ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ‘ਤੇ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਲੈ ਕੇ ਆ ਰਹੇ ਨੇ ਧਾਰਮਿਕ ਗੀਤ ‘ਸੱਚਖੰਡ’
Lajwinder kaur
October 15th 2019 11:22 AM
ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਨੇ ਆਪਣੇ ਨਵੇਂ ਧਾਰਮਿਕ ਗੀਤ ਦਾ ਪੋਸਟਰ ਇੰਸਟਾਗਾਰਮ ਉੱਤੇ ਸ਼ੇਅਰ ਕੀਤਾ ਹੈ। ਜੀ ਹਾਂ ਦੋਵੇਂ ਗਾਇਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਗੀਤ ‘ਸੱਚਖੰਡ’ ਲੈ ਕੇ ਆ ਰਹੇ ਹਨ।
View this post on Instagram
ਹੋਰ ਵੇਖੋ:ਗਾਇਕ ਰਵਿੰਦਰ ਰੰਗੋਵਾਲ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਅਸੀਂ ਸਰਦਾਰ ਹਾਂ’
ਇਸ ਧਾਰਮਿਕ ਗੀਤ ਦੇ ਬੋਲ ਨਾਮੀ ਗੀਤਕਾਰ ਰੋਮੀ ਬੈਂਸ ਦੀ ਕਲਮ ‘ਚੋਂ ਨਿਕਲੇ ਨੇ ਤੇ ਸੰਗੀਤ ਦਿੱਤਾ ਹੈ Tare Beat Breakers ਹੋਰਾਂ ਨੇ। ਇਸ ਧਾਰਮਿਕ ਗਾਣੇ ਨੂੰ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਆਪਣੀ ਮਿੱਠੀਆ ਆਵਾਜ਼ ‘ਚ ਪੇਸ਼ ਕਰਨਗੇ। ਇਸ ਗਾਣੇ ਨੂੰ 16 ਅਕਤੂਬਰ ਨੂੰ ਗੁਰਲੇਜ਼ ਅਖ਼ਤਰ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਜਾਵੇਗਾ।