ਗੁਰਲੇਜ ਅਖਤਰ (Gurlej Akhtar) ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ । ਗਾਇਕਾ ਨੇ ਆਪਣੇ ਪਰਿਵਾਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ (Video) ‘ਚ ਗਾਇਕਾ ਆਪਣੇ ਪਤੀ ਕੁਲਵਿੰਦਰ ਕੈਲੀ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਗਾਇਕਾ ਨੇ ਹੋਰ ਵੀ ਕਈ ਵੀਡੀਓਜ਼ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓਜ਼ ‘ਚ ਉਹ ਆਪਣੇ ਪਰਿਵਾਰ ਦੇ ਨਾਲ ਕਿਸੇ ਹਿੱਲ ਸਟੇਸ਼ਨ ‘ਤੇ ਨਜ਼ਰ ਆ ਰਹੀ ਹੈ ।
image From instagram
ਹੋਰ ਪੜ੍ਹੋ : ਗੁਰਲੇਜ ਅਖਤਰ ਪਰਿਵਾਰ ਦੇ ਨਾਲ ਹਿੱਲ ਸਟੇਸ਼ਨ ‘ਤੇ ਗਈ ਘੁੰਮਣ, ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਤੋਂ ਇਲਾਵਾ ਗਾਇਕਾ ਨੇ ਹੋਰ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ‘ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ । ਗੁਰਲੇਜ ਅਖਤਰ ਨੇ ਕੁਝ ਦਿਨ ਪਹਿਲਾਂ ਵੀ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਸੀ ।
image From instagram
ਹੋਰ ਪੜ੍ਹੋ : ਗੁਰਦੁਆਰਾ ਸਾਹਿਬ ‘ਚ ਸੇਵਾ ਕਰਦੇ ਨਜ਼ਰ ਆਏ ਗਾਇਕਾ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ, ਵੇਖੋ ਵੀਡੀਓ
ਜਿਸ ‘ਚ ਗਾਇਕਾ ਆਪਣੇ ਪਤੀ ਦੇ ਨਾਲ ਗੁਰਦੁਆਰਾ ਸਾਹਿਬ ‘ਚ ਸੇਵਾ ਕਰਦੀ ਹੋਈ ਨਜ਼ਰ ਆਈ ਸੀ । ਗਾਇਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਸ ਨੇ ਗਾਇਕੀ ਦੇ ਖੇਤਰ ‘ਚ ਬਹੁਤ ਹੀ ਛੋਟੀ ਉਮਰ ‘ਚ ਕਦਮ ਰੱਖਿਆ ਸੀ ।
image From instagramਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਗਾਇਕ ਹੋਵੇਗਾ ਜਿਸ ਨਾਲ ਗੁਰਲੇਜ ਅਖਤਰ ਨੇ ਗੀਤ ਨਾ ਗਾਏ ਹੋਣ । ਉਸ ਦਾ ਨਾਮ ਚੋਟੀ ਦੇ ਗਾਇਕਾਂ ‘ਚ ਆਉਂਦਾ ਹੈ । ਗਾਇਕੀ ਦੀ ਗੁੜ੍ਹਤੀ ਉਸ ਨੂੰ ਆਪਣੇ ਘਰੋਂ ਹੀ ਮਿਲੀ ਸੀ । ਉਸ ਦੀ ਭੈਣ ਜੈਸਮੀਨ ਅਖਤਰ ਅਤੇ ਦੋਵੇਂ ਭਰਾ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ਅਤੇ ਪਤੀ ਕੁਲਵਿੰਦਰ ਕੈਲੀ ਵੀ ਬਿਹਤਰੀਨ ਗਾਇਕ ਹੈ । ਉਸ ਦੇ ਨਾਲ ਵੀ ਗਾਇਕਾ ਨੇ ਕਈ ਗੀਤ ਕੱਢੇ ਹਨ ।
View this post on Instagram
A post shared by Gurlej Akhtar (@gurlejakhtarmusic)