰ ‘ਚ ਗੁਰਨਾਮ ਭੁੱਲਰ ਸਰਗੁਣ ਮਹਿਤਾ ਦਾ ਮੇੱਕਅੱਪ ਕਰਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਇਸ ਫ਼ਿਲਮ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਜਗਦੀਪ ਸਿੱਧੂ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਬਾਰੇ ਗੱਲ ਕਰੀਏ ਤਾਂ ਫ਼ਿਲਮ ਸੁਰਖ਼ੀ ਬਿੰਦੀ ਦੀ ਕਹਾਣੀ ਨੂੰ ਲਿਖਿਆ ਹੈ ਰੁਪਿੰਦਰ ਇੰਦਰਜੀਤ ਹੋਰਾਂ ਨੇ ਤੇ ਫ਼ਿਲਮ ਸ਼੍ਰੀ ਨਰੋਤਮ ਫ਼ਿਲਮਜ਼ ਤੇ ਜ਼ੀ ਸਟੂਡੀਓ ਦੇ ਬੈਨਰ ਹੇਠ 30 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ।